ਬਿਊਰੋ ਰਿਪੋਰਟ : ਪੰਜਾਬ ਦੇ ਇੱਕ ਸਰਕਾਰੀ ਹਸਪਤਾਲ ‘ਤੇ ਗੰਭੀਰ ਇਲਜ਼ਾਮ ਲੱਗੇ ਹਨ। ਇਲਜ਼ਾਮ ਹੈ ਕਿ ਇੱਥੇ ਮੁਰਦਿਆਂ ਨਾਲ ਵੀ ਕਿਸੇ ਤਰ੍ਹਾਂ ਦਾ ਰਹਿਮ ਨਹੀਂ ਹੁੰਦਾ ਹੈ। ਇੱਕ ਪਰਿਵਾਰ ਨੇ ਇਲਜ਼ਾਮ ਲਗਾਇਆ ਹੈ ਕਿ ਉਸ ਦੇ ਪਰਿਵਾਰਕ ਮੈਂਬਰ ਦੀ ਮੌਤ ਤੋਂ ਬਾਅਦ ਉਸ ਦੇ ਸਾਰੇ ਸੋਨੇ ਦੇ ਗਹਿਣੇ ਹਸਪਤਾਲ ਵਾਲਿਆਂ ਨੇ ਉਤਾਰ ਲਏ । ਜਦੋਂ ਘਰ ਪਹੁੰਚੇ ਤਾਂ ਉਨ੍ਹਾਂ ਨੂੰ ਇਸ ਬਾਰੇ ਪਤਾ ਚੱਲਿਆ ।
ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਇੱਕ ਮਹਿਲਾ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ, ਜਦੋਂ ਡੈਡ ਬਾਡੀ ਘਰ ਪਹੁੰਚੀ ਤਾਂ ਹੱਥ ਵਿੱਚੋ ਸੋਨੇ ਕੜੇ ਗਾਇਬ ਸਨ । ਜਦੋਂ ਅੰਤਿਮ ਸਸਕਾਰ ਦੀ ਤਿਆਰੀ ਹੋ ਰਹੀ ਹੈ ਤਾਂ ਇਸ ਬਾਰੇ ਖੁਲਾਸਾ ਹੋਇਆ । ਇਸ ਵਿਚਾਲੇ ਪਤਾ ਚੱਲਿਆ ਹੈ ਕਿ ਐਮਰਜੈਂਸੀ ਵਿੱਚ ਜਿੱਥੇ ਮਹਿਲਾ ਦੀ ਲਾਸ਼ ਸੀ ਉੱਥੇ CCTV ਵਿੱਚ ਕੈਮਰਾ ਨਹੀਂ ਸੀ । ਹਸਪਤਾਲ ਦੇ ਜਿਸ ਵੀ ਮੁਲਾਜ਼ਮ ਨੇ ਇਹ ਕਰਤੂਤ ਕੀਤੀ ਹੈ ਉਸ ਨੂੰ ਇਸ ਬਾਰੇ ਪੂਰੀ ਜਾਣਕਾਰੀ ਸੀ ।
ਫਾਜ਼ਿਲਕਾ ਦੇ ਰਾਘਵ ਬਾਘਲਾ ਨੇ ਦੱਸਿਆ ਕਿ ਉਸ ਦੀ ਮਾਂ ਸਰੋਜ ਰਾਣੀ ਨੂੰ ਖੂਨ ਦੀਆਂ ਉਲਟੀਆਂ ਆ ਰਹੀਆਂ ਸਨ । ਗੰਭੀਰ ਹਾਲਤ ਵਿੱਚ ਉਨ੍ਹਾਂ ਨੂੰ ਇਲਾਜ ਦੇ ਲਈ ਸਰਕਾਰ ਹਸਪਤਾਲ ਵਿੱਚ ਲਿਜਾਇਆ ਗਿਆ । ਸਟੇਚਰ ‘ਤੇ ਜਦੋਂ ਪਾਇਆ ਤਾਂ ਜਾਂਚ ਦੇ ਦੌਰਾਨ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਸੀ । ਜਦੋਂ ਮਾਂ ਦੀ ਲਾਸ਼ ਘਰ ਲੈਕੇ ਆਏ ਤਾਂ ਸਵਾ-ਸਵਾ ਤੋਲੇ ਦੇ 2 ਸੋਨੇ ਦੇ ਕੜੇ ਗਾਇਬ ਸਨ । ਪਰਿਵਾਰ ਨੇ ਕਿਹਾ ਅਜਿਹੀ ਘਟਨਾ ਸ਼ਰਮਨਾਕ ਹੈ । ਲੋਕ ਮੁਰਦੇ ਨੂੰ ਲੁੱਟਣ ਤੋਂ ਪਰਹੇਜ਼ ਨਹੀਂ ਕਰਦੇ ਹਨ ।