Punjab

ਪੰਜਾਬ ਦੇ ਨੌਜਵਾਨ ਅਧਿਆਪਕ ਜ਼ਿੰਦਗੀ ਤੋਂ ਕਿਉਂ ਹਾਰ ਗਿਆ ! 3 ਦਿਨ ਬਾਅਦ ਝੋਲੀ ਪੈਣ ਵਾਲੀਆਂ ਸਨ ਡਬਲ ਖੁਸ਼ੀਆਂ !

ਬਿਉਰੋ ਰਿਪੋਰਟ : ਫਤਿਹਗੜ੍ਹ ਚੂੜੀਆਂ ਦੇ ਸਰਕਾਰੀ ਸਕੂਲ ਦੇ ਅਧਿਆਪਕ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ । ਸਿੱਖਿਅਕ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ । ਮ੍ਰਿਤਕ ਦੀ ਪਛਾਣ ਬਠਿੰਡਾ ਦੇ ਮਨਪ੍ਰੀਤ ਦੇ ਰੂਪ ਵਿੱਚ ਹੋਈ ਹੈ । ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ । ਮਨਪ੍ਰੀਤ ਤਿੰਨ ਹੋਰ ਦੋਸਤਾਂ ਦੇ ਨਾਲ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ । 3 ਦਿਨ ਬਾਅਦ ਉਸ ਨੂੰ ਡਬਲ ਖੁਸ਼ੀ ਮਿਲਣ ਵਾਲੀ ਸੀ । ਪਤਨੀ ਅਤੇ ਉਸ ਦਾ ਪ੍ਰੋਬੇਸ਼ਨ ਪੀਰੀਅਡ ਦਾ ਸਮਾਂ ਖਤਮ ਹੋ ਰਿਹਾ ਸੀ ਅਤੇ ਉਹ ਪੱਕਾ ਹੋਣ ਵਾਲਾ ਸੀ ਅਤੇ ਉਹ ਪਿਤਾ ਬਣਨ ਵਾਲਾ ਸੀ ।

ਜਾਣਕਾਰੀ ਦੇ ਮੁਤਾਬਿਕ ਫਤਿਹਗੜ੍ਹ ਚੂੜੀਆਂ ਦੇ ਤਾਲਾਬਵਾਲਾ ਮੰਦਰ ਦੇ ਸਾਹਮਣੇ ਵਾਲੀ ਗਲੀ ਵਿੱਚ ਚਾਰ ਅਧਿਆਪਕ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸਨ ਅਤੇ ਉਸ ਵਿੱਚ ਬਠਿੰਡਾ ਦੇ ਮਨਪ੍ਰੀਤ ਸਿੰਘ ਨੇ ਪੱਖੇ ਨਾਲ ਮੌਤ ਨੂੰ ਗਲੇ ਲਾ ਲਿਆ ।

ਸਕੂਲ ਵਿੱਚ ਛੁੱਟੀ ਦੇ ਬਾਅਦ ਜਦੋਂ ਸਾਥੀ ਅਧਿਆਪਕ ਘਰ ਪਰਤੇ ਤਾਂ ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਮਿਲੀ । ਜਿਸ ਦੇ ਬਾਅਦ ਸਾਥੀ ਵਿਦਿਆਰਥੀ ਨੇ ਮਕਾਨ ਮਾਲਿਕ ਨੂੰ ਇਤਲਾਹ ਦਿੱਤੀ ਤਾਂ ਫਿਰ ਪੁਲਿਸ ਨੂੰ ਇਤਲਾਹ ਦਿੱਤੀ ਗਈ । ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਦੇ ਪਰਿਵਾਰ ਨੂੰ ਜਾਣਕਾਰੀ ਦੇ ਦਿੱਤੀ ਹੈ ।

ਮਕਾਨ ਵਿੱਚ ਰਹਿੰਦੇ ਸਨ 4 ਅਧਿਆਪਕ

ਮ੍ਰਿਤਕ ਮਨਪ੍ਰੀਤ ਦੇ ਨਾਲ ਰਹਿੰਦੇ ਸਾਥੀ ਨੇ ਦੱਸਿਆ ਕਿ ਅਸੀਂ ਚਾਰ ਲੋਕ ਘਰ ਵਿੱਚ ਰਹਿੰਦੇ ਸੀ ਅਤੇ ਵੱਖ-ਵੱਖ ਖੇਤਰਾ ਤੋਂ ਆਏ ਸੀ ਅਤੇ ਵੱਖ-ਵੱਖ ਸਕੂਲਾਂ ਵਿੱਚ ਪੜਾਉਂਦੇ ਹਾਂ। ਸਵੇਰੇ ਸਾਰੇ ਲੋਕ ਆਪਣੇ ਰੂਟੀਨ ਮੁਤਾਬਿਕ ਚੱਲੇ ਗਏ। ਜਦੋਂ ਅਸੀਂ 4 ਵਜੇ ਆਏ ਤਾਂ ਬਾਹਰੋਂ ਤਾਲਾ ਲੱਗਿਆ ਸੀ । ਪਿੱਛੇ ਦੇ ਦਰਵਾਜ਼ੇ ਤੋਂ ਵੇਖਿਆ ਤਾਂ ਮਨਪ੍ਰੀਤ ਦੀ ਮ੍ਰਿਤਕ ਦੇਹ ਮਿਲੀ ।

ਮ੍ਰਿਤਕ ਦੇ ਪਰਿਵਾਰ ਨੂੰ ਇਤਲਾਮ ਦਿੱਤੀ

ਸਾਥੀ ਅਧਿਆਪਕ ਨੇ ਦੱਸਿਆ ਕਿ ਮਨਪ੍ਰੀਤ ਦੀ ਗੱਲ ਤੋਂ ਕਦੇ ਅਜਿਹਾ ਨਹੀਂ ਲੱਗਿਆ ਸੀ ਕਿ ਉਹ ਕਿਸੇ ਪਰੇਸ਼ਾਨੀ ਵਿੱਚ ਹੈ । ਪਰ ਤਿੰਨ ਦਿਨ ਬਾਅਦ ਉਸ ਨੂੰ ਖੁਸ਼ੀ ਮਿਲਣ ਵਾਲੀ ਸੀ । ਇੱਕ ਤਾਂ ਉਹ ਆਪ ਪਤਨੀ ਦੇ ਨਾਲ ਪ੍ਰੋਬੇਸ਼ਨ ਪੀਰੀਅਡ ਦਾ ਸਮਾਂ ਪੂਰ ਕਰਨ ਤੋਂ ਬਾਅਦ ਕਨਫਰਮ ਹੋਣ ਜਾ ਰਿਹਾ ਸੀ ਅਤੇ ਪਿਤਾ ਵੀ ਬਣਨ ਵਾਲਾ ਸੀ ।