ਬਿਉਰੋ ਰਿਪੋਰਟ : ਹਿੰਦੀ ਫਿਲਮ ਐਨੀਮਲ (Animal) ਵਿੱਚ ਸਿੱਖ (Sikh) ਦੇ ਕਿਰਦਾਰ ਵਿੱਚ ਨਜ਼ਰ ਆਏ ਮਨਜੋਤ ਸਿੰਘ (Manjot singh) ਨੇ ਅਸਲ ਜ਼ਿੰਦਗੀ ਵਿੱਚ ਇੱਕ ਕੁੜੀ ਦੀ ਜਾਨ ਬਚਾਈ ਹੈ । ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ । ਇੱਕ ਕੁੜੀ ਬਿਲਡਿੰਗ ਤੋਂ ਛਾਲ ਮਾਰ ਰਹੀ ਸੀ,ਜਿਵੇਂ ਹੀ ਕੁੜੀ ਹੱਥ ਛੱਡ ਦੀ ਹੈ ਮਨਜੋਤ ਸਿੰਘ ਪਿੱਛੋ ਆਕੇ ਕੁੜੀ ਦਾ ਹੱਥ ਫੜ ਲੈਂਦਾ ਹੈ । ਫਿਰ ਕੁੜੀ ਨੂੰ ਉੱਤੇ ਚੁੱਕਣ ਦੇ ਵਿੱਚ 2 ਹੋਰ ਲੋਕ ਮਨਜੋਤ ਸਿੰਘ ਦੀ ਮਦਦ ਕਰ ਦੇ ਹਨ ਅਤੇ ਕੁੜੀ ਨੂੰ ਬਚਾ ਲਿਆ ਜਾਂਦਾ ਹੈ। ਪਹਿਲੀ ਨਜ਼ਰ ਵਿੱਚ ਤੁਹਾਨੂੰ ਇਹ ਫਿਲਮੀ ਲੱਗ ਸਕਦਾ ਹੈ ਪਰ ਇਹ ਰੀਲ ਨਹੀਂ ਬਲਕਿ ਰੀਅਲ ਹੈ । ਮਨਜੋਤ ਸਿੰਘ ਜੇਕਰ 1 ਸੈਕੰਡ ਦੀ ਦੇਰੀ ਕਰਦੇ ਤਾਂ ਕੁੜੀ ਦੇ ਹਾਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ।
ਇਹ ਵੀਡੀਓ 2019 ਦਾ ਹੈ,ਆਪਣੇ ਇੰਸਟਰਾਗਰਾਮ ਪੇਜ ‘ਤੇ ਮਨਜੋਤ ਸਿੰਘ ਨੇ ਇਹ ਵੀਡੀਓ ਪੋਸਟ ਕੀਤੀ ਹੈ । ਕੈਪਸ਼ਨ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ਪ੍ਰਮਾਤਮਾ ਦੀ ਮਦਦ ਨਾਲ ਕੁੜੀ ਨੂੰ ਬਚਾਉਣ ਦਾ ਮੌਕਾ ਮਿਲਿਆ ਹੈ। ਮੈਂ ਸਹੀ ਸਮੇਂ ‘ਤੇ ਮੌਜੂਦ ਸੀ । ਮਨਜੋਤ ਸਿੰਘ ਨੇ ‘ਦ ਟੀਵੀ ਨਾਲ ਖਾਸ ਗੱਲ ਕਰਦੇ ਹੋਏ ਦੱਸਿਆ ਇਹ ਵੀਡੀਓ ਗ੍ਰੇਟਰ ਨੋਇਡਾ ਦੀ ਸ਼ਾਰਦੂ ਯੂਨੀਵਰਸਿਟੀ ਦਾ ਹੈ,ਉਹ ਵੀ ਉਸੇ ਯੂਨੀਵਰਸਿਟੀ ਵਿੱਚ ਪੜ ਦੇ ਹਨ। ਅਚਾਨਕ ਉਨ੍ਹਾਂ ਨੇ ਵੇਖਿਆ ਕਿ ਇੱਕ ਕੁੜੀ ਛਾਲ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ ਵਿਦਿਆਰਥੀ ਉਸ ਨੂੰ ਅਵਾਜ਼ ਮਾਰ ਕੇ ਅਜਿਹਾ ਨਾ ਕਰਨ ਦੀ ਗੱਲ ਕਹਿ ਰਹੇ ਸਨ। ਉਸੇ ਸਮੇਂ ਮੈਂ ਦੂਜੇ ਪਾਸੇ ਤੋਂ ਗਿਆ ਅਤੇ ਕੁੜੀ ਦਾ ਹੱਥ ਫੜ ਕੇ ਉਸ ਨੂੰ ਬਚਾਇਆ ਹੈ । ਮਨਜੋਤ ਸਿੰਘ ਨੇ ਦੱਸਿਆ ਕਿ ਇਹ ਵੀਡੀਓ ਕਿਸੇ ਨੇ ਉਨ੍ਹਾਂ ਨੂੰ ਸ਼ੇਅਰ ਕੀਤਾ ਸੀ । ਮਨਜੋਤ ਦੇ ਇਸ ਵੀਡੀਓ ‘ਤੇ ਲੋਕ ਕੁਮੈਂਟ ਕਰਦੇ ਹੋਏ ਉਨ੍ਹਾਂ ਦੀ ਬਹਾਦੁਰੀ ਦੀ ਸ਼ਲਾਘਾ ਕਰ ਰਹੇ ਹਨ । ਲੋਕ ਲਿਖ ਰਹੇ ਹਨ ਸਿੱਖ ਹੀ ਹਨ ਜੋ ਬਿਨਾਂ ਆਪਣੀ ਜਾਨ ਦੀ ਪਰਵਾ ਕੀਤੇ ਲੋਕਾਂ ਦੀ ਮਦਦ ਦੇ ਲਈ ਹਮੇਸ਼ਾ ਅੱਗੇ ਆਉਂਦੇ ਹਨ।
ਮਨਜੋਤ ਸਿੰਘ ਨੇ ਫਿਲਮ ਐਨੀਮਲ ਵਿੱਚ ਰਣਬੀਰ ਕਪੂਰ ਦੇ ਚਾਚੇ ਦੇ ਭਰਾ ਦਾ ਰੋਲ ਅਦਾ ਕੀਤਾ ਹੈ । ਸਾਬਤ ਸੂਰਤ ਸਿੱਖੀ ਸਰੂਪ ਵਿੱਚ ਜਿਸ ਤਰ੍ਹਾਂ ਉਨ੍ਹਾਂ ਨੇ ਆਪਣਾ ਕਿਰਦਾਰ ਨਿਭਾਇਆ ਹੈ ਉਨ੍ਹਾਂ ਦੀ ਕਾਫੀ ਤਾਰੀਫ ਹੋ ਰਹੀ ਹੈ। ਉਨ੍ਹਾਂ ਨੂੰ ਕਈ ਹੋਰ ਫਿਲਮਾਂ ਤੋਂ ਵੀ ਆਫਰ ਮਿਲ ਰਹੀ ਹੈ । ਫਿਲਮ ਐਨੀਮਲ 2023 ਦੀ ਤੀਜੀ ਸਭ ਤੋਂ ਵੱਡੀ ਹਿੱਟ ਫਿਲਮ ਸੀ । ਫਿਲਮ ਨੇ ਪੂਰੀ ਦੁਨੀਆ ਵਿੱਚ ਸਾਢੇ 800 ਕਰੋੜ ਤੋਂ ਵੀ ਵੱਧ ਰੁਪਏ ਕਮਾਏ ਜਦਕਿ ਭਾਰਤ ਵਿੱਚ ਫਿਲਮ ਨੇ ਸਾਢੇ 500 ਕਰੋੜ ਦੀ ਕਮਾਈ ਕੀਤੀ ਹੈ।