‘ਦ ਖ਼ਾਲਸ ਬਿਊਰੋ : ਮਹਾਰਾਸ਼ਟਰ ਦੇ ਵਰਧ ਜਿਲ੍ਹੇ ਦੇ ਨਿੱਜੀ ਹਸਪਤਾਲ ਵਿੱਚ ਭਰੂਣ ਦੀਆਂ 11 ਖੋਪੜੀਆਂ ਅਤੇ 54 ਹੱਡੀਆਂ ਮਿਲੀਆਂ ਹਨ। ਇਹ ਕੇਸ ਉਸ ਵਕਤ ਸਾਹਮਣੇ ਆਇਆ ਜਦੋਂ ਪੁਲਿਸ ਗੈਰ ਕਾਨੂੰਨੀ ਗਰਭਪਾਤ ਕੇਸ ਦੇ ਲਈ ਹਸਪਤਾਲ ਦੇ ਅੰਦਰ ਗਈ ਸੀ। ਹਸਪਤਾਲ ‘ਚ ਗੈਰ ਕਾਨੂੰਨੀ ਗਰਭਪਾਤ ਕੇਸ ਦੀ ਕਾਰਵਾਈ ਦੌਰਾਨ ਜਦੋਂ ਕਦਮ ਹਸਪਤਾਲ ਦੇ ਅਹਾਤੇ ਵਿੱਚ ਸਥਿਤ ਬਾਇਓਗੈਸ ਪਲਾਂਟ ਦੀ ਤਲਾਸ਼ੀ ਲਈ ਅਤੇ ਭਰੂਣ ਦੀਆਂ 11 ਖੋਪੜੀਆਂ ਅਤੇ 54 ਹੱਡੀਆਂ ਮਿਲੀਆਂ, ਜਿਨ੍ਹਾਂ ਨੂੰ ਲੈਬਾਰਟਰੀ ਜਾਂਚ ਲਈ ਭੇਜਿਆ ਗਿਆ ਹੈ।