‘ਦ ਖ਼ਾਲਸ ਬਿਊਰੋ : ਅੱਜ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦਾ ਦਿਨ ਹੈ ਅਤੇ ਸੂਬੇ ਦਾ ਮਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਇਸੇ ਦੌਰਾਨ ਵਿਧਾਨ ਸਭਾ ਹਲਕਾ ਮੋਗਾ ਤੋਂ ਅਕਾਲੀ ਦਲ ਦੇ ਉਮੀਦਵਾਰ ਬਰਜਿੰਦਰ ਸਿੰਘ ਮੱਖਣ ਬਰਾੜ ਅਤੇ ਸਾਬਕਾ ਅਕਾਲੀ ਮੇਅਰ ਅਕਸ਼ਿਤ ਜੈਨ ਤੇ ਸਾਬਕਾ ਕੌਂਸਲਰ ਅਮਰੀਸ਼ ਕੁਮਾਰ ਬੱਗਾ ਦਰਮਿਆਨ ਇੱਕ ਦੂਜੇ ਉਂਤੇ ਸ਼ਬਦੀ ਹਮਲੇ ਬਾਅਦ ਨੌਬਤ ਗਾਲਾਂ ਤੱਕ ਪੁੱਜ ਗਈ। ਪੁਲੀਸ ਨੇ ਦੋਵਾਂ ਧਿਰਾਂ ਨੂੰ ਵੱਖ ਵੱਖ ਕਰਕੇ ਮਾਹੌਲ ਸ਼ਾਂਤ ਕੀਤਾ।
