India

ਤਪਦੀ ਗਰਮੀ ‘ਚ ਨੰਗੇ ਪੈਰੀ ! ਕੁਰਸੀ ਦੇ ਸਹਾਰੇ ਕਈ ਕਿਲੋਮੀਟਰ ਹੱਕ ਲੈਣ ਪਹੁੰਚੀ ਬਜ਼ੁਰਗ ਮਾਤਾ !

ਬਿਊਰੋ ਰਿਪੋਰਟ : ਇੱਕ ਬਜ਼ੁਰਗ ਮਹਿਲਾ ਨੂੰ ਪੈਨਸ਼ਨ ਲੈਣ ਦੇ ਲਈ ਕਰੜੀ ਧੁੱਪ ਵਿੱਚ ਪੈਦਲ ਬੈਂਕ ਤੱਕ ਜਾਣਾ ਪਿਆ । ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮਹਿਲਾ ਦਾ ਵੀਡੀਓ ਸ਼ੇਅਰ ਕਰਦੇ ਹੋ ਕਿਹਾ ਤੁਹਾਨੂੰ ‘ਇਨਸਾਨੀਅਤ ਵਿਖਾਉਣੀ ਚਾਹੀਦੀ’ ਸੀ। ਇਹ ਵੀਡੀਓ ਉਡੀਸਾ ਦੇ ਨਵਰੰਗਪੁਰ ਦਾ ਹੈ । ਵੀਡੀਓ ਉਡੀਸਾ ਦੀ 70 ਸਾਲ ਦੀ ਸੂਰਿਆ ਹਰਿਜਨ ਦਾ ਹੈ, ਜੋ ਟੁੱਟੀ ਹੋਈ ਕੁਰਸੀ ਦੇ ਸਹਾਰੇ ਧੁੱਪ ਵਿੱਚ ਪੈਦਲ ਚੱਲ ਰਹੀ ਹੈ,ਉਸ ਦਾ ਪੁੱਤਰ ਦੂਜੇ ਸੂਬੇ ਵਿੱਚ ਮਜ਼ਦੂਰੀ ਕਰਦਾ ਹੈ। ਉਹ ਆਪਣੇ ਪੁੱਤਰ ਦੇ ਨਾਲ ਰਹਿੰਦੀ ਹੈ ਜੋ ਦੂਜਿਆਂ ਦੇ ਜਾਨਵਰਾਂ ਦੀ ਦੇਖਭਾਲ ਕਰਦਾ ਸੀ।

ਵਿੱਤ ਮੰਤਰੀ ਨੇ ਬੈਂਕ ਤੋਂ ਪੁੱਛਿਆ ਕੋਈ ਬੈਂਕ ਮਿੱਤਰ ਨਹੀਂ ਹੈ ਕੀ ?

ਮਹਿਲਾ ਦਾ ਵੀਡੀਓ ਸੀਤਾਰਮਨ ਨੇ ਟਵੀਟ ਕਰਦੇ ਹੋਏ ਸ਼ੇਅਰ ਕੀਤਾ,ਉਨ੍ਹਾਂ ਨੇ ਕਿਹਾ ‘ਅਸੀਂ ਇਹ ਵੇਖ ਰਹੇ ਹਾਂ ਕਿ ਬੈਂਕ ਮੈਨੇਜਰ ਇਸ ਦਾ ਜਵਾਬ ਦੇ ਰਿਹਾ ਹੈ। ਪਰ ਫਾਇਨੈਂਸ ਡਿਪਾਰਟਮੈਂਟ ਅਤੇ SBI ਇਸ ਮਾਮਲੇ ਵਿੱਚ ਇਨਸਾਨੀਅਤ ਵਿਖਾਉਂਦੇ ਹੋਏ ਕਦਮ ਚੁੱਕੇ । ਕੀ ਤੁਹਾਡੇ ਕੋਲ ਕੋਈ ਬੈਂਕ ਮਿੱਤਰ ਨਹੀਂ ਹੈ’ ? ਬੈਂਕ ਮੈਨੇਜਰ ਨੇ ਜਵਾਬ ਦਿੱਤਾ ਸੀ ਕਿ ਮਹਿਲਾ ਦੀ ਉਂਗਲੀਆਂ ਟੁੱਟੀ ਹੋਈ ਹੈ ਇਸੇ ਵਜ੍ਹਾ ਨਾਲ ਉਸ ਨੂੰ ਪੈਸੇ ਕੱਢਣ ਵਿੱਚ ਪਰੇਸ਼ਾਨੀ ਆ ਰਹੀ ਹੈ,ਅਸੀਂ ਇਸ ਨੂੰ ਜਲਦ ਸੁਲਝਾ ਲਵਾਂਗੇ ।

‘ਆਪ’ MLA ਦੇ ਪਿਤਾ ਦੀ ਗ੍ਰਿਫ਼ਤਾਰੀ ‘ਤੇ ਘਿਰੀ ਸਰਕਾਰ, CM ਮਾਨ ਨੇ ਦਿੱਤਾ ਸਪੱਸ਼ਟੀਕਰਨ…

ਬੈਂਕ ਦਾ ਜਵਾਬ

ਵਿੱਤ ਮੰਤਰੀ ਨੇ ਟਵੀਟ ਦੇ ਬਾਅਦ SBI ਨੇ 3 ਟਵੀਟ ਕਰਦੇ ਹੋਏ ਲਿਖਿਆ, ਇਹ ਵੀਡੀਓ ਵੇਖ ਕੇ ਅਸੀਂ ਵੀ ਦੁਖੀ ਹੋ ਰਹੇ ਹਾਂ,ਬਜ਼ੁਰਗ ਸੂਰਿਆ ਹਰਿਜਨ ਹਰ ਮਹੀਨੇ ਆਪਣੇ ਪਿੰਡ ਵਿੱਚ ਸਥਿਤ CSP ਪੁਆਇੰਟ ਤੋਂ ਪੈਨਸ਼ਨ ਕੱਢ ਲੈਂਦੀ ਸੀ। ਬਜ਼ੁਰਗ ਹੋਣ ਦੀ ਵਜ੍ਹਾ ਕਰਕੇ ਉਨ੍ਹਾਂ ਦੇ ਫਿੰਗਰ ਪ੍ਰਿੰਟ ਮੈਚ ਨਹੀਂ ਕਰ ਰਹੇ ਹਨ। ਉਹ ਆਪਣੇ ਰਿਸ਼ਤੇਦਾਰ ਦੇ ਨਾਲ ਸਾਡੀ ਝਾਰੀ ਪਿੰਡ ਸਥਿਤ ਬਰਾਂਚ ‘ਤੇ ਗਈ ਸੀ,ਸਾਡੇ ਮੈਨੇਜਰ ਨੇ ਫੌਰਨ ਉਨ੍ਹਾਂ ਦੇ ਅਕਾਊਂਟ ਤੋਂ ਪੈਸੇ ਕੱਢ ਦਿੱਤੇ। ਬੈਂਕ ਮੈਨੇਜਰ ਨੇ ਸਾਨੂੰ ਦੱਸਿਆ ਕਿ ਹੁਣ ਹਰ ਮਹੀਨੇ ਉਨ੍ਹਾਂ ਦੇ ਘਰ ਪੈਨਸ਼ਨ ਮਿਲ ਜਾਵੇਗੀ । ਅਸੀਂ ਬਜ਼ੁਰਗ ਨੂੰ ਵਹੀਲ ਚੇਅਰ ਦੇਣ ਦਾ ਵੀ ਫੈਸਲਾ ਲਿਆ ਹੈ ।

ਫਿੰਗਰ ਪ੍ਰਿੰਟ ਮੈਚ ਨਹੀਂ ਹੁੰਦਾ

ਪਹਿਲਾਂ ਪੈਨਸ਼ਨ ਨਕਦ ਦਿੱਤੀ ਜਾਂਦੀ ਸੀ ਪਰ ਹੁਣ ਖਾਤਿਆਂ ਵਿੱਚ ਪੈਸਾ ਆਨ ਲਾਈਨ ਟਰਾਂਸਫਰ ਕੀਤਾ ਜਾਂਦਾ ਹੈ। ਬੈਂਕ ਨੇ ਦੱਸਿਆ ਕਿ ਕਦੇ-ਕਦੇ ਹਾਲਾਤ ਅਜਿਹੇ ਹੋ ਜਾਂਦੇ ਹਨ ਕਿ ਫਿੰਗਰ ਪ੍ਰਿੰਟ ਮੇਲ ਨਹੀਂ ਖਾਂਦੇ ਹਨ,ਜਿਸ ਦੀ ਵਜ੍ਹਾ ਕਰਕੇ ਪੈਨਸ਼ਨ ਦੇਣ ਵਿੱਚ ਪਰੇਸ਼ਾਨੀ ਆ ਜਾਂਦੀ ਜਿਸ ਦੀ ਵਜ੍ਹਾ ਕਰਕੇ ਬਜ਼ੁਰਗ ਨੂੰ 4 ਮਹੀਨੇ ਤੋਂ ਪੈਨਸ਼ਨ ਨਹੀਂ ਮਿਲੀ ਸੀ।