ਬਿਉਰੋ ਰਿਪੋਰਟ – ਪੰਜਾਬੀ ਫਿਲਮਾਂ ਦੇ ਕਲਾਕਾਰ ਗੁਰਪ੍ਰੀਤ ਸਿੰਘ ਘੁੱਗੀ ( Gurpreet singh Ghuggi) ਨੇ ਫਿਲਮ ਐਮਰਜੈਂਸੀ (Film Emergency) ਨੂੰ ਲੈਕੇ ਵੱਡਾ ਬਿਆਨ ਦਿੱਤਾ ਹੈ । ਉਨ੍ਹਾਂ ਨੇ ਕੰਗਨਾ ਦਾ ਬਿਨਾਂ ਨਾਂ ਲਏ ਨਸੀਹਤ ਦਿੰਦੇ ਹੋਏ ਕਿਹਾ ਫਿਲਮ ਨੂੰ ‘ਏਜੰਡੇ’ ਦੇ ਲਈ ਨਹੀਂ ਬਣਾਉਣ ਚਾਹੀਦਾ ਹੈ, ਸਿਨੇਮਾ ਦੀ ਗਲਤ ਵਰਤੋਂ ਨਹੀਂ ਹੋਣੀ ਚਾਹੀਦੀ ਹੈ । ਘੁੱਗੀ ਫਿਲਮ ‘ਅਰਦਾਸ ਸਰਬਤ ਦੇ ਭੱਲੇ ਦੀ’ (Ardaas sarbat De Bhalle di) ਦੇ ਪ੍ਰਮੋਸ਼ਨ ਦੇ ਲਈ ਦਿੱਲੀ ਵਿੱਚ ਪਹੁੰਚੇ ਸਨ ।
ਇਸ ਦੌਰਾਨ ਜਦੋਂ ਗੁਰਪ੍ਰੀਤ ਸਿੰਘ ਘੁੱਗੀ ਨੂੰ ਜਦੋਂ ਫਿਲਮ ਐਮਰਜੈਂਸੀ ਦੇ ਸੈਂਸਰ ਸਰਟੀਫਿਕੇਟ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਮੈਨੂੰ ਨਹੀਂ ਲੱਗਦਾ ਫਿਲਮ ਬਿਨਾਂ ਕੱਟ ਦੇ ਰਿਲੀਜ਼ ਹੋਵੇਗੀ । ਉਨ੍ਹਾਂ ਨੇ ਕਿਹਾ ਅਸੀਂ ਫਿਲਮ ਸਨਅਤ ਦਾ ਹਿੱਸਾ ਹਾਂ ਅਸੀਂ ਵੀ ਫਿਲਮ ਬਣਾਉਂਦੇ ਹਾਂ,ਪਰ ਮਨੋਰਨਜਨ ਲ਼ਈ,ਪਰ ਇਸ ਵਿੱਚ ਮੈਂ ਕੋਈ ਏਜੰਡਾ ਲੈਕੇ ਆਵਾਂਗਾ ਤਾਂ ਉਹ ਗਲਤ ਹੋਵੇਗਾ । ਉਨ੍ਹਾਂ ਕਿਹਾ ਸਿਨੇਮਾ ਦੀ ਗਲਤ ਵਰਤੋਂ ਨਹੀਂ ਹੋਣੀ ਚਾਹੀਦੀ ਹੈ । ਜੋ ਮੈਨੂੰ ਠੀਕ ਲੱਗੇ ਉਹ ਹੀ ਸਿਨੇਮਾ ਹੈ ਤਾਂ ਇਹ ਗਲਤ ਹੈ । ਉਹ ਵੀ ਉਸ ਵੇਲੇ ਜਦੋਂ ਤੁਹਾਡੇ ਕੋਲ ਇਤਿਹਾਸ ਦਾ ਕੋਈ ਪ੍ਰਮਾਣ ਨਾ ਹੋਵੇ,ਤੁਹਾਡੀ ਰਿਸਰਚ ਘੱਟ ਹੋਵੇ,ਜਾਣਕਾਰੀ ਘੱਟ ਹੋਵੇ ਤਾਂ ਫਿਰ ਉਸ ਦੇ ਲਈ ਲੋਕ ਅਤੇ ਧਾਰਮਿਕ ਜਥੇਬੰਦੀਆਂ ਜ਼ਿੰਮੇਵਾਰ ਨਹੀਂ ਹਨ ।
ਘੁੱਗੀ ਨੇ ਕਿਹਾ ਮੈਂ ਫਿਲਮ ਦਾ ਟ੍ਰੇਲਰ ਵੇਖਿਆ ਹੈ ਉਨ੍ਹਾਂ ਨੇ ਕੁਝ ਅਜਿਹੀਆਂ ਚੀਜ਼ਾਂ ਰੱਖਿਆਂ ਹਨ ਜਿਸ ‘ਤੇ ਇਤਰਾਜ਼ ਹੋਣਾ ਲਾਜ਼ਮੀ ਹੈ । ਮੈਨੂੰ ਖਦਸ਼ਾ ਹੈ ਕਿ ਇਹ ਫਿਲਮ ਇਸ ਤਰ੍ਹਾਂ ਰਿਲੀਜ਼ ਨਹੀਂ ਹੋ ਸਕੇਗੀ ।