The Khalas Tv Blog India ਸਮੁੰਦਰ ਦੇ ਅੰਦਰ ਵਿਛਾਈ ਗਈ ਫਾਈਬਰ ਕੇਬਲ, ਮੋਦੀ ਨੇ ਕੀਤਾ ਉਦਘਾਟਨ
India

ਸਮੁੰਦਰ ਦੇ ਅੰਦਰ ਵਿਛਾਈ ਗਈ ਫਾਈਬਰ ਕੇਬਲ, ਮੋਦੀ ਨੇ ਕੀਤਾ ਉਦਘਾਟਨ

source: punjabi tribune

‘ਦ ਖ਼ਾਲਸ ਬਿਊਰੋ:- ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਨੂੰ ਤੇਜ਼ ਰਫ਼ਤਾਰ ਬਰਾਡਬੈਂਡ ਸੇਵਾਵਾਂ ਨਾਲ ਜੋੜਨ ਵਾਲੇ ਪਹਿਲੇ ਆਪਟੀਕਲ ਫਾਈਬਰ ਕੇਬਲ ਪ੍ਰਾਜੈਕਟ ਦਾ ਕੱਲ੍ਹ ਉਦਘਾਟਨ ਕੀਤਾ ਗਿਆ ਹੈ। ਇਹ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਗਿਆ ਹੈ। ਆਪਟੀਕਲ ਫਾਈਬਰ ਕੇਬਲ ਸਮੁੰਦਰ ਦੇ ਅੰਦਰੋਂ ਵਿਛਾਈ ਗਈ ਹੈ। ਇਸ ਨਾਲ ਖੇਤਰ ’ਚ ਡਿਜੀਟਲ ਸੇਵਾਵਾਂ ਅਤੇ ਸੈਰ-ਸਪਾਟਾ ਤੇ ਹੋਰ ਗਤੀਵਿਧੀਆਂ ਵਧਾਉਣ ’ਚ ਮਦਦ ਮਿਲੇਗੀ।

30 ਦਸੰਬਰ 2018 ਨੂੰ ਚੇਨੱਈ ਤੋਂ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਦੇ ਪੋਰਟ ਬਲੇਅਰ ਨੂੰ ਜੋੜਨ ਵਾਲੀ ਇਸ 2312 ਕਿਲੋਮੀਟਰ ਲੰਮੀ ਆਪਟੀਕਲ ਫਾਈਬਰ ਕੇਬਲ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਮੌਕੇ ਮੋਦੀ ਨੇ ਕਿਹਾ ਕਿ, ‘ਚੇਨੱਈ ਤੋਂ ਪੋਰਟ ਬਲੇਅਰ, ਪੋਰਟ ਬਲੇਅਰ ਤੋਂ ਲਿਟਲ ਅੰਡੇਮਾਨ ਤੇ ਪੋਰਟ ਬਲੇਅਰ ਤੋਂ ਸਵਰਾਜ ਦੀਪ ਤੱਕ ਇਹ ਸੇਵਾ ਅੱਜ ਤੋਂ ਅੰਡੇਮਾਨ ਨਿਕੋਬਾਰ ਦੇ ਵੱਡੇ ਹਿੱਸੇ ’ਚ ਸ਼ੁਰੂ ਹੋ ਗਈ ਹੈ।’

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦੇਸ਼ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਦੇ ਲੋਕਾਂ ਨੂੰ ਆਧੁਨਿਕ ਦੂਰ ਸੰਚਾਰ ਦੀਆਂ ਸਹੂਲਤਾਂ ਮੁਹੱਈਆ ਕਰਵਾਏ। ਪੋਰਟ ਬਲੇਅਰ ਦੇ ਨਾਲ ਹੀ ਇਹ ਸੇਵਾ ਦੀਪ, ਲਾਂਗ ਆਈਲੈਂਡ, ਰੰਗਤ, ਲਿਟਲ ਅੰਡੇਮਾਨ, ਕਾਰਮੋਟਾ, ਕਾਰ ਨਿਕੋਬਾਰ ਤੇ ਗਰੇਟਰ ਨਿਕੋਬਾਰ ਨੂੰ ਵੀ ਸੰਪਰਕ ਮੁਹੱਈਆ ਕਰਵਾਏਗੀ।

Exit mobile version