ਬਿਉਰੋ ਰਿਪੋਰਟ : ਫਿਰੋਜ਼ਪੁਰ ਕੈਂਟ ਸਿੱਟੀ ਵਿੱਚ ਇੱਕ ਡਿਪੋ ਹੋਲਡਰ ਨੇ ਆਪਣੇ ਆਪ ਨੂੰ ਅੱਗ ਦੇ ਹਵਾਲੇ ਕਰ ਦਿੱਤਾ । 54 ਸਾਲ ਦੇ ਡਿਪੋ ਹੋਲਡਰ ਨੂੰ ਅੱਗ ਨਾਲ ਝੁਲਸ ਦਾ ਵੇਖ ਲੋਕਾਂ ਨੇ ਪਾਣੀ ਪਾਉਣ ਦੀ ਕਾਫੀ ਕੋਸ਼ਿਸ਼ ਕੀਤੀ । ਫਿਰ ਉਸ ਨੂੰ ਹਸਪਤਾਲ ਵੀ ਪਹੁੰਚਾਇਆ ਗਿਆ । ਸ਼ੁਰੂਆਤੀ ਜਾਣਕਾਰੀ ਦੇ ਮੁਤਾਬਿਕ ਜਿਸ ਵਿਅਕਤੀ ਨੇ ਆਪਣੇ ਆਪ ਨੂੰ ਅੱਗ ਦੇ ਹਵਾਲੇ ਕੀਤਾ ਉਸ ਨੇ ਅੱਗ ਲਗਾਉਣ ਤੋਂ ਪਹਿਲਾਂ ਦੱਸਿਆ ਉਸ ਨੇ ਬਲੈਕਮੇਲਿੰਗ ਤੋਂ ਤੰਗ ਆਕੇ ਮਰਨ ਦੀ ਕੋਸ਼ਿਸ਼ ਕੀਤੀ ਹੈ।
ਆਪਣੇ ਆਪ ਨੂੰ ਅੱਗ ਲਗਾਉਣ ਵਾਲੇ ਦੀ ਪਛਾਣ ਓਮ ਪ੍ਰਕਾਸ਼ ਉਰਫ ਪਠਾਨ ਦੇ ਰੂਪ ਵਿੱਚ ਹੋਈ ਹੈ । ਉਹ ਫਿਰੋਜ਼ਪੁਰ ਕੈਂਟ ਬਾਜ਼ਾਰ ਨੰਬਰ 2 ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਸੀ । ਉਸ ਦੀ ਪਤਨੀ ਵੀ ਆਪਣੀ ਮਰਜ਼ੀ ਨਾਲ ਜਿੰਦਗੀ ਖਤਮ ਕਰ ਚੁੱਕੀ ਹੈ।
ਹਸਪਤਾਲ ਵਿੱਚ ਭਰਤੀ ਪਠਾਨ ਨੇ ਦੱਸਿਆ ਕਿ 3 ਸਤੰਬਰ ਨੂੰ ਇੱਕ ਕੁੜੀ ਆਪਣੀ ਮਰਜ਼ੀ ਦੇ ਨਾਲ ਉਸ ਦੇ ਨਾਲ ਗਈ ਸੀ । ਅਗਲੇ ਦਿਨ 4 ਸਤੰਬਰ ਨੂੰ ਉਸ ਨੇ 15 ਲੱਖ ਮੰਗ ਲਏ । ਇਹ ਸੁਣਕੇ ਉਸ ਨੇ ਕੁੜੀ ਦੇ ਨਾਲ ਜਾਣ ਤੋਂ ਮਨਾ ਕਰ ਦਿੱਤਾ । ਅਗਲੇ ਦਿਨ 5 ਸਤੰਬਰ ਨੂੰ ਉਹ ਦਿੱਲੀ ਚੱਲਾ ਗਿਆ । 9 ਸਤੰਬਰ ਨੂੰ ਅਚਾਨਕ ਕੁੜੀ ਹਸਪਤਾਲ ਗਈ ਅਤੇ ਆਪਣਾ ਮੈਡੀਕਲ ਕਰਵਾਇਆ ਉਸ ਦੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਰਜ ਕੀਤੀ।
ਓਮ ਪ੍ਰਕਾਸ਼ ਨੇ ਦੱਸਿਆ ਕੁੜੀ ਅਤੇ ਪੁਲਿਸ ਵਾਲੇ ਉਸ ਨੂੰ ਤੰਗ ਕਰ ਰਹੇ ਸਨ। ਵੀਰਵਾਰ ਨੂੰ ਕੁੜੀ ਦੁਕਾਨ ਦੇ ਸਾਹਮਣੇ ਤੋਂ ਗੁਜ਼ਰ ਰਹੀ ਸੀ ਅਤੇ ਉਸ ‘ਤੇ ਕੋਈ ਕੁਮੈਂਟ ਕਰ ਦਿੱਤਾ ਜਿਸ ਦੀ ਵਜ੍ਹਾ ਕਰਕੇ ਉਸ ਨੇ ਆਪਣੇ ਆਪ ਨੂੰ ਅੱਗ ਲਗਾ ਲਈ । ਇਸ ਪੂਰੀ ਘਟਨਾ ਵਿੱਚ ਸ਼ੋਅ ਰੂਮ ਨੂੰ ਵੀ ਅੱਗ ਲੱਗ ਗਈ । ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਾਲ ਅੱਗ ਤੇ ਕਾਬੂ ਕੀਤਾ ਗਿਆ ।