‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਯੂਕਰੇਨ ਦੇ ਰੱਖਿਆ ਮੰਤਰਾਲੇ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਦੇਸ਼ ਦੀ ਫ਼ੌਜ ਨੇ ਹੁਣ ਤੱਕ 5300 ਰੂਸੀ ਫ਼ੌਜੀਆਂ ਨੂੰ ਮਾ ਰ ਦਿੱਤਾ ਹੈ। ਯੂਕਰੇਨ ਦੇ ਅਧਿਕਾਰੀਆਂ ਨੇ ਫੇਸਬੁੱਕ ਪੋਸਟ ਦੇ ਜ਼ਰੀਏ ਕਿਹਾ ਹੈ ਕਿ ਪਿਛਲੇ ਚਾਰ ਦਿਨਾਂ ਦੀ ਲ ੜਾਈ ਵਿੱਚ 5 ਹਜ਼ਾਰ 300 ਰੂਸੀ ਫ਼ੌਜੀਆਂ ਨੂੰ ਮਾ ਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਰੂਸ ਦੇ 191 ਟੈਂਕਰ, 29 ਲੜਾਕੂ ਜਹਾਜ਼, 29 ਹੈਲੀਕਾਪਟਰ ਅਤੇ ਫ਼ੌਜੀਆਂ ਨੂੰ ਲੈ ਕੇ ਜਾਣ ਵਾਲੀਆਂ 816 ਹਥਿਆਰਬੰਦ ਗੱਡੀਆਂ ਨੂੰ ਤਬਾ ਹ ਕਰ ਦਿੱਤਾ ਹੈ।
ਬ੍ਰਿਟੇਨ ਦੇ ਰੱਖਿਆ ਮੰਤਰਾਲੇ ਦਾ ਮੰਨਣਾ ਹੈ ਕਿ ਸ਼ੁਰੂਆਤ ਲ ੜਾਈ ਵਿੱਚ ਰੂਸ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਇਸ ਤੋਂ ਪਹਿਲਾਂ ਰੂਸੀ ਰੱਖਿਆ ਮੰਤਰਾਲੇ ਨੇ ਵੀ ਮੰਨਿਆ ਸੀ ਕਿ ਉਸਦੀ ਫ਼ੌਜ ਨੂੰ ਨੁਕ ਸਾਨ ਪਹੁੰਚਿਆ ਹੈ। ਹਾਲਾਂਕਿ ਅਧਿਕਾਰੀਆਂ ਨੇ ਅੰਕੜਾ ਨਹੀਂ ਦਿੱਤਾ ਹੈ। ਸੰਯੁਕਤ ਰਾਸ਼ਟਰ ਦੇ ਨਿਰੀਖਕਾਂ ਮੁਤਾਬਕ ਸ਼ੁਰੂਆਤੀ ਲੜਾਈ ਵਿੱਚ ਯੂਕਰੇਨ ਦੇ 94 ਨਾਗਰਿਕਾਂ ਦੀ ਮੌ ਤ ਹੋ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਹ ਮਲੇ ਵਿੱਚ ਭਿ ਆਨਕ ਮਨੁੱਖੀ ਨੁਕਸਾਨ ਹੋਇਆ ਹੈ। ਮ ਰਨ ਵਾਲਿਆਂ ਦੀ ਗਿਣਤੀ ਹੋਰ ਵੀ ਵੱਧ ਸਕਦੀ ਹੈ।
ਦੂਜੇ ਪਾਸੇ ਅੱਜ ਬੇਲਾਰੂਸ ਵਿੱਚ ਯੂਕਰੇਨ ਅਤੇ ਰੂਸ ਦੇ ਅਧਿਕਾਰੀਆਂ ਵਿਚਕਾਰ ਗੱਲਬਾਤ ਹੋ ਰਹੀ ਹੈ। ਯੂਕਰੇਨ ਵਿੱਚ ਜੰ ਗ ਕਾਰਨ ਹਾਲਾਤ ਦਰ ਦਮਈ ਬਣੇ ਹੋਏ ਹਨ ਅਤੇ ਮੁਲਕ ਦੇ ਕਈ ਸ਼ਹਿਰਾਂ ਵਿੱਚ ਹਾਈ ਅਲਰਟ ਹਾਲੇ ਵੀ ਜਾਰੀ ਹੈ।
ਯੂਕਰੇਨ ‘ਤੇ ਹਮ ਲੇ ਤੋਂ ਬਾਅਦ ਰੂਸ ਦੇ ਬੈਂਕਾਂ ਉੱਤੇ ਯੂਰਪ ਦੇਸ਼ਾਂ ਦੀਆਂ ਪਾਬੰਦੀਆਂ ਦਾ ਅਸਰ ਹੁਣ ਦਿਖਣ ਨੂੰ ਮਿਲਿਆ ਹੈ। ਰੂਸ ਦੇ ਸੈਂਟਰਲ ਬੈਂਕ ਨੇ ਆਪਣੀ ਵਿਆਜ ਦਰ ਵਿੱਚ ਵੱਡਾ ਇਜ਼ਾਫਾ ਕੀਤਾ ਹੈ। ਰੂਸ ਦੇ ਸੈਂਟਰਲ ਬੈਂਕ ਨੇ ਵਿਆਜ ਦਰ ਨੂੰ 9.5 ਫ਼ੀਸਦੀ ਤੋਂ ਵਧਾ ਕੇ 20 ਫ਼ੀਸਦੀ ਕਰ ਦਿੱਤਾ ਹੈ।