ਬਿਉਰੋ ਰਿਪੋਰਟ : ਫਿਲਮ ਯਾਰੀਆਂ -2 ਇੱਕ ਗੀਤ ਵਿੱਚ ਫਿਲਮਾਏ ਗਏ ਸੀਨ ਨੂੰ ਲੈਕੇ ਕਾਫੀ ਵਿਵਾਦਾਂ ਵਿੱਚ ਹੈ । ਇਸ ਸੀਨ ਵਿੱਚ ਹੀਰੋ ਵੱਲੋਂ ਕ੍ਰਿਪਾਨ ਪਾਈ ਹੋਈ ਹੈ,ਹਾਲਾਂਕਿ ਇਸ ਨੂੰ ਫਿਲਮ ਦੇ ਪ੍ਰੋਡੂਸਰ ਵੱਲੋਂ ਕ੍ਰਿਪਾਨ ਮੰਨਣ ਤੋਂ ਇਨਕਾਰ ਕੀਤਾ ਗਿਆ ਸੀ । SGPC ਵੱਲੋਂ FIR ਦਰਜ ਕਰਵਾਉਣ ਤੋਂ ਬਾਅਦ ਪੁਲਿਸ ਵੱਲੋਂ ਫਿਲਮ ਯਾਰੀਆਂ 2 ਦੀ ਟੀਮ ਨੂੰ ਪੇਸ਼ ਹੋਣ ਦੇ ਲਈ ਸਮਨ ਵੀ ਜਾਰੀ ਕੀਤਾ ਗਏ ਸਨ ਜਿਸ ਤੋਂ ਬਾਅਦ ਹੁਣ ਯਾਰੀਆਂ 2 ਦੇ ਪ੍ਰੋਡੂਸਰਾਂ ਨੇ ਵੱਡਾ ਕਦਮ ਚੁੱਕਿਆ ਹੈ ।
ਫਿਲਮ ਯਾਰੀਆਂ ਦੀ ਟੀਮ ਵੱਲੋਂ SGPC,ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸਮੁਚੀ ਸਿੱਖ ਕੌਮ ਤੋਂ ਲਿਖਤੀ ਮੁਆਫੀ ਮੰਗੀ ਹੈ ਅਤੇ ਕਿਹਾ ਹੈ ਕਿ ਅਜਿਹੀ ਗਲਤੀ ਮੁੜ ਤੋਂ ਨਹੀਂ ਹੋਵੇਗੀ । ਐੱਸਜੀਪੀਸੀ ਦੇ ਇਸ ‘ਤੇ ਇਤਰਾਜ਼ ਜਤਾਇਆ ਹੈ ਸਕੱਤਰ ਪ੍ਰਤਾਪ ਸਿੰਘ ਨੇ ਇਸ ਨੂੰ ਨਾਮਨਜ਼ੂਰ ਕਰ ਦਿੱਤਾ ਹੈ । ਕਾਨੂੰਨੀ ਕਾਰਵਾਈ ਤੋਂ ਬਚਣ ਦੇ ਲਈ ਫਿਲਮ ਦੇ ਪ੍ਰੋਡੂਸਰ ਵਿਨੈ ਸਪਰੂ,ਰਾਧਿਕਾ ਰਾਓ ਅਤੇ ਟੀ ਸੀਰੀਜ਼ ਗਰੁੱਪ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਧਾਰ ਰਘਬੀਰ ਸਿੰਘ ਤੋਂ ਮੁਆਫੀ ਮੰਗੀ ਹੈ ਅਤੇ ਕਿਹਾ ਹੈ ਕਿ ਉਹ ਫਿਲਮ ਅਤੇ ਯੂ-ਟਿਊਬ ਤੋਂ ਇਹ ਸੀਨ ਬਦਲ ਰਹੇ ਹਨ। ਉਨ੍ਹਾਂ ਨੇ ਮੁੜ ਤੋਂ ਇਹ ਗਲਤੀ ਨਾ ਕਰਨ ਬਾਰੇ ਕਿਹਾ ਹੈ ।
SGPC ਦਾ ਕਹਿਣਾ ਸੀ ਕ੍ਰਿਪਾਨ ਸਿਰਫ਼ ਅੰਮ੍ਰਿਤਧਾਰੀ ਸਿੱਖ ਹੀ ਪਾ ਸਕਦਾ ਹੈ,ਪਰ ਫਿਲਮ ਵਿੱਚ ਜਿਸ ਤਰ੍ਹਾਂ ਨਾਲ ਇਸ ਦਾ ਮਜ਼ਾਕ ਉਡਾਇਆ ਗਿਆ ਹੈ ਉਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ । ਕਮੇਟੀ ਨੇ ਕਿਹਾ ਅਸੀਂ ਕਈ ਵਾਰ ਮੰਗ ਕਰ ਚੁੱਕੇ ਹਾਂ ਕਿ ਸੈਂਸਰ ਬੋਰਡ ਵਿੱਚ ਸ਼੍ਰੋਮਣੀ ਕਮੇਟੀ ਦੇ ਇੱਕ ਮੈਂਬਰ ਨੂੰ ਨਿਯੁਕਤਕੀਤਾ ਜਾਵੇ ਤਾਂਕੀ ਅਜਿਹੇ ਸੀਨ ਨੂੰ ਨਸ਼ਰ ਹੋਣ ਤੋਂ ਪਹਿਲਾਂ ਹੀ ਰੋਕ ਦਿੱਤਾ ਜਾਵੇ।