Punjab

ਗੁਰੂ ਘਰ ‘ਚ ‘ਅਨੰਦ ਕਾਰਜ’ ‘ਤੇ ਵਿਵਾਦ ! ਹਾਈਕੋਰਟ ਵੱਲੋਂ ਗ੍ਰੰਥੀ ਖ਼ਿਲਾਫ਼ ਮਾਮਲਾ ਦਰਜ ਕਰਨ ਦੇ ਨਿਰਦੇਸ਼ !

ਬਿਊਰੋ ਰਿਪੋਰਟ : ਫ਼ਿਰੋਜ਼ਪੁਰ ਦੇ ਮੁਕਦੀ ਕਸਬੇ ਵਿੱਚ ਇੱਕ ਅਜੀਬੋ-ਗ਼ਰੀਬ ਮਾਮਲਾ ਸਾਹਮਣੇ ਆਇਆ ਕਿ ਜਿਸ ਨਾਲ ਹੋਰਨਾਂ ਨੂੰ ਸਬਕ ਲੈਣਾ ਚਾਹੀਦਾ ਹੈ। ਦਰਅਸਲ ਗੁਰਦੁਆਰਿਆਂ ਦੇ ਗ੍ਰੰਥੀਆਂ ਅਤੇ ਪ੍ਰਬੰਧਕਾਂ ਦੇ ਲਈ ਜਿਹੜੇ ਵਿਆਹ ਦੌਰਾਨ ਲਾੜਾ ਅਤੇ ਲਾੜੀ ਦੇ ਜਨਮ ਪ੍ਰਮਾਣ ਪੱਤਰ ਦੀ ਜਾਂਚ ਪੜਤਾਲ ਨਹੀਂ ਕਰਦੇ ਹਨ।

ਫ਼ਿਰੋਜ਼ਪੁਰ ਦੇ ਇੱਕ ਮੁੰਡੇ ਨੇ ਵਿਆਹ ਤੋਂ ਬਾਅਦ ਸੁਰੱਖਿਆ ਦੇ ਲਈ ਪਟੀਸ਼ਨ ਦਾਇਰ ਕੀਤੀ । ਜਿਸ ਦਾ ਨੋਟਿਸ ਲੈਂਦੇ ਹੋਏ ਹਾਈਕੋਰਟ ਨੂੰ ਪਟੀਸ਼ਨਕਰਤਾ ਦੀ ਉਮਰ 21 ਸਾਲ ਤੋਂ ਘੱਟ ਹੋਣ ਅਤੇ ਨਾਬਾਲਗ ਹੋਣ ਦਾ ਪਤਾ ਚੱਲਿਆ। ਅਜਿਹੇ ਵਿੱਚ ਅਦਾਲਤ ਨੇ ਸਵਾਲ ਕੀਤਾ ਕਿ ਵਿਆਹ ਦੌਰਾਨ ਆਖ਼ਿਰ ਗ੍ਰੰਥੀ ਨੇ ਰਿਕਾਰਡ ਕਿਉਂ ਨਹੀਂ ਚੈੱਕ ਕਰਵਾਇਆ ।

ਗ੍ਰੰਥੀ ਦੇ ਰੋਲ ਨੂੰ ਸਪਸ਼ਟ ਕਰਨ ਦੇ ਆਦੇਸ਼

ਹਾਈਕੋਰਟ ਨੇ ਇਸ ਦਾ ਸਖ਼ਤ ਨੋਟਿਸ ਲੈਂਦੇ ਹੋਏ ਪੁਲਿਸ ਨੂੰ ਗੁਰਦੁਆਰੇ ਦੇ ਗ੍ਰੰਥੀ ਦਾ ਰੋਲ ਸਪਸ਼ਟ ਕਰਨ ਦੇ ਨਿਰਦੇਸ਼ ਦਿੱਤੇ । ਅਦਾਲਤ ਦੇ ਹੁਕਮਾਂ ਤੋਂ ਬਾਅਦ ਥਾਣਾ ਧਲਖੁਰਦ ਵੱਲੋਂ ਗੁਰਦੁਆਰਾ ਸਾਹਿਬ ਅਮਰ ਸਿੰਘ ਬਾਬਾ ਜੀਵਨ ਸਿੰਘ ਮੁਦਕੀ ਦੇ ਵਿਆਹ ਕਰਵਾਉਣ ਵਾਲੇ ਗ੍ਰੰਥੀ ‘ਤੇ ਮੁਕੱਦਮਾ ਤਾਂ ਦਰਜ ਕਰ ਲਿਆ ਹੈ। ਪਰ ਮੁਕੱਦਮਾ ਅਣਪਛਾਤੇ ਗ੍ਰੰਥੀ ਦੇ ਨਾਂ ‘ਤੇ ਦਰਜ ਕੀਤਾ ਗਿਆ ਹੈ।

25 ਅਪ੍ਰੈਲ ਨੂੰ ਹੋਇਆ ਸੀ ਮੁੰਡੇ ਦਾ ਵਿਆਹ

ਉੱਧਰ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਨ ਵਾਲੇ ਨੌਜਵਾਨ ਨੇ ਦੱਸਿਆ ਕਿ ਉਸ ਨੇ ਪਰਿਵਾਰ ਦੀ ਮਰਜ਼ੀ ਦੇ ਖ਼ਿਲਾਫ਼ 25 ਅਪ੍ਰੈਲ 2023 ਨੂੰ ਮੁਦਕੀ ਦੇ ਗੁਰਦੁਆਰਾ ਸਾਹਿਬ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਵਿੱਚ ਵਿਆਹ ਕੀਤਾ ਸੀ। ਪਰ ਉਸ ਨੂੰ ਡਰ ਸੀ ਕਿ ਉਸ ਨੂੰ ਕੋਈ ਜਾਨੀ ਨੁਕਸਾਨ ਨਾ ਹੋ ਜਾਵੇ। ਇਸ ਦੇ ਲਈ ਉਸ ਨੇ ਹਾਈਕੋਰਟ ਤੋਂ ਸੁਰੱਖਿਆ ਲਈ ਪਟੀਸ਼ਨ ਪਾਈ ਸੀ ।

ਧਲਖੁਰਦ ਥਾਣਾ ਪੁਲਿਸ ਨੇ ਦਰਜ ਕੀਤਾ ਕੇਸ

ਹਾਈਕੋਰਟ ਨੇ ਸੁਣਵਾਈ ਕਰਦੇ ਹੋਏ ਵੇਖਿਆ ਸੀ ਕਿ ਪਟੀਸ਼ਨਕਰਤਾ ਦੀ ਉਮਰ 21 ਸਾਲ ਤੋਂ ਘੱਟ ਹੈ,ਅਜਿਹੀ ਵਿੱਚ ਗ੍ਰੰਥੀ ਉਸ ਦਾ ਵਿਆਹ ਕਿਵੇਂ ਕਰਵਾ ਸਕਦਾ ਹੈ। ਫ਼ਿਰੋਜ਼ਪੁਰ ਪੁਲਿਸ ਗ੍ਰੰਥੀ ਦੀ ਸਥਿਤੀ 24 ਜੁਲਾਈ ਤੱਕ ਸਪਸ਼ਟ ਕਰੇ,ਧਲਖੁਰਦ ਥਾਣੇ ਦੇ SI ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਦੇ ਬਾਅਦ ਅਣਪਛਾਤੇ ਗ੍ਰੰਥੀ ‘ਤੇ ਮੁਕੱਦਮਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।