India International

ਯੂਕਰੇਨ ਵਿੱਚ ਮਰੇ ਭਾਰਤੀ ਦੇ ਪਿਤਾ ਨੇ ਭਾਰਤੀ ਮੈਡੀਕਲ ਸਿੱਖਿਆ ਪ੍ਰਣਾਲੀ ‘ਤੇ ਕੀਤੀ ਨਰਾਜ਼ਗੀ ਜ਼ਾਹਰ

‘ਦ ਖ਼ਾਲਸ ਬਿਊਰੋ :ਕਰਨਾਟਕ ਦੇ ਰਹਿਣ ਵਾਲੇ ਨਵੀਨ ਸ਼ੇਖਰੱਪਾ,ਜਿਸ ਦੀ ਮੰਗਲਵਾਰ ਨੂੰ ਯੂਕਰੇਨ ਵਿੱਚ ਇੱਕ ਗੋਲੀਬਾ ਰੀ ਦੌਰਾਨ ਮੌ ਤ ਹੋ ਗਈ ਸੀ,ਦੇ ਪਿਤਾ ਨੇ ਭਾਰਤ ਵਿੱਚ ਮੈਡੀਕਲ ਸਿੱਖਿਆ ਪ੍ਰਣਾਲੀ ‘ਤੇ ਆਪਣੀ ਨ ਰਾਜ਼ਗੀ ਜ਼ਾਹਰ ਕੀਤੀ ਹੈ।
ਸ਼ੇਖਰੱਪਾ ਦੇ ਪਿਤਾ ਨੇ ਦੱਸਿਆ ਕਿ ਪ੍ਰੀ-ਯੂਨੀਵਰਸਿਟੀ ਕੋਰਸ ਵਿੱਚ 97 ਪ੍ਰਤੀਸ਼ਤ ਅੰਕ ਪ੍ਰਾਪਤ ਕਰਨ ਦੇ ਬਾਵਜੂਦ, ਮੇਰਾ ਪੁੱਤਰ ਰਾਜ ਵਿੱਚ ਮੈਡੀਕਲ ਸੀਟ ਪ੍ਰਾਪਤ ਨਹੀਂ ਕਰ ਸਕਿਆ। ਮੈਡੀਕਲ ਸੀਟ ਪ੍ਰਾਪਤ ਕਰਨ ਲਈ ਕਰੋੜਾਂ ਰੁਪਏ ਦੇਣੇ ਪੈਂਦੇ ਹਨ ਅਤੇ ਵਿਦਿਆਰਥੀ ਘੱਟ ਪੈਸੇ ਖਰਚ ਕੇ ਵਿਦੇਸ਼ਾਂ ਵਿੱਚ ਉਹੀ ਸਿੱਖਿਆ ਪ੍ਰਾਪਤ ਕਰ ਰਹੇ ਹਨ।
ਖਾਰਕਿਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ, ਯੂਕਰੇਨ ਵਿੱਚ ਪੜ੍ਹ ਰਹੇ 21 ਸਾਲਾ ਵਿਦਿਆਰਥੀ ਨਵੀਨ ਸ਼ੇਖਰੱਪਾ ਦੀ ਮੰਗਲਵਾਰ ਨੂੰ ਖਾਰਕਿਵ ਵਿੱਚ ਗੋਲੀਬਾ ਰੀ ਵਿੱਚ ਮੌ ਤ ਹੋ ਗਈ ਸੀ। ਸ਼ੇਖਰੱਪਾ ਉਸ ਵੇਲੇ ਖਾਰਕਿਵ ਵਿੱਚ ਰੂਸੀ ਗੋਲੀਬਾ ਰੀ ਵਿੱਚ ਮਾਰਿਆ ਗਿਆ ਸੀ,ਜਦੋਂ ਉਹ ਖਾਣਾ ਖਰੀਦਣ ਲਈ ਇੱਕ ਦੁਕਾਨ ਦੇ ਬਾਹਰ ਕਤਾਰ ਵਿੱਚ ਖੜ੍ਹਾ ਸੀ।
ਉਹਨਾਂ ਦੇ ਇਹ ਦਾਅਵਾ ਇੱਕ ਤਰਾਂ ਨਾਲ ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰ ਪ੍ਰਹਿਲਾਦ ਜੋਸ਼ੀ ਦੇ ਉਸ ਦਾਅਵੇ ਨੂੰ ਕੱਟ ਰਿਹਾ ਹੈ,ਜਦੋਂ ਉਹਨਾਂ ਇੱਕ ਬਿਆਨ ਦਿਤਾ ਸੀ ਕਿ ਵਿਦੇਸ਼ ਵਿੱਚ ਡਾਕਟਰੀ ਦੀ ਪੜਾਈ ਕਰਨ ਵਾਲੇ ਲਗਭਗ 90% ਭਾਰਤੀ ਭਾਰਤ ਵਿੱਚ ਯੋਗਤਾ ਪ੍ਰੀਖਿਆ ਪਾਸ ਕਰਨ ਵਿੱਚ ਅਸਫਲ ਰਹਿੰਦੇ ਹਨ”।
ਇਸ ਤਰਾਂ ਦੇ ਸਮੇਂ ਜਦੋਂ ਯੂਕਰੇਨ ਵਿੱਚ ਹਜਾਰਾਂ ਵਿਦਿਆਰਥੀ ਮੌ ਤ ਦੇ ਸਾਏ ਹੇਠ ਦਿਨ ਕੱਟ ਰਹੇ ਹਨ ਤੇ ਰੋ-ਰੋ ਕੇ ਵਾਪਸੀ ਦੀ ਗੁਹਾਰ ਲਗਾ ਰਹੇ ਹਨ,ਇਸ ਸਮੇਂ ਇੱਕ ਮੰਤਰੀ ਦੇ ਇਸ ਤਰਾਂ ਦੇ ਸੰਵੇਦਨਹੀਨਤਾ ਵਾਲੇ ਬਿਆਨ,ਕਿਸ ਤਰਾਂ ਦੀ ਮਾਨਸਿਕਤਾ ਨੂੰ ਦਿਖਾ ਰਹੇ ਨੇ,ਸੋਚ ਤੋਂ ਪਰੇ ਹੈ।
ਜੇ ਦੇਖਿਆ ਜਾਵੇ ਤਾਂ ਆਪਣੇ ਦੇਸ਼ ਦੇ ਮੁਕਾਬਲੇ ਯੂਕਰੇਨ ਵਰਗੇ ਦੇਸ਼ ਭਾਰਤੀਆਂ ਲਈ ਡਾਕਟਰੀ ਕੋਰਸ ਕਰਨ ਲਈ ਇੱਕ ਕਿਫਾਇਤੀ ਵਿਕਲਪ ਹਨ। ਯੂਕਰੇਨ ਤੇ ਹੋਰ ਕਈ ਦੇਸ਼ਾਂ ‘ਚ ਜਿਥੇ ਪੰਜ ਸਾਲਾਂ ‘ਚ ਡਾਕਟਰੀ ਦੀ ਪੜਾਈ ਤੇ 30 ਲੱਖ ਖਰਚ ਹੁੰਦਾ ਹੈ,ਉਥੇ ਭਾਰਤ ਵਿੱਚ ਇਸ ਦਾ ਖਰਚ 70 ਲੱਖ ਤੋਂ ਵੀ ਉਪਰ ਪਹੁੰਚ ਜਾਂਦਾ ਹੈ।
ਯੂਕਰੇਨ ਵਰਗੀਆਂ ਥਾਵਾਂ ‘ਤੇ ਪੜ੍ਹਾਈ ਕਰਨ ਦਾ ਇਕ ਹੋਰ ਕਾਰਨ ਇਹ ਹੈ ਕਿ ਇੱਥੋਂ ਦੇ ਮੈਡੀਕਲ ਕਾਲਜ ਵਿਸ਼ਵ ਸਿਹਤ ਸੰਗਠਨ ਨਾਲ-ਨਾਲ ਯੂਰਪੀਅਨ ਕੌਂਸਲ ਅਤੇ ਮੈਡੀਸਨ, ਜਨਰਲ ਮੈਡੀਸਨ ਕੌਂਸਲ ਆਫ ਯੂ.ਕੇ. ਵਿੱਚ ਮਾਨਤਾ ਪ੍ਰਾਪਤ ਹਨ। ਜਿਸ ਕਾਰਨ ਵਿਦਿਆਰਥੀਆਂ ਲਈ ਇਹ ਇਹ ਦੇਸ਼ ਹਮੇਸ਼ਾ ਖਿੱਚ ਦਾ ਕੇਂਦਰ ਰਹੇ ਹਨ।
ਸੋ ਦੇਸ਼ ਦੀਆਂ ਸਰਕਾਰਾਂ ਦੀ ਆਪਣੇ ਹੀ ਦੇਸ਼ ਵਿੱਚ ਸਸਤੀ ਉਚ ਵਿਦਿਆ ਦੇਣ ‘ਚ ਨਾਕਾਮੀ ਨੂੰ ਨਾ ਦੇਖਦੇ ਹੋਏ ਇਸ ਤਰਾਂ ਦੇ ਬਿਆਨ ਜਾਰੀ ਕਰਨਾ,ਪਹਿਲਾਂ ਤੋਂ ਰੋਣਹਾਕੇ ਹੋਏ ਮਾਪਿਆਂ ਦੇ ਜੱਖ਼ਮਾਂ ਤੇ ਲੂਣ ਪਾਉਣ ਬਰਾਬਰ ਹੈ।