India International Punjab Sports

ਫੀਫਾ ਦਾ ਭਾਰਤ ਨੂੰ ਝਟ ਕਾ

‘ਦ ਖ਼ਾਲਸ ਬਿਊਰੋ :- ਅੰਤਰਰਾਸ਼ਟਰੀ ਫੁੱਟਬਾਲ ਦੀ ਗਵਰਨਿੰਗ ਬਾਡੀ ਫੀਫਾ ਨੇ ਭਾਰਤੀ ਫੁੱਟਬਾਲ ਮਹਾਸੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਫੀਫਾ ਨੇ ਤੀਜੀ ਧਿਰ ਦੇ ਦਖਲ ਕਾਰਨ ਭਾਰਤੀ ਫੁੱਟਬਾਲ ਮਹਾਸੰਘ (ਏ.ਆਈ.ਐੱਫ.ਐੱਫ.) ਦੇ ਖਿਲਾਫ ਇਹ ਕਾਰਵਾਈ ਕੀਤੀ ਹੈ।

ਫੀਫਾ ਵੱਲੋਂ ਜਾਰੀ ਬਿਆਨ ਮੁਤਾਬਕ ਇਸ ਫੈਸਲੇ ਨੇ ਭਾਰਤ ਤੋਂ ਇਸ ਸਾਲ ਹੋਣ ਵਾਲੇ ਅੰਡਰ-17 ਮਹਿਲਾ ਫੁੱਟਬਾਲ ਵਿਸ਼ਵ ਕੱਪ ਦੀ ਮੇਜ਼ਬਾਨੀ ਵੀ ਖੋਹ ਲਈ ਹੈ। ਇਹ ਟੂਰਨਾਮੈਂਟ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ 11 ਤੋਂ 30 ਅਕਤੂਬਰ ਤੱਕ ਕਰਵਾਇਆ ਜਾਣਾ ਸੀ।

ਫੀਫਾ ਨੇ ਕਿਹਾ ਹੈ ਕਿ ਇਹ ਮੁਅੱਤਲੀ ਤੁਰੰਤ ਪ੍ਰਭਾਵ ਨਾਲ ਲਾਗੂ ਹੈ। ਇਸ ਮਹੀਨੇ ਦੀ ਸ਼ੁਰੂਆਤ ‘ਚ ਫੀਫਾ ਨੇ ਭਾਰਤੀ ਫੁੱਟਬਾਲ ਨੂੰ ਮੁਅੱਤਲ ਕਰਨ ਦੀ ਚਿਤਾਵਨੀ ਦਿੱਤੀ ਸੀ। ਫੀਫਾ ਨੇ ਇਕ ਬਿਆਨ ‘ਚ ਕਿਹਾ ਹੈ ਕਿ ਇਹ ਮੁਅੱਤਲੀ ਉਦੋਂ ਹੀ ਵਾਪਸ ਲਈ ਜਾਵੇਗੀ ਜਦੋਂ ਏ.ਆਈ.ਐੱਫ.ਐੱਫ. ਦੇ ਅਧਿਕਾਰੀਆਂ ਦਾ ਆਪਣੇ ਰੋਜ਼ਾਨਾ ਦੇ ਮਾਮਲਿਆਂ ‘ਤੇ ਪੂਰਾ ਕੰਟਰੋਲ ਹੋਵੇਗਾ।

ਜਾਣਕਾਰੀ ਮੁਤਾਬਕ ਹੁਣ ਤੱਕ ਏਆਈਐਫਐਫ ਇੱਕ ਕਮੇਟੀ ਦੁਆਰਾ ਚਲਾਇਆ ਜਾ ਰਿਹਾ ਹੈ। ਸਾਬਕਾ ਮੁਖੀ ਪ੍ਰਫੁੱਲ ਪਟੇਲ ਆਪਣਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਵੀ ਬਿਨਾਂ ਚੋਣਾਂ ਦੇ ਅਹੁਦੇ ‘ਤੇ ਬਣੇ ਹੋਏ ਹਨ।