Punjab

ਨੌਜਵਾਨ ‘ਤੇ ਤਾਬੜ ਤੋੜ ਗੋਲੀਆਂ ਚੱਲੀਆਂ !ਜਦੋਂ ਤੱਕ ਨੌਜਵਾਨ ਡਿੱਗਿਆਂ ਨਹੀਂ 6 ਹਮਲਾਵਰ ਗੋਲੀਆਂ ਚਲਾਉਂਦੇ ਰਹੇ ! ਨਾਜ਼ੁਕ ਹਾਲਤ ਚ ਹਸਪਤਾਲ ਭਰਤੀ

ਬਿਉਰੋ ਰਿਪੋਰਟ : ਫਿਰੋਜ਼ਪੁਰ ਦੇ ਮਲਵਲ ਰੋਡ ‘ਤੇ ਸ਼ੁੱਕਰਵਾਰ ਦੁਪਹਿਰ ਬਾਅਦ 2 ਬਾਈਕਾਂ ‘ਤੇ ਸਵਾਰ ਹੋਕੇ ਪਹੁੰਚੇ 6 ਹਮਲਾਵਰਾਂ ਨੇ ਇੱਕ ਨੌਜਵਾਨ ‘ਤੇ ਤਾਬੜ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਨੌਜਵਾਨ ਦੇ ਮੂੰਹ ‘ਤੇ ਇੱਕ ਗੋਲੀ ਲੱਗੀ ਅਤੇ ਦੂਜੀ ਬਾਂਹ ‘ਤੇ ਲੱਗੀ ਹੈ । ਜਿਸ ਦੇ ਬਾਅਦ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ । ਵਾਰਦਾਤ ਦੇ ਬਾਅਦ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ । ਨੌਜਵਾਨ ਨੂੰ ਨਿੱਜੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਉਸ ਦੀ ਪਛਾਣ ਭਾਰਤ ਨਗਰ ਦੇ ਰਹਿਣ ਵਾਲੇ ਅਮਿਤ ਉਰਫ ਰਵੀ ਦੇ ਰੂਪ ਵਿੱਚ ਹੋਈ ਹੈ ।

ਵਾਰਦਾਤ ਦੀ ਸੂਚਨਾ ਮਿਲ ਦੇ ਹੀ ਸਿੱਟੀ ਥਾਣਾ ਦੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਹੈ ਅਤੇ ਜਾਂਚ ਸ਼ੁਰੂ ਕਰ ਦਿੱਤਾ ਹੈ । ਪੁਲਿਸ ਆਲੇ ਦੁਆਲੇ ਦੇ ਲੱਗੇ CCTV ਕੈਮਰੇ ਖੰਗਾਲ ਰਹੀ ਹੈ ਤਾਂਕੀ ਹਮਲਾਵਰਾਂ ਦੀ ਪਛਾਣ ਹੋ ਸਕੇ। ਹੁਣ ਤੱਕ ਇਹ ਤੈਅ ਨਹੀਂ ਹੋ ਸਕਿਆ ਹੈ ਕਿ ਕਿਹੜੇ ਕਾਰਨਾਂ ਦੀ ਵਜ੍ਹਾ ਕਰਕੇ ਫਾਇਰਿੰਗ ਹੋਈ ਹੈ। ਪਰ ਹਮਲੇ ਦਾ ਵੀਡੀਓ ਜਿਹੜਾ ਸਾਹਮਣੇ ਆਇਆ ਹੈ ਉਸ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਜਿਸ ਸਮੇਂ ਨੌਜਵਾਨ ‘ਤੇ ਗੋਲੀਆਂ ਚੱਲਣੀਆਂ ਸ਼ੁਰੂ ਹੋਇਆ ਉਹ ਬਾਈਕ ਸੁੱਟ ਕੇ ਜਾਨ ਬਚਾਉਣ ਦੇ ਲਈ ਭੱਜਿਆ । ਉਸ ਦੇ ਅੱਗੇ ਇੱਕ ਸ਼ਖਸ ਸਕੂਟੀ ‘ਤੇ ਜਾ ਰਿਹਾ ਸੀ,ਉਸ ਨੇ ਵੀ ਆਪਣਾ ਟੂ-ਵਹੀਲ ਛੱਡਿਆ ਅਤੇ ਬਚਣ ਦੀ ਕੋਸ਼ਿਸ਼ ਕੀਤੀ । ਜਿਸ ਸਖ਼ਸ ‘ਤੇ ਹਮਲਾ ਹੋਇਆ ਹੈ ਉਹ ਬਚਣ ਦੇ ਲਈ ਇੱਕ ਦੁਕਾਨ ਵਿੱਚ ਵੜਨ ਦੀ ਕੋਸ਼ਿਸ਼ ਕਰਦਾ ਹੈ ਪਰ ਇਸ ਤੋਂ ਪਹਿਲਾਂ ਉਸ ਨੂੰ ਹਮਲਾਵਰਾਂ ਦੀਆਂ ਗੋਲੀਆਂ ਲੱਗ ਜਾਂਦੀ ਹਨ ਅਤੇ ਉਹ ਹੇਠਾਂ ਡਿੱਗ ਜਾਂਦਾ ਹੈ ਅਤੇ ਹਮਲਾਵਰ ਫਰਾਰ ਹੋ ਜਾਂਦੇ ਹਨ।

ਜਖਮੀ ਨੌਜਵਾਨ ਨੂੰ ਆਲੇ-ਦੁਆਲੇ ਦੇ ਲੋਕਾਂ ਵੱਲੋਂ ਇਲਾਜ ਦੇ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਉਸ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ । ਡਾਕਟਰ ਨੌਜਵਾਨ ਦੀਆਂ ਗੋਲੀਆਂ ਕੱਢਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ।