Punjab

ਕੁੱਤਿਆਂ ਨੂੰ ਰੋਟੀ ਪਾਉਣੀ ਪਰਿਵਾਰ ਨੂੰ ਪਈ ਮਹਿੰਗੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਠਾਨਕੋਟ ਵਿੱਚ ਅਵਾਰਾ ਕੁੱਤਿਆਂ ਨੂੰ ਰੋਟੀ ਪਾਉਣ ‘ਤੇ ਇੱਕ ਪਰਿਵਾਰ ਦੀ ਗੁਆਂਢੀਆਂ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਇਹ ਘਟਨਾ ਸੀਸੀਟੀਵੀ ਵਿੱਚ ਰਿਕਾਰਡ ਹੋ ਗਈ ਹੈ। ਜਾਣਕਾਰੀ ਮੁਤਾਬਕ ਪਰਿਵਾਰ ਦਾ ਜਦੋਂ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ ਤਾਂ ਉਦੋਂ ਵੀ ਪਰਿਵਾਰ ‘ਤੇ ਹਮਲਾ ਕੀਤਾ ਗਿਆ ਸੀ। ਦਰਅਸਲ, ਪਰਿਵਾਰ ਵੱਲੋਂ ਆਪਣੀ ਘਰ ਦੇ ਅੱਗੇ ਗਲੀ ਵਿੱਚ ਘੁੰਮਦੇ 7-8 ਅਵਾਰਾ ਕੁੱਤਿਆਂ ਨੂੰ ਰੋਟੀ ਪਾਈ ਜਾਂਦੀ ਸੀ, ਜਿਸ ਕਰਕੇ ਉਹ ਕੁੱਤੇ ਗਲੀ ਵਿੱਚ ਹੀ ਘੁੰਮਦੇ ਰਹਿੰਦੇ ਸਨ।