The Khalas Tv Blog Punjab ਪੰਜਾਬ ਪੁਲਿਸ ਨੇ ਫਿਲਮ ਯਾਰੀਆਂ -2 ਦੇ ਡਾਇਰੈਕਟਰ,ਪ੍ਰੋਡੂਸਰ,ਐਕਟਰ ਨੂੰ ਸੱਦ ਲਿਆ ! ਦਿਉ SGPC ਦੇ ਕ੍ਰਿਪਾਨ ਵਾਲੇ ਸਵਾਲ ਦਾ ਜਵਾਬ !
Punjab

ਪੰਜਾਬ ਪੁਲਿਸ ਨੇ ਫਿਲਮ ਯਾਰੀਆਂ -2 ਦੇ ਡਾਇਰੈਕਟਰ,ਪ੍ਰੋਡੂਸਰ,ਐਕਟਰ ਨੂੰ ਸੱਦ ਲਿਆ ! ਦਿਉ SGPC ਦੇ ਕ੍ਰਿਪਾਨ ਵਾਲੇ ਸਵਾਲ ਦਾ ਜਵਾਬ !

ਬਿਉਰੋ ਰਿਪੋਰਟ : ਬਾਲੀਵੁੱਡ ਫਿਲਮ ਯਾਰੀਆਂ -2 ਦੇ ਪ੍ਰੋਡੂਸਰ,ਡਾਇਰੈਕਟਰ,ਅਦਾਕਾਰ ਨੂੰ ਪੰਜਾਬ ਪੁਲਿਸ ਨੇ ਨੋਟਿਸ ਭੇਜਿਆ ਹੈ । ਉਨ੍ਹਾਂ ਨੂੰ ਅੰਮ੍ਰਿਤਸਰ ਪੇਸ਼ ਹੋਕੇ ਆਪਣ ਪੱਖ ਰੱਖਣ ਦੇ ਲਈ ਕਿਹਾ ਗਿਆ ਹੈ। ਥਾਈ ਈ ਡਿਵੀਜਨ ਪੁਲਿਸ ਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਿਕਾਇਤ ‘ਤੇ ਅਦਾਕਾਰ ਨਿਜਾਨ ਜਾਫਰੀ,ਡਾਇਰੈਕਟਰ ਸਪਰੂ,ਫਿਲਮ ਦੇ ਪ੍ਰੋਡੂਸਰ ਭੂਸ਼ਣ ਕੁਮਾਰ ਖਿਲਾਫ ਕੇਸ ਦਰਜ ਕੀਤਾ ਸੀ।

ਫਿਲਮ ਦੇ ਗਾਣੇ ਅਤੇ ਟੀਚਰ ‘ਤੇ SGPC ਨੇ ਇਤਰਾਜ਼ ਜਤਾਇਆ ਸੀ । SGPC ਦਾ ਕਹਿਣਾ ਹੈ ਕਿ ਅਦਾਕਾਰ ਨੇ ਇਸ ਫਿਲਮ ਵਿੱਚ ਕ੍ਰਿਪਾਨ ਪਾਈ ਸੀ,ਜਦਕਿ ਉਸ ਨੇ ਵਾਲ ਕੱਟੇ ਹੋਏ ਸਨ । ਅਦਾਕਾਰ ਨੇ ਬਹੁਤ ਹੀ ਇਤਰਾਜ਼ਯੋਗ ਤਰੀਕੇ ਨਾਲ ਸਿੱਖ ਕਕਾਰ ਕ੍ਰਿਪਾਨ ਪਾਈ ਸੀ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ ।

ਗਾਣੇ ਨੂੰ ਹਟਾਉਣ ਲਈ ਕਿਹਾ

SGPC ਇਸ ਗਾਣੇ ਨੂੰ ਯੂਟਿਊਬ ਤੋਂ ਹਟਾਉਣ ਲਈ ਕਹਿ ਚੁੱਕਾ ਹੈ,ਉਨ੍ਹਾਂ ਦਾ ਕਹਿਣਾ ਹੈ ਕਿ ਟੀ-ਸੀਰੀਜ ਨੂੰ ਇਸ ਗਾਣੇ ਨੂੰ ਤਤਕਾਲ ਹਟਾਉਣਾ ਚਾਹੀਦਾ ਸੀ । ਕਮੇਟੀ ਦੇ ਇਤਰਾਜ਼ ਦੇ ਬਾਵਜੂਦ ਪ੍ਰੋਡੂਸਰ ਨੇ ਇਸ ਗਾਣੇ ਨੂੰ ਨਹੀਂ ਹਟਾਇਆ ਹੈ । ਫਿਲਮ ਦੇ ਡਾਇਰੈਕਟਰ ਨੇ ਦਾਅਵਾ ਕੀਤਾ ਹੈ ਕਿ ਅਦਾਕਾਰ ਨੇ ਕ੍ਰਿਪਾਨ ਨਹੀਂ ਪਾਈ ਸੀ ਬਲਕਿ ਖੁਕਰੀ ਪਾਈ ਸੀ । ਉਨ੍ਹਾਂ ਦਾ ਮਕਸਦ ਕਿਸੇ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ । ਇਸ ਤੋਂ SGPC ਨੇ ਕਿਹਾ ਸੀ ਉਹ ਇਸ ਬੇਤੁਕੀ ਸਫਾਈ ਤੋਂ ਸੰਤੁਸ਼ਟ ਨਹੀਂ ਹਨ।

Exit mobile version