Punjab

ਨਸ਼ੇ ‘ਤੇ DSP ਦਾ ਪੈਰਾਂ ਹੇਠਾਂ ਤੋਂ ਜ਼ਮੀਨ ਖਿਸਕਾਉਣ ਵਾਲਾ ਖੁਲਾਸਾ ! SHO ਸਮੇਤ 11 ਪੁਲਿਸ ਮੁਲਾਜ਼ਮਾਂ ਦੀ ਖੋਲੀ ਪੋਲ ! ਨੈਕਸੈੱਸ ਨੂੰ ਕੀਤਾ ਬੇਪਰਦਾ !

ਬਿਉਰੋ ਰਿਪੋਰਟ : ਫਿਰੋਜ਼ਪੁਰ ਦੇ DSP ਨੇ ਨਸ਼ੇ ਨੂੰ ਲੈਕੇ ਹੈਰਾਨ ਕਰਨ ਵਾਲਾ ਖੁਲਾਸਾ ਕਰਦੇ ਹੋਏ ਆਪਣੇ ਹੀ ਵਰਦੀ ਧਾਰੀ ਸਾਥੀਆਂ ਖਿਲਾਫ ਗੰਭੀਰ ਇਲਜ਼ਾਮ ਲਗਾਏ ਹਨ । ਡੀਐੱਸਪੀ ਨੇ ਦਾਅਵਾ ਕੀਤਾ ਹੈ ਕਿ ਇੱਕ SHO ਅਤੇ 11 ਪੁਲਿਸ ਮੁਲਾਜ਼ਮਾਂ ਦੇ ਨਸ਼ਾ ਸਮੱਗਲਰਾਂ ਅਤੇ ਗੈਂਗਸਟਰਾਂ ਨਾਲ ਸਬੰਧ ਹੈ । ਇਸ ਮਾਮਲੇ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਹੈ ਅਤੇ ਮਾਮਲੇ ਵਿੱਚ ਜਲਦ ਕਾਰਵਾਈ ਦੀ ਮੰਗ ਵੀ ਕੀਤੀ ਗਈ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਕਿ ਅਧਿਕਾਰੀਆਂ ਅਤੇ ਸਮੱਗਲਰਾਂ ਦੇ ਵਿਚਾਲੇ ਸਬੰਧਾਂ ਨੂੰ ਲੈਕੇ ਇਲਜ਼ਾਮ ਲੱਗੇ ਹੋਣ ਇਸ ਤੋਂ ਪਹਿਲਾਂ ਵੀ ਕਈ ਅਧਿਕਾਰੀਆਂ ਨਸ਼ੇ ਦੇ ਘੇਰੇ ਵਿੱਚ ਫਸੇ ਹਨ। ਬਰਖ਼ਾਸਤ SSP ਰਾਜਜੀਤ ਸਿੰਘ ਅਤੇ AIG ਇੰਦਰਜੀਤ ਸਿੰਘ ਇਸ ਦਾ ਸਭ ਤੋਂ ਵੱਡਾ ਉਦਾਹਰਣ ਹੈ । ਇਨ੍ਹਾਂ ਦੋਵਾਂ ਦੇ ਮਾਮਲੇ ਵਿੱਚ ਹਾਈਕੋਰਟ ਨੇ ਆਪ ਨੋਟਿਸ ਲੈਂਦੇ ਹੋਏ SIT ਦਾ ਗਠਨ ਕੀਤਾ ਸੀ ।

ਸ਼ਿਕਾਇਤ ਵਿੱਚ ਸਮੱਗਲਰਾਂ ਦੀ ਗਤੀਵਿਦਿਆ ਬਾਰੇ ਜਾਣਕਾਰੀ

ਮਿਲੀ ਜਾਣਕਾਰੀ ਦੇ ਮੁਬਾਬਿਕ ਸ਼ਿਕਾਇਤ ਵਿੱਚ ਸਮੱਗਲਰਾਂ ਦੀ ਗਤੀਵਿਦਿਆ ਦੇ ਬਾਰੇ ਪੂਰੀ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ । ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਨਸ਼ਾ ਸਮੱਗਲਰ ਬਾਰੇ ਸਹੀ ਜਾਣਕਾਰੀ ਹੋਣ ਦੇ ਬਾਵਜੂਦ ਉਹ ਭੱਜ ਜਾਂਦੇ ਹਨ । ਕਈ ਵਾਰ ਪੁਲਿਸ ਕੋਲ ਪੁੱਖਤਾ ਜਾਣਕਾਰੀ ਹੋਣ ਦੇ ਬਾਵਜੂਦ ਸਮੱਗਲਰ ਹੱਥ ਨਹੀਂ ਲੱਗ ਦੇ ਹਨ । ਇਹ ਸੂਚਨਾ ਲੀਕ ਕਰਨ ਵਾਲੇ ਪੰਜਾਬ ਪੁਲਿਸ ਦੇ ਮੁਲਾਜ਼ਮ ਹਨ ਜਿੰਨਾਂ ਵਿੱਚ ਇੱਕ SHO ਵੀ ਸ਼ਾਮਲ ਹੈ ।

ਸਰਹੱਦੀ ਇਲਾਕੇ ਦਾ ਇੰਚਾਰਜ ਹੈ SHO

DSP ਨੇ ਆਪਣੀ ਲਿਖਤ ਸ਼ਿਕਾਇਤ ਵਿੱਚ ਜਿਸ SHO ਦਾ ਜ਼ਿਕਰ ਕੀਤਾ ਹੈ ਉਹ ਫਿਰੋਜ਼ਪੁਰ ਦੇ ਸਰਹੱਦੀ ਥਾਣੇ ਦਾ ਇੰਚਾਰਜ ਹੈ । ਜਿਸ ਦੇ ਚੱਲਦੇ ਉਸ ਦੇ ਕਈ ਨਸ਼ਾ ਸਮੱਗਲਰਾਂ ਦੇ ਨਾਲ ਲਿੰਕ ਹਨ । SP D ਰਣਧੀਰ ਕੁਮਾਰ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਇਸ ਦਾ ਨੋਟਿਸ ਵੀ ਲਿਆ ਜਾ ਚੁੱਕਿਆ ਹੈ । ਪਰ ਜਿਹੜੇ ਇਲਜ਼ਾਮ ਲਗਾਏ ਗਏ ਹਨ ਉਸ ਦੇ ਸਬੂਤ ਵੇਖਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ । ਸ਼ਿਕਾਇਤ ਦੇ ਅਧਾਰ ‘ਤੇ ਇੱਕ ਟੀਮ ਸਾਰੇ ਸਬੂਤ ਇਕੱਠੇ ਕਰੇਗੀ ਜਿਸ ਤੋਂ ਬਾਅਦ ਜਾਂਚ ਕੀਤਾ ਜਾਵੇਗੀ।