Punjab

ਗੈਂਗਸਟਰਾਂ ਨੂੰ ਸਤਾਉਣ ਲੱਗਾ “ਝੂਠੇ ਮੁਕਾ ਬਲਿਆਂ” ਦਾ ਡਰ

‘ਦ ਖ਼ਾਲਸ ਬਿਊਰੋ : ਪੰਜਾਬੀ ਗਾਇਕ ਤੇ ਕਾਂਗਰਸ ਆਗੂ ਸਿੱਧੂ ਮੂਸੇਵਾਲਾ ਦੇ ਕ ਤਲ ਕਾਂ ਡ ਤੋਂ ਬਾਅਦ ਗੈਂ ਗਸਟਰਾਂ ਨੂੰ ਐਨ ਕਾ ਉਂਟਰ ਦਾ ਡਰ ਸਤਾਉਣ ਲੱਗਿਆ ਹੈ। ਗੈਂ ਗਸਟਰ ਲਾਰੈਂਸ ਬਿਸ਼ਨੋਈ ਤੋਂ ਬਾਅਦ ਹੁਣ ਜੇ ਲ੍ਹ ਵਿੱਚ ਬੰਦ ਗੈਂ ਗਸਟਰ ਜੱਗੂ ਭਗਵਾਨਪੁਰੀਆ ਨੇ ਵੀ ਜਾਨ ਦਾ ਖ ਤਰਾ ਜਤਾਇਆ ਹੈ। ਸੁਰੱਖਿਆ ਨੂੰ ਲੈ ਕੇ ਹੁਣ ਭਗਵਾਨਪੁਰੀਆ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਭਗਵਾਨਪੁਰੀਆ ਦੀ ਮਾਂ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਇਸ ‘ਚ ਕਿਹਾ ਗਿਆ ਸੀ ਕਿ ਜੇਕਰ ਜੱਗੂ ਨੂੰ ਜੇ ਲ੍ਹ ‘ਚੋਂ ਬਾਹਰ ਲਿਆਂਦਾ ਜਾਵੇ ਤਾਂ ਉਸ ਦੀ ਸੁਰੱਖਿਆ ਦੇ ਮੱਦੇਨਜ਼ਰ ਬੁਲੇਟ ਪਰੂਫ ਜੈਕੇਟ ਤੇ ਗੱਡੀ ਦਿੱਤੀ ਜਾਵੇ।

ਗੈਂ ਗਸਟਰ ਜੱਗੂ ਦੀ ਮਾਤਾ ਨੂੰ ਡਰ ਹੈ ਕਿ ਪੁਲਿਸ ਤੇ ਐਂਟੀ ਗਰੁੱਪ ਐ ਨਕਾਉਂਟਰ ਕਰ ਸਕਦੇ ਹਨ ਇਸਲਈ ਜੱਗੂ ਲਈ ਬੁਲੇਟ ਪਰੂਫ ਜੈਕਟ ਤੇ ਗੱਡੀ ਮੰਗੀ ਹੈ। ਜੱਗੂ ਦੀ ਮਾਤਾ ਨੇ ਜੇ ਲ੍ਹ ‘ਚ ਜੱਗੂ ਤੇ ਟਾਰਚਰ ਕਰਨ ਦਾ ਵੀ ਇਲ ਜ਼ਾਮ ਲਾਇਆ ਹੈ।

 ਮਾਂ ਦੀ ਤਰਫੋਂ ਪਟੀਸ਼ਨ ਦਾਇਰ ਕਰਕੇ ਇਲ ਜ਼ਾਮ ਲਾਇਆ ਹੈ ਕਿ ਪੰਜਾਬ ਪੁਲਿਸ, ਗੈਂ ਗਸਟਰ ਗਰੁੱਪ ਨਾਲ ਐਨਕਾਊਂਟਰ ਕਰ ਸਕਦੀ ਹੈ। ਦੱਸ ਦਈਏ ਕਿ ਤਿਹਾੜ ਜੇ ਲ੍ਹ ‘ਚ ਬੰਦ ਗੈਂ ਗਸਟਰ ਲਾਰੈਂਸ ਬਿਸ਼ਨੋਈ ਨੇ ਵੀ ਆਪਣੀ ਜਾ ਨ ਨੂੰ ਖ ਤਰਾ ਦੱਸਦੇ ਹੋਏ ਪੰਜਾਬ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ। ਦਰਅਸਲ ਮੂਸੇਵਾਲਾ ਦੇ ਕ ਤਲ ਹੋਣ ਤੋਂ ਬਾਅਦ ਬਿਸ਼ਨੋਈ ਨੂੰ ਐਨਕਾਊਂਟਰ ਹੋਣ ਦਾ ਡਰ ਸਤਾਉਣ ਲੱਗਿਆ ਹੈ। ਪਟੀਸ਼ਨ ‘ਚ ਉਸ ਨੇ ਮੰਗ ਕੀਤੀ ਕਿ ਉਸ ਨੂੰ ਪੰਜਾਬ ਪੁਲਿਸ ਦੇ ਹਵਾਲੇ ਨਾ ਕੀਤਾ ਜਾਵੇ।