ਬਿਉਰੋ ਰਿਪੋਰਟ : ਗੁਰਪਤਵੰਤ ਸਿੰਘ ਪੰਨੂ ਨੂੰ ਲੈਕੇ ਭਾਰਤ ਅਤੇ ਅਮਰੀਕਾ ਦੇ ਵਿਚਾਲੇ ਮੁੱਦਾ ਹੁਣ ਲਗਾਤਰ ਗਰਮਾਉਂਦਾ ਜਾ ਰਿਹਾ ਹੈ । ਅਮਰੀਕਾ ਜਾਂਚ ਏਜੰਸੀ FBI ਦੇ ਡਾਇਰੈਕਟਰ ਕ੍ਰਿਸਟੋਫਰ ਅਗਲੇ ਹਫਤੇ ਭਾਰਤ ਆ ਰਹੇ ਹਨ । ਉਹ ਆਪਣੇ ਪੱਧਰ ‘ਤੇ ਪੰਨੂ ਨੂੰ ਮਾਰਨ ਦੀ ਸਾਜਿਸ਼ ਦੀ ਜਾਂਚ ਕਰਨਗੇ । ਅਮਰੀਕਾ ਦੇ ਰਾਜਦੂਤ ਏਰੀਕ ਗਾਰਮੈਂਟ ਨੇ ਉਨ੍ਹਾਂ ਦੇ ਪ੍ਰੋਗਰਾਮ ਦੇ ਬਾਰੇ ਜਾਣਕਾਰੀ ਦਿੱਤੀ ਹੈ । ਉਧਰ ਭਾਰਤੀ ਜਾਂਚ ਏਜੰਸੀ NIA ਨੇ ਵੀ ਇਸ ਨੂੰ ਲੈਕੇ ਪੂਰੀ ਤਰ੍ਹਾਂ ਨਾਲ ਤਿਆਰ ਕਰ ਲਈ ਹੈ । ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਦੱਸਿਆ ਕਿ FBI ਦੇ ਡਾਇਰਕੈਟਰ ਆ ਰਹੇ ਹਨ । ਅਸੀਂ ਪਹਿਲਾਂ ਹੀ ਕਹਿ ਦਿੱਤਾ ਹੀ ਕਿ ਜਾਂਚ ਨੂੰ ਸਮਾਂ ਲੱਗੇਗਾ । ਇਹ ਦੋਵਾਂ ਦੇਸ਼ਾਂ ਦੇ ਵਿਚਾਲੇ ਸੁਰੱਖਿਆ ਨਾਲ ਜੁੜਿਆ ਹੋਇਆ ਮਾਮਲਾ ।
ਉਧਰ ਵਿਦੇਸ਼ ਮੰਤਰੀ ਜੈਸ਼ੰਕਰ ਨੇ ਰਾਜ ਸਭਾ ਵਿੱਚ ਕਿਹਾ ਕਿ ਭਾਰਤ ਨੇ ਅਮਰੀਕਾ ਤੋਂ ਮਿਲੀ ਜਾਣਕਾਰੀ ਦੀ ਘੋਖ ਕਰਨ ਲਈ ਜਾਂਚ ਕਮੇਟੀ ਕਾਇਮ ਕੀਤੀ ਹੈ, ਕਿਉਂਕਿ ਇਹ ਦੇਸ਼ ਦੀ ਕੌਮੀ ਸੁਰੱਖਿਆ ਨਾਲ ਜੁੜਿਆ ਮਾਮਲਾ ਹੈ। ਕੁਝ ਦਿਨ ਪਹਿਲਾਂ ਅਮਰੀਕਾ ਨੇ ਇਕ ਭਾਰਤੀ ‘ਤੇ ਆਪਣੀ ਧਰਤੀ ‘ਤੇ ਸਿੱਖ ਵੱਖਵਾਦੀ ਨੂੰ ਮਾਰਨ ਦੀ ਅਸਫਲ ਸਾਜ਼ਿਸ਼ ਵਿਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਸੀ।
Starting shortly!
Tune in for our Weekly Media Briefing:https://t.co/TkorM23NSp
— Arindam Bagchi (@MEAIndia) December 7, 2023
ਭਾਰਤ ਵਿਦੇਸ਼ ਮੰਤਰਾਲਾ ਨੇ ਇਹ ਦੱਸਿਆ ਹੈ ਕਿ ਅਸੀਂ ਵੀ ਗੁਰਪਤਵੰਤ ਪੰਨੂ ਵੱਲੋਂ ਦਿੱਤੀ ਜਾ ਰਹੀ ਧਮਕੀਆਂ ਦੀ ਜਾਣਕਾਰੀ ਅਮਰੀਕਾ ਅਤੇ ਕੈਨੇਡਾ ਦੇ ਨਾਲ ਸਾਂਝੀ ਕੀਤੀ ਹੈ । ਉਸ ਦੇ ਅਪਰਾਧ ਦੇ ਸਾਰੇ ਰਿਕਾਰਡ ਅਸੀਂ ਅਮਰੀਕਾ ਨਾਲ ਪਹਿਲਾਂ ਵੀ ਸਾਂਝੇ ਕੀਤੇ ਹਨ । ਅਸੀਂ ਚਾਹੁੰਦੇ ਹਾਂ ਕਿ ਅਮਰੀਕਾ ਸਾਨੂੰ ਪੰਨੂ ਨੂੰ ਸੌਂਪੇ ਅਤੇ ਉਹ ਭਾਰਤ ਵਿੱਚ ਦਰਜ ਕੇਸਾਂ ਦਾ ਦੇਸ਼ ਆਕੇ ਸਾਹਮਣਾ ਕਰੇ ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਪੰਨੂ ਨੇ ਜਿਹੜੀ ਪਾਰਲੀਮੈਂਟ ਨੂੰ ਲੈਕੇ ਧਮਕੀ ਦਿੱਤੀ ਹੈ ਉਸ ਨਾਲ ਨਜਿੱਠਣ ਦੇ ਲਈ ਸਾਰੀ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਨਾਲ ਸਮਰਥ ਹੈ । ਪਰ ਅਸੀਂ ਅਜਿਹੇ ਲੋਕਾਂ ਦੀ ਧਮਕੀਆਂ ਨੂੰ ਜ਼ਿਆਦਾ ਹਾਈਲਾਈਟ ਨਹੀਂ ਕਰਨਾ ਚਾਹੁੰਦੇ ਹਾਂ ਕਿਉਂ ਇਹ ਲੋਕ ਆਪਣੀ ਪਬਲਿਸਿਟੀ ਚਾਹੁੰਦੇ ਹਨ ।