‘ਦ ਖ਼ਾਲਸ ਬਿਊਰੋ : ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੇ ਖ਼ਿ ਲਾਫ਼ ਸਥਾਨਕ ਪੁਲਿ ਸ ਨੇ ਐਫਆਈਆਰ ਦਰਜ ਕੀਤੀ ਹੈ। ਸਥਾਨਿਕ ਪੁਲਿ ਸ ਦਾ ਕਹਿਣਾ ਹੈ ਕਿ ਸੋਨੂ ਉੱਤੇ ਆਪਣੀ ਭੈਣ ਮਾਲਵਿਕਾ ਸੂਦ, ਜੋ ਕਾਂਗਰਸ ਦੀ ਟਿਕਟ ’ਤੇ ਮੋਗਾ ਤੋਂ ਚੋਣ ਲੜ ਰਹੇ ਹਨ, ਉਨ੍ਹਾਂ ਲਈ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੇ ਦੋ ਸ਼ ਤਹਿਤ ਇਹ ਐਫਆਈਆਰ ਦਰਜ ਕੀਤੀ ਗਈ ਹੈ। ਪੁਲੀਸ ਨੇ ਦਾਅਵਾ ਕੀਤਾ ਹੈ ਕਿ ਸੋਨੂ ਮੋਗਾ ਅਸੈਂਬਲੀ ਹਲਕੇ ਦਾ ਵੋਟਰ ਨਹੀਂ ਹੈ, ਲਿਹਾ ਜ਼ਾ ਉਸ ਨੂੰ ਕਿਸੇ ਵੀ ਸਿਆਸੀ ਪਾਰਟੀ ਜਾਂ ਉਮੀਦਵਾਰ ਲਈ ਪ੍ਰਚਾਰ ਕਰਨ ਜਾਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਜਾਣਕਾਰੀ ਅਨੁਸਾਰ ਪੁਲੀਸ ਨੇ ਚੋਣ ਕਮਿਸ਼ਨ ਦੀ ਹਦਾਇਤ ’ਤੇ ਸੋਨੂ ਸੂਦ ਖ਼ਿਲਾ ਫ਼ ਚੋਣ ਜ਼ਾਬਤੇ ਦੀ ਉਲੰ ਘਣਾ ਲਈ ਆਈਪੀਸੀ ਦੀ ਧਾਰਾ 188 ਤਹਿਤ ਕੇ ਸ ਦਰਜ ਕੀਤਾ ਹੈ।
![](https://khalastv.com/wp-content/uploads/2022/02/ਆਪ-ਸੱਤਾ-ਚ-ਆਵੇਗੀ-ਤਾਂ-ਕੋਈ-ਬਦਲਾਅ-ਨਹੀਂ-ਹੋਵੇਗਾ-ਚੰਨੀ-5.jpg)