Punjab

ਮੋਬਾਈਲ ਨੂੰ ਲੱਭਣ ਦੌਰਾਨ ਪਿਓ-ਪੁੱਤ ਨਾਲ ਹੋਇਆ ਕੁਝ ਅਜਿਹਾ,ਪਰਿਵਾਰ ‘ਚ ਵਿਛੇ ਸੱਥਰ

Father and son died due to drowning in water, the accident happened while searching for mobile...

ਅਬੋਹਰ ਉਪਮੰਡਲ ਦੇ ਪਿੰਡ ਸ਼ੇਰਗੜ੍ਹ ਦੇ ਖੇਤਾਂ ਵਿੱਚ ਬਣੀ ਪਾਣੀ ਵਾਲੀ ਟੈਂਕੀ ਵਿੱਚ ਡੁੱਬਣ ਕਾਰਨ ਪਿਓ-ਪੁੱਤ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਖੂਈਆਂ ਸਰਵਰ ਦੀ ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਸਰਕਾਰੀ ਹਸਪਤਾਲ ਪਹੁੰਚਾਇਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਮੁਤਾਬਕ ਪਿੰਡ ਸ਼ੇਰਗੜ੍ਹ ’ਚ ਪਾਣੀ ਦੀ ਡਿੱਗੀ ’ਚ ਡਿੱਗਾ ਮੋਬਾਈਲ ਲੱਭਣ ਉਤਰੇ ਪੁੱਤਰ ਤੇ ਉਸ ਦੇ ਪਿਤਾ ਦੀ ਡੁੱਬਣ ਕਾਰਨ ਮੌਤ ਹੋ ਗਈ। ਪੁੱਤਰ ਨੂੰ ਡੁੱਬਦਾ ਦੇਖ ਪਿਓ ਉਸ ਨੂੰ ਬਚਾਉਣ ਲਈ ਉਤਰਿਆ ਸੀ ਅਤੇ ਡੁੱਬਣ ਕਾਰਨ ਦੋਵਾਂ ਦੀ ਮੌਤ ਹੋ ਗਈ।

ਲੋਕਾਂ ਨੇ ਦੱਸਿਆ ਕਿ ਘਟਨਾ ਸਬੰਧੀ ਪੁਲਿਸ ਨੂੰ ਦੱਸਿਆ ਕਿ ਰਾਜਸਥਾਨ ਦੇ ਪਿੰਡ ਦਲੀਆਂਵਾਲੀ ਦੇ ਵਾਸੀ 45 ਸਾਲਾ ਨਿਰਮਲ ਸਿੰਘ ਪੁੱਤਰ ਗੁਰਜੀਤ ਸਿੰਘ ਦੀ ਪਿੰਡ ਸ਼ੇਰਗੜ੍ਹ ’ਚ ਦੋ ਏਕੜ ਜ਼ਮੀਨ ਹੈ, ਜਿੱਥੇ ਫ਼ਸਲ ਦੀ ਦੇਖਭਾਲ ਲਈ ਨਿਰਮਲ ਸਿੰਘ ਤੇ ਉਸ ਦਾ ਪੁੱਤਰ ਸੁਖਬੀਰ ਸਿੰਘ ਆਉਂਦੇ-ਜਾਂਦੇ ਰਹਿੰਦੇ ਹਨ। ਨਿਰਮਲ ਸਿੰਘ ਦੇ ਖੇਤ ਦੇ ਕੋਲ ਹੀ ਪਾਣੀ ਦੀ ਡਿੱਗੀ ਬਣੀ ਹੋਈ ਹੈ, ਜਿਸ ਤੋਂ ਖੇਤਾਂ ਦੀ ਸਿੰਚਾਈ ਕੀਤੀ ਜਾਂਦੀ ਹੈ। ਕਰੀਬ 15 ਦਿਨ ਪਹਿਲਾਂ ਨਿਰਮਲ ਦੇ 15 ਸਾਲਾ ਪੁੱਤਰ ਸੁਖਬੀਰ ਸਿੰਘ ਦਾ ਮੋਬਾਈਲ ਡਿੱਗੀ ’ਚ ਡਿੱਗ ਗਿਆ ਸੀ। ਉਦੋਂ ਉਨ੍ਹਾਂ ਮੋਬਾਈਲ ਕੱਢਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ।

ਐਤਵਾਰ ਸਵੇਰ 9 ਵਜੇ ਦੋਵੇਂ ਪਿਓ-ਪੁੱਤ ਤੋਂ ਸ਼ੇਰਗੜ੍ਹ ਪੁੱਜੇ ਤੇ ਮੋਬਾਈਲ ਕੱਢਣ ਦੀ ਸਲਾਹ ਕੀਤੀ। ਇਸ ’ਤੇ ਸੁਖਬੀਰ ਰੱਸੇ ਸਹਾਰੇ ਪਾਣੀ ਦੀ ਡਿੱਗੀ ’ਚ ਉਤਰ ਗਿਆ, ਜਦਕਿ ਉਸ ਦੇ ਪਿਤਾ ਨੇ ਰੱਸਾ ਫੜਿਆ ਹੋਇਆ ਸੀ। ਮੋਬਾਈਲ ਦੀ ਭਾਲ ਕਰਦੇ ਹੋਏ ਸੁਖਬੀਰ ਸਿੰਘ ਡੂੰਘੇ ਪਾਣੀ ’ਚ ਚਲਾ ਗਿਆ ਤੇ ਸੰਤੁਲਨ ਵਿਗੜਨ ’ਤੇ ਉਸ ਦੇ ਹੱਥੋਂ ਰੱਸੀ ਛੁੱਟ ਗਈ ਤੇ ਉਹ ਡੁੱਬਣ ਲੱਗਾ। ਪੁੱਤਰ ਨੂੰ ਡੁੱਬਦਾ ਦੇਖ ਨਿਰਮਲ ਸਿੰਘ ਨੇ ਵੀ ਛਾਲ ਮਾਰ ਦਿੱਤੀ। ਹਾਲਾਂਕਿ ਨਿਰਮਲ ਸਿੰਘ ਤੈਰਨਾ ਜਾਣਦਾ ਸੀ ਪਰ ਪੁੱਤ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਉਹ ਵੀ ਆਪਣੇ ਆਪ ਨੂੰ ਬਚਾ ਨਾ ਸਕਿਆ।

ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਪੁਲਿਸ ਨੇ ਸੰਸਥਾ ਨਰ ਸੇਵਾ ਨਾਰਾਇਣ ਸੇਵਾ ਸਮਿਤੀ ਦੇ ਸਹਿਯੋਗ ਨਾਲ ਦੋਵਾਂ ਲਾਸ਼ਾਂ ਡਿੱਗੀ ’ਚੋਂ ਕਢਵਾਈਆਂ, ਜਿਹੜੀਆਂ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤੀਆਂ ਗਈਆਂ।