ਬਿਉਰੋ ਰਿਪੋਰਟ : ਫਿਰੋਜ਼ਪੁਰ ਵਿੱਚ ਇੱਕ ਦਰਦਨਾਕ ਹਾਦਸਾ ਹੋਇਆ ਜਿਸ ਵਿੱਚ ਮਾਂ-ਧੀ ਦੀ ਮੌਤ ਹੋ ਗਈ ਹੈ। ਇਹ ਹਾਦਸਾ 2 ਕਾਰਾਂ ਦੇ ਵਿਚਾਲੇ ਹੋਇਆ ਹੈ । ਔਰਤ ਆਪਣੇ ਪਿਤਾ ਦੇ ਸਸਕਾਰ ਵਿੱਚ ਸ਼ਾਮਲ ਹੋਣ ਲਈ ਗਈ ਸੀ । ਵਾਪਸ ਆਉਂਦੇ ਸਮੇਂ ਉਸ ਦੀ ਕਾਰ ਇੱਕ ਹੋਰ ਕਾਰ ਨਾਲ ਟਕਰਾ ਗਈ ਅਤੇ ਧੀ ਸਮੇਤ ਉਹ ਵੀ ਦੁਨੀਆ ਨੂੰ ਅਲਵਿਦਾ ਕਹਿ ਗਈ ।
ਹਾਦਸਾ ਫਿਰੋਜ਼ਪੁਰ ਜ਼ਿਲ੍ਹ ਦੇ ਗੁਰੂ ਹਰ ਸਹਾਏ ਸ਼ਹਿਰ ਦੇ ਨਜ਼ਦੀਕ ਹੋਇਆ ਹੈ । ਮ੍ਰਿਤਕ ਦੇ ਭਰਾ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮੁਲਜ਼ਮ ਕਾਰ ਡਰਾਈਵਰ ਬਬਲਜੀਤ ਸਿੰਘ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ,ਉਹ ਗੁਰੂ ਹਰ ਸਹਾਏ ਫਿਰੋਜ਼ਪੁਰ ਦਾ ਰਹਿਣ ਵਾਲਾ ਸੀ। ਔਰਤ ਦਾ ਭਰਾ ਇਕਬਾਲ ਸਿੰਘ ਨੇ ਪੁਲਿਸ ਨੂੰ ਦੱਸਿਆ ਉਸ ਦੇ ਪਿਤਾ ਦੀ 29 ਜਨਵਰੀ ਨੂੰ ਮੌਤ ਹੋਈ ਸੀ। ਉਨ੍ਹਾਂ ਦਾ ਅੰਤਿਮ ਸਸਕਾਰ 30 ਜਨਵਰੀ ਨੂੰ ਹੋਇਆ ਸੀ । ਪਿਤਾ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਤੋਂ ਬਾਅਦ ਭੈਣ ਸੁਖਪ੍ਰੀਤ ਕੌਰ ਅਤੇ ਪਤੀ ਗੁਰਜੀਤ ਸਿੰਘ ਅਤੇ ਧੀ ਨਿਮਰਤ ਕੌਰ ਦੇ ਨਾਲ ਆਈ ਸੀ।
ਅੰਤਿਮ ਸਸਕਾਰ ਹੋਣ ਦੇ ਬਾਅਦ ਭੈਣ 31 ਜਨਵਰੀ ਨੂੰ ਵਾਪਸ ਸਹੁਰੇ ਘਰ ਮਲੋਟ ਜਾ ਰਹੀ ਸੀ । ਉਸ ਦੀ ਕਾਰ ਝੰਡੂਵਾਲਾ ਪਿੰਡ ਦੇ ਕੋਲ ਪਹੁੰਚੀ ਸੀ । ਮੁਲਜ਼ਮ ਬਬਲਜੀਤ ਸਿੰਘ ਨੇ ਲਾਪਵਾਹੀ ਨਾਲ ਆਪਣੀ ਕਾਰ ਲਿਆਕੇ ਉਸ ਦੀ ਭੈਣ ਦੀ ਕਾਰ ਵਿੱਚ ਟੱਕਰ ਮਾਰੀ ਦਿੱਤੀ । ਇਸ ਨਾਲ ਭੈਣ ਸੁਖਪ੍ਰੀਤ ਕੌਰ ਅਤੇ ਭਾਂਜੀ ਨਿਰਮਲ ਕੌਰ ਗੰਭੀਰ ਜਖਮੀ ਹੋਏ ਉਨ੍ਹਾਂ ਦੀ ਮੌਤ ਹੋ ਗਈ । ASI ਗੁਰਦੀਪ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਸ਼ਿਕਾਇਤ ਦੇ ਅਦਾਰ ‘ਤੇ ਮੁਲਜ਼ਮ ਨੂੰ ਨਾਮਜ਼ਦ ਕਰ ਲਿਆ ਗਿਆ ਹੈ । ਪੋਸਟਮਾਰਟਮ ਕਰਨ ਤੋਂ ਬਾਅਦ ਲਾਸ਼ਾਂ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ।