Punjab

ਫਾਜ਼ਿਲਕਾ ਦੇ ਘਰ ‘ਚ ਰਾਤ AC ਚੱਲ ਰਿਹਾ ਸੀ ! ਫਿਰ ਜੋ ਹੋਇਆ ਉਹ ਬਹੁਤ ਮਾੜਾ ਸੀ

ਬਿਉਰੋ ਰਿਪੋਰਟ :  ਕਹਿੰਦੇ ਨੇ ਮੌਤ ਦੱਸ ਕੇ ਨਹੀਂ ਆਉਂਦੀ ਹੈ ਅਤੇ ਜਿਸ ਨੂੰ ਰੱਬ ਨੇ ਰੱਖਣਾ ਹੈ ਉਸ ਨੂੰ ਬਹਾਨੇ ਨਾਲ ਹੀ ਮੌਤ ਦੇ ਮੂੰਹ ਤੋਂ ਵੀ ਬਚਾ ਲੈਂਦਾ ਹੈ। ਫ਼ਾਜ਼ਿਲਕਾ ਦੇ ਘਰ ਵਿੱਚ ਵੀ ਕੁਝ ਅਜਿਹਾ ਹੀ ਹੋਇਆ । ਚੰਗਾ ਭੱਲਾ ਮਕਾਨ ਸੀ। ਰਾਤ ਨੂੰ ਘਰ ਵਿੱਚ AC ਚਲਾਕੇ 4 ਲੋਕ ਸੁੱਤੇ ਸਨ । 5 ਸਾਲ ਦਾ ਬੱਚਾ,ਮਾਤਾ ਪਿਤਾ ਅਤੇ ਦਾਦੀ। ਪਿਤਾ ਰਾਤ 1 ਵਜੇ ਵਾਸ਼ਰੂਮ ਲਈ ਕਮਰੇ ਤੋਂ ਬਾਹਰ ਆਏ ਤਾਂ ਅਚਾਨਕ ਤੇਜ਼ ਆਵਾਜ਼ ਹੋਈ ਅਤੇ ਕਮਰੇ ਦੀ ਛੱਤ ਡਿੱਗ ਗਈ ।
ਇਸੇ ਕਮਰੇ ਵਿੱਚ ਥੋੜ੍ਹੀ ਦੇਰ ਪਹਿਲਾਂ ਪਿਤਾ ਰਜਤ ਵੀ ਸੁੱਤਾ ਸੀ । ਪਰ ਉਸ ਦੇ ਕਮਰੇ ਤੋਂ ਬਾਹਰ ਆਉਣ ਦੀ ਵਜ੍ਹਾ ਕਰਕੇ ਉਸ ਦੀ ਜਾਨ ਬੱਚ ਗਈ । ਪਰ ਰਜਤ ਦਾ ਪੁੱਤਰ,ਮਾਂ ਅਤੇ ਪਤਨੀ ‘ਤੇ ਛੱਤ ਦਾ ਮਲਬਾ ਡਿੱਗਿਆ ਅਤੇ ਉਹ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਏ । ਮਾਂ-ਪੁੱਤਰ ਅਤੇ ਪਤਨੀ ਦੀ ਹਾਲਤ ਵੇਖ ਕੇ ਰਜਤ ਦੇ ਹੱਥ ਪੈਰ ਸੁੰਨ ਹੋ ਗਏ ਮੂੰਹ ਤੋਂ ਕੋਈ ਆਵਾਜ਼ ਨਹੀਂ ਨਿਕਲ ਰਹੀ ਸੀ ਉਹ ਚੀਕਾਂ ਮਾਰ ਰਿਹਾ ਸੀ। ਆਵਾਜ਼ ਸੁਣਨ ਤੋਂ ਬਾਅਦ ਗੁਆਂਢੀ ਆਏ ਅਤੇ ਉਨ੍ਹਾਂ ਨੇ ਮਦਦ ਦਾ ਹੱਥ ਵਧਾਇਆ ।

ਰਜਤ ਦੇ ਗੁਆਂਢੀਆਂ ਨੇ ਭਤੀਜੇ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਤਾਂ ਭਤੀਜਾ ਉੱਥੇ ਪਹੁੰਚਿਆ ਫ਼ੌਰਨ ਤਿੰਨਾਂ ਨੂੰ ਫ਼ਾਜ਼ਿਲਕਾ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਪਰ ਡਾਕਟਰਾਂ ਨੇ 5 ਸਾਲ ਦੇ ਰਜਤ ਦੇ ਪੁੱਤਰ ਅਤੇ ਮਾਂ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਪਤਨੀ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ । ਇਸ ਘਟਨਾ ਨੂੰ ਸੁਣਨ ਤੋਂ ਬਾਅਦ ਹਰ ਕੋਈ ਹੈਰਾਨ ਹੈ,ਰਾਤੋਂ ਰਾਤ ਹੱਸਦਾ ਹਸਾਉਂਦਾ ਇੱਕ ਪਰਿਵਾਰ ਛੱਤ ਡਿੱਗਣ ਨਾਲ ਬਰਬਾਦ ਹੋ ਗਿਆ ।

ਰਜਤ ਮੁਤਾਬਿਕ ਘਰ ਦੀ ਹਾਲਤ ਖ਼ਰਾਬ ਨਹੀਂ ਸੀ,ਕਿਸੇ ਤਰ੍ਹਾਂ ਦੀ ਮੁਰੰਮਤ ਦੀ ਜ਼ਰੂਰਤ ਨਹੀਂ ਸੀ,ਘਰ ਵੇਖਣ ਨੂੰ ਵੀ ਆਲੀਸ਼ਾਨ ਸੀ,ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਹੀਂ ਸੀ । ਫਿਰ ਆਖ਼ਰ ਰਾਤੋਂ ਰਾਤ ਕਿਵੇਂ ਛੱਤ ਡਿੱਗ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ।