ਫਤਿਹਗੜ੍ਹ ਸਾਹਿਬ : ਅਮਲੋਹ ਸ਼ਹਿਰ ਵਿੱਚ ਵਿਦਿਆਰਥੀਆਂ ਦੀ ਗੁਟਬਾਜ਼ੀ ਵਿੱਚ ਸਰੇਆਮ ਇੱਕ ਨਿਹੰਗ ‘ਤੇ ਕ੍ਰਿਪਾਨ ਨਾਲ ਇੱਕ ਵਿਅਕਤੀ ਦਾ ਹੱਥ ਵੱਢ ਦਾ ਇਲਜ਼ਾਮ ਲੱਗਿਆ ਹੈ। ਨਿਹੰਗ ਨੇ ਜ਼ੋਰ ਨਾਲ ਹਮਲਾ ਕੀਤਾ ਕਿ ਵਿਅਕਤੀ ਦਾ ਪੂਰਾ ਹੱਥ ਹੀ ਵੱਖ ਹੋ ਗਿਆ । ਜਖ਼ਮੀ ਨੂੰ ਪਰਿਵਾਰ ਵਾਲਿਆਂ ਨੇ ਅਮਲੋਹ ਦੇ ਸਿਵਲ ਹਸਪਤਾਲ ਵਿੱਚ ਭਰਤੀ ਕੀਤੀ ਹੈ । ਦੂਜੇ ਪਾਸੇ ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਹਮਲਾ ਕਰਨ ਵਾਲੇ ਨਿਹੰਗ ਗੁਰਵਿੰਦਰ ਸਿੰਘ ਦੇ ਖਿਲਾਫ ਪੁਲਿਸ ਨੇ ਕਤਲ ਦੀ ਕੋਸ਼ਿਸ਼ ਮਾਮਲਾ ਦਰਜ ਕਰ ਲਿਆ ਹੈ ।
ਅਮਲੋਹ ਦੇ ਪਿੰਡ ਚਹਿਲਾ ਦੇ ਰਹਿਣ ਵਾਲੇ ਬਲਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਆਪਣੇ ਦੋਸਤ ਦੇ ਨਾਲ ਬਾਜ਼ਾਰ ਆਇਆ ਸੀ। ਉਸ ਨੂੰ ਪੁੱਤਰ ਦਾ ਫੋਨ ਆਇਆ ਕਿ ਉਸ ਨੂੰ ਕੁਝ ਨੌਜਵਾਨਾਂ ਨੇ ਘੇਰ ਕੇ ਰੱਖਿਆ ਹੈ । ਜਿੰਨਾਂ ਦੇ ਕੋਲ ਤੇਜ਼ਧਾਰ ਹਥਿਆਰ ਹਨ, ਉਸ ਨੇ ਆਪਣੇ ਪੁੱਤਰ ਨੂੰ ਦੁਕਾਨ ਦੇ ਅੰਦਰ ਲੁੱਕਣ ਨੂੰ ਬੋਲਿਆ, ਜਿਵੇ ਹੀ ਉਹ ਆਪਣੇ ਭਰਾ ਮਨਵੀਰ ਸਿੰਘ ਸਮੇਤ ਮੌਕੇ ‘ਤੇ ਪਹੁੰਚੇ ਇਸੇ ਵਿਚਾਲੇ ਇੱਕ ਬੱਚੇ ਦਾ ਪਿਤਾ ਗੁਰਵਿੰਦਰ ਸਿੰਘ ਜੋ ਕਿ ਪਿੰਡ ਖਨਿਆਨ ਦਾ ਰਹਿਣ ਵਾਲਾ ਹੈ ਉੱਥੇ ਆਇਆ। ਆਉਂਦੇ ਹੀ ਆਪਣੀ ਕ੍ਰਿਪਾਨ ਕੱਢੀ ਅਤੇ ਉਸ ਦੀ ਬਾਂਹ ‘ਤੇ ਹਮਲਾ ਕੀਤਾ । ਹਮਲਾਵਰ ਦੀ ਗੱਡੀ ਵਿੱਚ ਪਿਸਤੌਲ ਵੀ ਪਈ ਸੀ, ਜ਼ਖਮੀ ਦੇ ਭਰਾ ਮਨਵੀਰ ਸਿੰਘ ਦੇ ਮੁਤਾਬਿਕ ਸਕੂਲੀ ਬੱਚਿਆਂ ਦੀ ਆਪਸੀ ਲੜਾਈ ਸੀ। ਇਸੇ ਕਾਰਨ ਉਸ ਦੇ ਭਤੀਜੇ ਨੂੰ ਘੇਰ ਕੇ ਕੁੱਟਮਾਰ ਕੀਤੀ ਗਈ, ਜਦੋਂ ਉਨ੍ਹਾਂ ਨੇ ਆਕੇ ਆਪਣੇ ਭਤੀਜੇ ਨੂੰ ਬਚਾਇਆ ਤਾਂ ਨਿਹੰਗ ਨੇ ਆਕੇ ਉਸ ਦੇ ਭਰਾ ਬਲਜੀਤ ਸਿੰਘ ‘ਤੇ ਹਮਲਾ ਕਰ ਦਿੱਤਾ । ਅਮਲੋਹ ਦੇ ਡੀਐੱਸਪੀ ਜਗਜੀਤ ਸਿੰਘ ਨੇ ਕਿਹਾ ਕਿ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚ ਗਈ ਸੀ । ਜਖ਼ਮੀਆਂ ਦੇ ਬਿਆਨ ਦਰਜ ਕਰਕੇ ਨਿਹੰਗ ਗੁਰਵਿੰਦਰ ਸਿੰਘ ਦੇ ਖਿਲਾਫ ਇਰਾਦਤਨ ਕਤਲ ਦਾ ਕੇਸ ਦਰਜ ਕਰ ਲਿਆ ਹੈ
20 ਦਿਨ ਪਹਿਲਾਂ ਹੋਇਆ ਸੀ ਝਗੜਾ
ਤਕਰੀਬਨ 20 ਦਿਨ ਪਹਿਲਾਂ ਵੀ ਇਨ੍ਹਾਂ ਬੱਚਿਆਂ ਦੀ ਆਪਸੀ ਲੜਾਈ ਹੋਈ ਸੀ। ਇਹ ਬੱਚੇ ਵੱਖ-ਵੱਖ ਸਕੂਲਾਂ ਵਿੱਚ 10ਵੀਂ ਅਤੇ 11ਵੀਂ ਦੇ ਵਿਦਿਆਰਥੀ ਸਨ। ਪਹਿਲਾਂ ਝਗੜੇ ਦਾ ਨਿਪਟਾਰਾ ਦੋਵਾਂ ਪੱਖਾਂ ਨੇ ਘਰ ਬੈਠ ਕੇ ਲਿਆ ਸੀ । ਉਸੇ ਰੰਜਿਸ਼ ਵਿੱਚ ਰਾਜ ਬਾਬਾ ਦੇ ਪੁੱਤਰ ਅਤੇ ਉਸ ਦੇ ਸਾਥੀਆਂ ਨੇ ਬਾਜ਼ਾਰ ਵਿੱਚ ਬਲਜੀਤ ਦੇ ਪੁੱਤ ਨੂੰ ਘੇਰ ਕੇ ਕੁੱਟਮਾਰ ਕੀਤੀ ਸੀ। ਜਿਸ ਤੋਂ ਬਾਅਦ ਬੱਚਿਆਂ ਦੇ ਪਰਿਵਾਰ ਵਾਲੇ ਆਏ ਅਤੇ ਝਗੜਾ ਵੱਧ ਗਿਆ ।
ਨਿਹੰਗ ਨੇ ਥਾਣੇ ਵਿੱਚ ਸਰੰਡਰ ਕੀਤਾ ।
ਗੁਰਵਿੰਦਰ ਸਿੰਘ ਦੀ ਪਤਨੀ ਨੇ ਕਿਹਾ ਉਸ ਦੇ ਪੁੱਤਰ ਨੂੰ ਘੇਰਿਆ ਹੋਇਆ ਸੀ, ਉਨ੍ਹਾਂ ਨੂੰ ਘਰ ਵਿੱਚ ਫੋਨ ਆਇਆ ਤਾਂ ਮੌਕੇ ‘ਤੇ ਪਤੀ ਪਹੁੰਚਿਆ। 10 ਤੋਂ 15 ਲੋਕ ਸਨ,ਇੱਕ ਅੰਮ੍ਰਿਤਧਾਰੀ ਬੱਚੇ ਦੀ ਦਸਤਾਰ ਉਤਾਰ ਦਿੱਤੀ ਗਈ ਸੀ । ਉਸ ਦੇ ਪਤੀ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ,ਆਪਣੀ ਸੁਰੱਖਿਆ ਦੇ ਲਈ ਉਨ੍ਹਾਂ ਨੇ ਕ੍ਰਿਪਾਨ ਕੱਢੀ,ਘਟਨਾ ਦੇ ਬਾਅਦ ਉਨ੍ਹਾਂ ਦੇ ਪਤੀ ਨੇ ਆਪ ਸਰੰਡਰ ਕੀਤਾ ।