ਬਿਉਰੋ ਰਿਪੋਰਟ – ਦਿਲਜੀਤ ਦੋਸਾਂਝ ਦੀ ਫਿਲਮ Punjab 95 ਵੇਖਣ ਲਈ ਦਰਸ਼ਕਾਂ ਨੂੰ ਹੋਰ ਇੰਤਜ਼ਾਰ ਕਰਨਾ ਹੋਵੇਗਾ । ਪਿਛਲੇ ਹਫਤੇ ਹੀ ਦਿਲਜੀਤ ਨੇ ਸੋਸ਼ਲ ਮੀਡੀਆ’ ਤੇ ਪੋਸਟ ਪਾਕੇ ਐਲਾਨ ਕੀਤਾ ਸੀ ਕਿ ਕੌਮਾਂਤਰੀ ਪੱਧਰ ‘ਤੇ ਫਿਲਮ 7 ਫਰਵਰੀ ਨੂੰ ਰਿਲੀਜ਼ ਹੋਵੇਗੀ । ਪਰ ਹੁਣ ਉਨ੍ਹਾਂ ਨੇ ਮੁਆਫ਼ੀ ਮੰਗ ਦੇ ਹੋਏ ਕਿਹਾ ਪੰਜਾਬ 95 ਫਿਲਮ 7 ਫਰਵਰੀ ਨੂੰ ਰਿਲੀਜ਼ ਨਹੀਂ ਹੋ ਸਕੇਗੀ । ਉਨ੍ਹਾਂ ਨੇ ਲਿਖਿਆ ਇਹ ਉਨ੍ਹਾਂ ਦੇ ਹੱਥ ਤੋਂ ਬਾਹਰ ਹੈ ।
ਪਿਛਲੇ ਹਫਤੇ ਜਦੋਂ ਦਿਲਜੀਤ ਨੇ ਪੰਜਾਬ 95 ਰਿਲੀਜ਼ ਦਾ ਟੀਜ਼ਰ Y-TUBE ‘ਤੇ ਰਿਲੀਜ਼ ਕੀਤਾ ਤਾਂ ਕੁਝ ਹੀ ਘੰਟਿਆਂ ਦੇ ਬਾਅਦ ਇਸ ਨੂੰ ਹਟਾ ਦਿੱਤਾ ਗਿਆ ਸੀ । ਸੈਨਸਰ ਬੋਰਡ ਨੇ ਫਿਲਮ ‘ਤੇ 120 ਕੱਟ ਦੇ ਨਾਲ ਰਿਲੀਜ਼ ਕਰਨ ਲਈ ਨਿਰਮਾਤਾਵਾਂ ਨੂੰ ਨਿਰਦੇਸ਼ ਦਿੱਤੇ ਸਨ। ਇਸ ਤੋਂ ਇਲਾਵਾ ਫਿਲਮ ਦਾ ਨਾਂ ਸਤਲੁਜ ਰੱਖਣ ਲਈ ਵੀ ਕਿਹਾ ਸੀ । ਪਰ ਪ੍ਰੋਡੂਸਰਾਂ ਨੇ ਇਸ ਤੋਂ ਇਨਕਾਰ ਕਰਦੇ ਹੋਏ ਕਿਹਾ ਸੀ ਕਿ ਇਸ ਨਾਲ ਫਿਲਮ ਦੀ ਅਸਲੀ ਕਹਾਣੀ ਖਤਮ ਹੋ ਜਾਵੇਗਾ।
ਦਿਲਜੀਤ ਦੀ ਫਿਲਮ ਪੰਜਾਬ 95 ਸਭ ਤੋਂ ਵੱਡੇ ਮਨੁੱਖੀ ਅਧਿਕਾਰਾ ਦੇ ਕਾਰਕੁੰਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਬਣੀ ਹੈ ਜਿੰਨਾਂ ਨੇ ਪੰਜਾਬ ਵਿੱਚ 80 ਅਤੇ 90 ਦੇ ਦਹਾਕਿਆਂ ਦੌਰਾਨ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਨਿਰਦੋਸ਼ ਸਿੱਖਾਂ ਦੀਆਂ ਅਵਾਜ਼ ਚੁੱਕੀ ਸੀ । ਦਿਲਜੀਤ ਫਿਲਮ ਪੰਜਾਬ 95 ਵਿੱਚ ਜਸਵੰਤ ਸਿੰਘ ਖਾਲੜਾ ਦਾ ਰੋਲ ਹੀ ਅਦਾ ਕਰ ਰਹੇ ਹਨ ।