Punjab

ਸਿਹਤ ਵਿਭਾਗ ਦੇ ਹੁਕਮ ਨਾ ਮੰਨੇ ਤਾਂ ਤਿਆਰ ਰਹੋ ਫਿਰ ਜੇਬਾਂ ਢਿੱਲੀਆਂ ਕਰਵਾਉਣ ਲਈ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਕੋਰੋਨਾ ਮਹਾਂਮਾਰੀ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੇ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਲਈ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਜਿਹੜੇ ਲੋਕ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦੇ ਫੜ੍ਹੇ ਗਏ, ਉਨ੍ਹਾਂ ਨੂੰ ਹੇਠ ਲਿਖਿਆ ਜ਼ੁਰਮਾਨਾ ਭਰਨਾ ਪਵੇਗਾ।

  • ਬਿਨਾਂ ਮਾਸਕ ਤੋਂ ਘਰੋਂ ਬਾਹਰ ਨਿਕਲਣ ‘ਤੇ 1000 ਰੁਪਏ ਜ਼ੁਰਮਾਨਾ ਹੋਵੇਗਾ।
  • ਜਨਤਕ ਥਾਂਵਾਂ ‘ਤੇ ਥੁੱਕਣ ‘ਤੇ 1000 ਰੁਪਏ ਜ਼ੁਰਮਾਨਾ ਹੋਵੇਗਾ।
  • ਕੋਵਿਡ ਸ਼ੱਕੀ ਮਰੀਜ਼ਾਂ ਵੱਲੋਂ ਇਕਾਂਤਵਾਸ ਭੰਗ ਕਰਨ ‘ਤੇ 2000 ਰੁਪਏ ਜ਼ੁਰਮਾਨਾ ਲਗਾਇਆ ਜਾਵੇਗਾ।
  • ਕੋਵਿਡ ਪਾਜ਼ੀਟਿਵ ਮਰੀਜ਼ ਵੱਲੋਂ ਇਕਾਂਤਵਾਸ ਭੰਗ ਕਰਨ ‘ਤੇ 5000 ਰੁਪਏ ਜ਼ੁਰਮਾਨਾ ਲਗਾਇਆ ਜਾਵੇਗਾ।
  • ਹੋਟਲ, ਰੈਸਟੋਰੈਂਟ ਜਾਂ ਢਾਬੇ ਵਿੱਚ ਸਮਾਜਿਕ ਦੂਰੀ ਨਾ ਰੱਖਣ ‘ਤੇ ਉਸ ਹੋਟਲ ਦੇ ਮਾਲਕ ਨੂੰ 5000 ਰੁਪਏ ਜ਼ੁਰਮਾਨਾ ਲਗਾਇਆ ਜਾਵੇਗਾ।
  • ਕਿਸੇ ਸਮਾਗਮ ਵਿੱਚ ਸਰਕਾਰ ਵੱਲੋਂ ਤੈਅ ਵਿਅਕਤੀਆਂ ਤੋਂ ਵੱਧ ਇਕੱਠ ਕਰਨ ‘ਤੇ 10 ਹਜ਼ਾਰ ਜ਼ੁਰਮਾਨਾ ਹੋਵੇਗਾ।
  • ਦੁਕਾਨ ਵਿੱਚ ਸਰੀਰਕ ਦੂਰੀ ਨਾ ਰੱਖਣ ‘ਤੇ ਮਾਲਕ ਨੂੰ 2000 ਰੁਪਏ ਜ਼ੁਰਮਾਨਾ ਹੋਵੇਗਾ।
  • ਵਾਹਨ ਵਿੱਚ ਸਰਕਾਰ ਵੱਲੋਂ ਤੈਅ ਕੀਤੀ ਗਿਣਤੀ ਤੋਂ ਵੱਧ ਵਿਅਕਤੀਆਂ ਦਾ ਬੈਠਣਾ ਜਾਂ ਸਰੀਰਕ ਦੂਰੀ ਦੀ ਉਲੰਘਣਾ ਕਰਨ ‘ਤੇ ਦੋ ਪਹੀਆ ਅਤੇ ਆਟੋ ਰਿਕਸ਼ਾ ਨੂੰ 500 ਰੁਪਏ, ਕਾਰ ਨੂੰ 2000 ਅਤੇ ਬੱਸ ਨੂੰ 3000 ਰੁਪਏ ਜ਼ੁਰਮਾਨਾ ਹੋਵੇਗਾ।