Punjab

24 ਘੰਟੇ ਅੰਦਰ ਇੱਕ ਹੀ ਥਾਂ ਪੰਜਾਬ ਦੇ ਤਿੰਨ ਨੌਜਵਾਨਾਂ ਲਈ ਬਣੀ ਕਾਲ ! ਮੌਕੇ ‘ਤੇ ਹੀ ਸਾਹ ਤਿਆਗੇ

ਬਿਉਰੋ ਰਿਪੋਰਟ : ਫਾਜ਼ਿਲਕਾ ਵਿੱਚ ਇੱਕ ਹੀ ਥਾਂ 24 ਘੰਟੇ ਦੇ ਅੰਦਰ 3 ਲੋਕਾਂ ਦੇ ਲਈ ਕਾਲ ਬਣ ਗਈ । ਲਗਾਤਾਰ ਦੂਜੇ ਦਿਨ ਉਸੇ ਥਾਂ ‘ਤੇ ਹੋਏ ਸੜਕੀ ਹਾਦਸੇ ਵਿੱਚ 2 ਹੋਰ ਲੋਕਾਂ ਦੀ ਮੌਤ ਹੋਈ ਹੈ । ਪਿੰਡ ਲਾਲੋ ਵਾਲੀ ਨੇੜੇ ਫਾਜ਼ਿਲਕਾ ਫਿਰੋਜ਼ਪੁਰ ਹਾਈਵੇ ‘ਤੇ ਤਿੰਨ ਦੋਸਤ ਕਾਰ ‘ਤੇ ਜਾ ਰਹੇ ਸਨ ਟਰੱਕ ਨੇ ਨਾਲ ਅਜਿਹੀ ਭਿਆਨਕ ਟੱਕਰ ਹੋਈ ਕਿ ਤਿੰਨ ਵਿੱਚੋ 2 ਦੋਸਤਾਂ ਨੇ ਉੱਥੇ ਹੀ ਦਮ ਤੋੜ ਦਿੱਤਾ ਜਦਕਿ ਇੱਕ ਦੀ ਹਾਲਤ ਨਾਜ਼ੁਕ ਹੈ ਉਹ ਹਸਪਤਾਪ ਵਿੱਚ ਜ਼ਿੰਦਗੀ ਦੀ ਜੰਗ ਲੜ ਰਿਹਾ ਹੈ । ਪੀੜਤ ਦੋਸਤ ਵੈਗਨਾਰ ‘ਤੇ ਸਵਾਰ ਹੋ ਕੇ ਜਾ ਰਹੇ ਸਨ,ਟਰੱਕ ਦੀ ਸਪੀਡ ਇੰਨੀ ਜ਼ਿਆਦਾ ਸੀ ਕਿ ਉਸ ਨੇ ਨਾਲ ਚੱਲ ਰਹੀ ਗੱਡੀ ਦੀ ਪਰਵਾਹ ਨਹੀਂ ਕੀਤੀ ਅਤੇ ਟੱਕਰ ਮਾਰ ਕੇ ਭੱਜ ਗਿਆ ।

ਬੀਤੇ ਦਿਨ ਵੀ ਇਸੇ ਥਾਂ ‘ਤੇ ਸਵੇਰ ਵੇਲੇ ਟਰੱਕ ਦਰੱਖਤ ਨਾਲ ਟਕਰਾ ਗਿਆ ਜਿਸ ਵਿੱਚ ਡਰਾਈਵਰ ਦੀ ਮੌਤ ਹੋ ਗਈ । ਉਸ ਦੇ ਬਿਲਕੁਲ ਸਾਹਮਣੇ ਇੱਕ ਕਾਰ ਅਤੇ ਟਰੱਕ ਦੀ ਟੱਕਰ ਹੋ ਗਈ ਜਿਸ ਵਿੱਚ ਅੱਜ 2 ਲੋਕਾਂ ਦੀ ਮੌਤ ਹੋ ਗਈ । ਮ੍ਰਿਤਕਾਂ ਵਿੱਚੋ ਇੱਕ ਜਸਕਰਨ ਕੰਬੋਜ ਹੈ ਜੋ ਜੰਡਵਾਲਾ ਭੀਮੇ ਸ਼ਾਹ ਦਾ ਵਸਨੀਕ ਦੱਸਿਆ ਜਾ ਰਿਹਾ ਹੈ ਜਦਕਿ ਦੂਜਾ ਗੁਰਪ੍ਰੀਤ ਕੰਬੋਜ ਪਿੰਡ ਝੋਟਿਆਂਵਾਲੀ ਦਾ ਰਹਿਣ ਵਾਲਾ ਸੀ,ਜਖ਼ਮੀ ਤੀਜੇ ਦੋਸਤ ਨੂੰ ਸਿਵਲ ਹਸਪਤਾਲ ਫਾਜ਼ਿਲਕਾ ਲਿਆਂਦਾ ਗਿਆ ਸੀ ।