ਬਿਉਰੋ ਰਿਪੋਰਟ : ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਸ਼ਰਮਨਾਕ ਖ਼ਬਰ ਸਾਹਮਣੇ ਆਈ ਹੈ। ਇਤਿਹਾਸਕ ਗੁਰੂ ਘਰ ਵਿੱਚ ਇੱਕ ਸ਼ਖ਼ਸ ਨੇ ਅਜਿਹੀ ਮਾੜੀ ਹਰਕਤ ਕੀਤੀ ਹੈ, ਜਿਸ ਨੂੰ ਸੁਣਕੇ ਗੁਰੂ ਨਾਨਕ ਨਾਮ ਲੇਵਾ ਹਰ ਸਿੱਖ ਦੇ ਦਿਲ ਨੂੰ ਠੇਸ ਪਹੁੰਚੀ ਹੈ ।
ਗੁਰਦੁਆਰਾ ਸਾਹਿਬ ਦੇ ਜੋੜਾ ਘਰ ਦੇ ਨਜ਼ਦੀਕ ਇੱਕ ਵਾਇਰਲ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਨਿਹੰਗ ਸਿੰਘ ਇੱਕ ਸ਼ਖ਼ਸ ਨੂੰ ਕੁੱਟ ਰਿਹਾ ਹੈ ਕਿਉਂਕਿ ਉਹ ਸ਼ਰਾਬ ਪੀ ਕੇ ਗੁਰੂ ਘਰ ਵਿੱਚ ਦਾਖਲ ਹੋਇਆ ਸੀ । ਦੱਸਿਆ ਜਾ ਰਿਹਾ ਹੈ ਕਿ ਉਹ ਜੋੜਾ ਘਰ ਦੇ ਬੈਂਚ ‘ਤੇ ਬੈਠਾ ਸੀ ਉਸ ਦੀ ਹਾਲਤ ਬਹੁਤ ਮਾੜੀ ਅਤੇ ਉਸ ਤੋਂ ਸ਼ਰਾਬ ਦੀ ਬਦਬੂ ਆ ਰਹੀ ਹੈ। ਨਿਹੰਗ ਸਿੱਖ ਨੇ ਵੇਖਿਆ ਉਹ ਨਸ਼ੇ ਵਿੱਚ ਧੁੱਤ ਹੈ ਤਾਂ ਉਸ ਨਾਲ ਪਹਿਲਾਂ ਕੁੱਟਮਾਰ ਕੀਤੀ ਫਿਰ ਨੱਕ ਨਾਲ ਲਕੀਰਾਂ ਕਢਾਈਆਂ ਅਤੇ ਗੁਰੂ ਘਰ ਤੋਂ ਬਾਹਰ ਭੱਜਾ ਦਿੱਤਾ ਗਿਆ ।
ਸ਼ਰਾਬ ਪੀਕੇ ਅੰਦਰ ਦਾਖਲ ਹੋਣ ਵਾਲੇ ਸ਼ਖ਼ਸ ਨੇ ਨੀਲੇ ਰੰਗ ਦਾ ਕੁਰਤਾ ਅਤੇ ਕਾਲੇ ਰੰਗ ਦੀ ਪੱਗ ਬੰਨੀ ਸੀ ਅਤੇ ਦਾੜਾ ਪ੍ਰਕਾਸ਼ ਸੀ । ਹੈਰਾਨੀ ਗੱਲ ਤਾਂ ਇਹ ਹੈ ਸ਼ਰਾਬ ਪੀਣ ਵਾਲੇ ਸ਼ਖ਼ਸ ਨੇ ਅੰਮ੍ਰਿਤਪਾਨ ਕੀਤਾ ਸੀ ਪਰ ਇਸ ਦੇ ਬਾਵਜੂਦ ਉਸ ਨੇ ਹਰਕਤ ਕੀਤੀ ਹੈ। ਇਹ ਘਟਨਾ SGPC ਦੇ ਮੁਲਾਜ਼ਮਾਂ ‘ਤੇ ਵੀ ਸਵਾਲ ਚੁੱਕ ਦੀ ਹੈ । ਕਿਉਂਕਿ ਗੇਟ ‘ਤੇ ਖੜੇ ਸੇਵਾਦਾਰਾਂ ਨੇ ਇਸ ਸ਼ਖਸ ਨੂੰ ਅੰਦਰ ਕਿਵੇਂ ਜਾਣ ਦਿੱਤਾ ਕਿ ਉਨ੍ਹਾਂ ਨੂੰ ਅੰਦਰ ਦਾਖਲ ਹੋਣ ਵੇਲੇ ਸ਼ਖ਼ਸ ਦੇ ਮੂੰਹ ਤੋਂ ਬਦਬੂ ਨਹੀਂ ਆਈ । ਇੱਕ ਨਿਹੰਗ ਨੌਜਵਾਨ ਸਿੰਘ ਨੇ ਇਸ ਨੂੰ ਫੜਿਆ,ਬਾਕੀ ਸੇਵਾਦਾਰ ਕਿੱਥੇ ਸਨ ? ਜੋੜਾ ਘਰ ਦੇ ਆਲ਼ੇ ਦੁਆਲੇ ਵੀ ਕਿਸੇ ਦੀ ਡਿਊਟੀ ਹੋਵੇਗੀ ਉਨ੍ਹਾਂ ਨੂੰ ਵੀ ਸ਼ਰਾਬ ਵਿੱਚ ਧੁੱਤ ਇਸ ਸ਼ਖ਼ਸ ਬਾਰੇ ਪਤਾ ਨਹੀਂ ਚੱਲਿਆ ।
ਪੰਜਾਬ ਵਿੱਚ ਜਿਸ ਤਰ੍ਹਾਂ ਨਾਲ ਬੇਅਦਬੀ ਦੀਆਂ ਘਟਨਾਵਾਂ ਵਧੀਆਂ ਹਨ ਉਸ ਤੋਂ ਬਾਅਦ ਸੇਵਾਦਾਰਾਂ ਨੂੰ ਚੌਕਰ ਹੋਣ ਦੀ ਜ਼ਰੂਰਤ ਹੈ । ਸ਼੍ਰੋਮਣੀ ਕਮੇਟੀ ਵੀ ਚੌਕਸ ਹੋਣ ਦਾ ਦਾਅਵਾ ਕਰਦੀ ਹੈ । ਪਰ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਇਤਿਹਾਸਕ ਗੁਰੂ ਘਰ ਵਿੱਚ ਸ਼ਰਾਬੀ ਦਾ ਵੜ ਆਉਣ ਆਪਣੇ ਆਪ ਵਿੱਚ ਹੀ ਸਵਾਲ ਜ਼ਰੂਰ ਖੜੇ ਕਰ ਰਹੀ ਹੈ