ਬਿਉਰੋ ਰਿਪੋਰਟ : ਫਾਜ਼ਿਲਕਾ ਵਿੱਚ ਨਸ਼ੇ ਦਾ ਇੱਕ ਭਿਆਨਕ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਵੀ ਇਸ ਨੂੰ ਸੁਣਿਆ ਹੈ ਉਸ ਦੀ ਰੂਹ ਕੰਭ ਗਈ ਹੈ। ਢਾਣੀ ਕੋਟੂ ਫੰਗਿਆ ਵਿੱਚ ਮੁੰਸ਼ਾ ਰਾਮ ਦਾ ਪਰਿਵਾਰ ਆਪਣੇ 2 ਪੁੱਤਰ ਅਤੇ ਇੱਕ ਧੀ ਨਾਲ ਰਹਿੰਦਾ ਸੀ । ਪਰਿਵਾਰ ਵੱਡੇ ਪੁੱਤਰ ਦੇ ਨਸ਼ੇ ਦੀ ਆਦਤ ਤੋਂ ਕਾਫੀ ਪਰੇਸ਼ਾਨ ਸੀ। ਇਸੇ ਲਈ ਨੂੰਹ ਵੀ ਘਰ ਛੱਡ ਕੇ ਪੇਕੇ ਚੱਲੀ ਗਈ ਸੀ। ਪਿਤਾ ਮੁੰਸ਼ਾ ਦੇ ਨਾਲ ਪੁੱਤਰ ਨਰਿੰਦਰ ਸਿੰਘ ਦਾ ਨਸ਼ੇ ਨੂੰ ਲੈਕੇ ਰੋਜ਼ਾਨਾ ਕਾਫੀ ਝਗੜਾ ਹੁੰਦਾ ਸੀ । ਪਰ 9 ਅਗਸਤ ਦੀ ਰਾਤ ਨੂੰ ਝਗੜੇ ਦਾ ਉਹ ਰੂਪ ਸਾਹਮਣੇ ਆਇਆ ਜਿਸ ਦੀ ਕਿਸੇ ਨੇ ਉਮੀਦ ਹੀ ਨਹੀਂ ਕੀਤੀ ਸੀ। ਪਿਤਾ ਨੇ ਪੁੱਤਰ ਦਾ ਤੇਜ਼ਧਾਰ ਹੱਥ ਵੱਢ ਦਿੱਤਾ ਅਤੇ ਪੁੱਤਰ ਦਾ ਇਹ ਹੱਥ ਕੁੱਤਾ ਲੈ ਗਿਆ ।
ਪਰਿਵਾਰ ਮੁਤਾਬਿਕ 9 ਅਗਸਤ ਦੀ ਰਾਤ ਸਾਢੇ 10 ਵਜੇ ਦਾ ਸਮਾਂ ਸੀ ਜਦੋਂ ਪਿਉ ਪੁੱਤਰ ਵਿੱਚ ਨਸ਼ੇ ਨੂੰ ਲੈਕੇ ਬਹਿਸ ਸ਼ੁਰੂ ਹੋਈ ਅਤੇ ਵੇਖਦੇ ਹੀ ਵੇਖਦੇ ਇਹ ਹੱਥੋਪਾਈ ਵਿੱਚ ਬਦਲ ਗਈ । ਮਾਂ ਰਾਜਰਾਣੀ ਅਤੇ ਛੋਟੇ ਮੁੰਡੇ ਨੇ ਦੋਵਾਂ ਦੇ ਵਿਚਾਲੇ ਲੜਾਈ ਛਡਾਉਣ ਦੀ ਕੋਸ਼ਿਸ਼ ਕੀਤੀ। ਇਨ੍ਹੀ ਦੇਰ ਵਿੱਚ ਸ਼ੋਰ ਸੁਣ ਕੇ ਪੰਚਾਇਤ ਮੈਂਬਰ ਰਮੇਸ਼ ਸਿੰਘ ਵੀ ਉੱਥੇ ਪਹੁੰਚਿਆ ਅਤੇ ਦੋਵਾਂ ਪਿਉ-ਪੁੱਤਰਾਂ ਨੂੰ ਸਮਝਾਇਆ ਅਤੇ ਮਾਮਲਾ ਸ਼ਾਂਤ ਕਰਵਾਇਆ । ਫਿਰ ਦੋਵੇ ਪਿਉ-ਪੁੱਤਰ ਸੋਹਣ ਚੱਲੇ ਗਏ । ਰਾਤ 12 ਵਜੇ ਮਾਂ ਨੂੰ ਪੁੱਤਰ ਦਾ ਸ਼ੋਰ ਸੁਣਾਈ ਦਿੱਤਾ । ਮਾਂ ਜਦੋਂ ਪੁੱਤਰ ਨਰਿੰਦਰ ਸਿੰਘ ਕੋਲ ਪਹੁੰਚੀ ਤਾਂ ਉਸ ਦਾ ਇੱਕ ਹੱਥ ਮੋਢੇ ਤੋਂ ਹੇਠਾਂ ਲੱਟਕ ਰਿਹਾ ਸੀ । ਨਰਿੰਦਰ ਦਾ ਭਰਾ ਫੌਰਨ ਉਸ ਨੂੰ ਹਸਪਤਾਲ ਲੈ ਗਿਆ । ਪਰ ਉਸ ਦਾ ਹੱਥ ਉੱਥੇ ਹੀ ਰਹਿ ਗਿਆ ਬਾਅਦ ਵਿੱਚੋ ਜਦੋਂ ਲੱਭਣ ਆਏ ਤਾਂ ਪਤਾ ਚੱਲਿਆ ਕਿ ਕੁੱਤੇ ਹੱਥ ਨੂੰ ਲੈ ਗਏ ।
ਪੁਲਿਸ ਦੇ ਮਾਮਲਾ ਦਰਜ ਕੀਤਾ
SHO ਅੰਗਰੇਜ ਕੁਮਾਰ ਨੇ ਦੱਸਿਆ ਕਿ ਮੌਕੇ ‘ਤੇ ਪਹੁੰਚ ਕੇ ਪਤਾ ਚੱਲਿਆ ਕਿ ਪਿਤਾ ਮੁੰਸ਼ਾ ਰਾਮ ਨੇ ਆਪਣੇ ਪੁੱਤਰ ਨਰਿੰਦਰ ਸਿੰਘ ਦਾ ਕਤਲ ਕੀਤਾ ਹੈ । ਉਹ ਆਪਣੇ ਤਿੰਨ ਭੈਣ-ਭਰਾਵਾਂ ਵਿੱਚੋ ਸਭ ਤੋਂ ਵੱਡਾ ਸੀ । ਪਤਾ ਚੱਲਿਆ ਹੈ ਕਿ ਪਿਤਾ ਸ਼ਰਾਬ ਵੇਚ ਦਾ ਸੀ ਪੁੱਤਰ ਉਸ ਤੋਂ ਸ਼ਰਾਬ ਮੰਗ ਦਾ ਸੀ । ਇਹ ਹੀ ਲੜਾਈ ਦੀ ਵਜ੍ਹਾ ਸੀ । ਮਾਂ ਰਾਜਰਾਣੀ ਦੇ ਬਿਆਨਾਂ ਦੇ ਅਧਾਰ ‘ਤੇ ਪਿਤਾ ਮੁੰਸ਼ਾ ਰਾਮ ਦੇ ਖਿਲਾਫ 302 ਦਾ ਮਾਮਲਾ ਦਰਜ ਕਰ ਲਿਆ ਹੈ।