ਬਿਊਰੋ ਰਿਪੋਰਟ : ਫਾਜ਼ਿਲਕਾ ਵਿੱਚ ਜਸ਼ਨ ਦਾ ਮਾਹੌਲ ਮਾਤਮ ਵਿੱਚ ਬਦਲ ਗਿਆ । ਵਿਆਹ ਸਮਾਗਮ ਤੋਂ ਆ ਰਹੀ ਇੱਕ ਕਾਰ ਦੁਰਘਟਨਾ ਦਾ ਸ਼ਿਕਾਰ ਹੋ ਗਈ ਜਿਸ ਵਿੱਚ 1 ਨਵੇਂ ਜਨਮੇ ਬੱਚੇ ਸਮੇਤ 2 ਮਹਿਲਾਵਾਂ ਦੀ ਮੌਤ ਹੋ ਗਈ ਜਦਕਿ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ਪਹਿਲਾਂ ਸੜਕ ਨਾਲ ਖੜੇ ਇੱਕ ਟਰੱਕ ਨਾਲ ਟਕਰਾਈ ਫਿਰ ਬੈਲੰਸ ਵਿਗੜਨ ਨਾਲ ਦੂਜੇ ਟਰੱਕ ਨੂੰ ਟਕਰ ਮਾਰੀ । ਕਾਰ ਵਿੱਚ 5 ਲੋਕ ਸਵਾਰ ਸਨ । ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ । ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ।
ਫਾਜਿਲਕਾ-ਫਿਰੋਜ਼ਪੁਰ ਰੋਡ ‘ਤੇ ਹੋਏ ਹਾਦਸਾ
ਜਾਣਕਾਰੀ ਦੇ ਮੁਤਾਬਿਕ ਜਲਾਲਾਬਾਦ ਦੇ ਪਿੰਡ ਧਾਲੀਵਾਲ ਦਾ ਇੱਕ ਪਰਿਵਾਰ ਫਾਜ਼ਿਲਕਾ ਵਿੱਚ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋ ਕੇ ਪਰਤ ਰਿਹਾ ਸੀ,ਮੁਖਤਿਆਰ ਸਿੰਘ,ਫੌਜੀ ਸਿੰਘ ਅਤੇ ਪ੍ਰਕਾਸ਼ ਕੌਰ ਅਤੇ ਇੱਕ ਹੋਰ ਮਹਿਲਾ ਸਮੇਤ 6 ਮਹੀਨੇ ਦਾ ਬੱਚਾ ਵੀ ਕਾਰ ਵਿੱਚ ਸਵਾਰ ਸੀ । ਫਾਜਿਲਕਾ ਅਤੇ ਫਿਰੋਜ਼ਪੁਰ ਰੋਡ ‘ਤੇ ਜਾ ਰਹੀ ਕਾਰ ਦੀ ਰਫਤਾਰ ਤੇਜ਼ ਸੀ,ਸੜਕ ‘ਤੇ ਹਨੇਰਾ ਹੋਣ ਦੀ ਵਜ੍ਹਾ ਕਰਕੇ ਡਰਾਈਵਰ ਨੂੰ ਸੜਕ ‘ਤੇ ਖੜਾ ਟਰੱਕ ਵਿਖਾਈ ਨਹੀਂ ਦਿੱਤੀ,ਪਹਿਲਾਂ ਇੱਕ ਟਰੱਕ ਵਿੱਚ ਕਾਰ ਵਜੀ ਫਿਰ ਅੱਗੇ ਖੜੇ ਦੂਜੇ ਟਰੱਕ ਵਿੱਚ ਕਾਰ ਟਕਰਾਈ ।
ਹਾਦਸਾ ਇੰਨਾਂ ਜ਼ਿਆਦਾ ਭਿਆਨਕ ਸੀ ਕਿ ਬੱਚੇ ਸਮੇਤ ਪ੍ਰਕਾਸ਼ ਕੌਰ ਅਤੇ ਇੱਕ ਹੋਰ ਮਹਿਲਾ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਕਾਰ ਸਵਾਰ ਮੁਖਤਿਆਰ ਸਿੰਘ ਅਤੇ ਫੌਜਾ ਸਿੰਘ ਦਾ ਹਾਲਤ ਗੰਭੀਰ ਦੱਸੀ ਜਾ ਰਹੀ ਹੈ । ਉਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਹੈ । ਡਾਕਟਰ ਉਨ੍ਹਾਂ ‘ਤੇ ਨਿਗਰਾਨੀ ਰੱਖ ਰਹੇ ਹਨ । ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇ ਅਗਲੀ ਸੀਟ ‘ਤੇ ਬੈਠੇ ਸਨ । ਇਸ ਪੂਰੇ ਹਾਦਸੇ ਦੀ ਜਾਂਚ ASI ਗੁਰਮੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ ।