Punjab

ਫਤਿਹਗੜ੍ਹ ਸਾਹਿਬ ‘ਚ ਹੜ੍ਹ ਤੋਂ ਬਾਅਦ ਹੁਣ ਗੈਸ ਲੀਕ !

A young man of Nawanshahr died due to drowning, he fell into a ditch while grazing goats, his body was found after 2 days.

ਬਿਊਰੋ ਰਿਪੋਰਟ : ਇੱਕ ਵਾਰ ਮੁੜ ਤੋਂ ਪੰਜਾਬ ਵਿੱਚ ਗੈਸ ਲੀਕ ਦਾ ਮਾਮਲਾ ਸਾਹਮਣੇ ਆਇਆ ਹੈ । ਹੜ੍ਹ ਦੀ ਵਜ੍ਹਾ ਕਰਕੇ ਪਹਿਲਾਂ ਲੋਕ ਪਰੇਸ਼ਾਨ ਹਨ ਉੱਤੋਂ ਫਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਦੇ ਕੁਕੜਮਾਜਰਾ ਪਿੰਡ ਵਿੱਚ ਅਮੋਨਿਆ ਗੈਸ ਲੀਕ ਹੋ ਗਈ ਹੈ । ਗੈਸ ਲੀਕ ਹੋਣ ਨਾਲ ਰਿਹਾਇਸ਼ੀ ਇਲਾਕੇ ਵਿੱਚ ਅਫਰਾ-ਤਫਰੀ ਮੱਚ ਗਈ ਹੈ । ਲੋਕਾਂ ਦਾ ਦਮ ਘੁੱਟਣ ਲੱਗਿਆ ਤਾਂ ਲੋਕ ਘਰ ਛੱਡ ਕੇ ਭੱਜੇ । ਇਸ ਦੌਰਾਨ ਗੈਸ ‘ਤੇ ਕਾਬੂ ਪਾਉਣ ਵਾਲੇ ਤਿੰਨ ਫਾਇਰ ਮੁਲਾਜ਼ਮ ਵੀ ਬੇਹੋਸ਼ ਹੋ ਗਏ । ਜਿੰਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ।

ਜਾਣਕਾਰੀ ਦੇ ਮੁਤਾਬਿਕ ਕੁਕੜਮਾਜਰਾ ਪਿੰਡ ਵਿੱਚ ਪੁਰਾਣੇ ਸਿਲੰਡਰ ਦਾ ਗੋਦਾਮ ਸੀ । ਇਸ ਗੋਦਾਮ ਵਿੱਚ ਅਮੋਨਿਆ ਗੈਸ ਦਾ ਸਿਲੰਡਰ ਸੀ । ਇਸ ਵਿੱਚੋ ਗੈਸ ਲੀਕ ਹੋ ਰਹੀ ਸੀ । ਜਿਵੇ ਹੀ ਇਸ ਦੀ ਇਤਲਾਹ ਫਾਇਰ ਸਟੇਸ਼ਨ ਨੂੰ ਮਿਲੀ ਟੀਮ ਮੌਕੇ ‘ਤੇ ਪਹੁੰਚੀ । ਜਦੋਂ ਪਾਣੀ ਦੀ ਵਰਤੋਂ ਕਰਕੇ ਗੈਸ ਦਾ ਰਿਸਾਵ ਘੱਟ ਕੀਤਾ ਜਾ ਰਿਹਾ ਸੀ ਤਾਂ ਤਿੰਨ ਫਾਇਰ ਮੁਲਾਜ਼ਮ ਬੇਹੋਸ਼ ਹੋ ਗਏ । ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੂਰੇ ਇਲਾਕੇ ਵਿੱਚ ਗੈਸ ਲੀਕ ਨਾਲ ਕਿੰਨਾ ਖੌਫ ਫੈਲ ਗਿਆ ਸੀ ।

ਸਵੇਰ 6 ਵਜੇ ਤੋਂ ਗੈਸ ‘ਤੇ  ਕਾਬੂ ਪਾਉਣਾ ਸ਼ੁਰੂ ਕੀਤਾ ਗਿਆ

ਫਾਇਰ ਅਫਸਰ ਜਗਜੀਤ ਸਿੰਘ ਨੇ ਦੱਸਿਆ ਕਿ ਗੈਸ ਦੀ ਲੀਕੇਜ ਕਾਫੀ ਸੀ । ਜਿਸ ‘ਤੇ ਸਵੇਰ 6 ਵਜੇ ਤੋਂ ਕਾਬੂ ਪਾਇਆ ਜਾ ਰਿਹਾ ਸੀ ਦੁਪਹਿਰ 11 ਵਜੇ ਤੱਕ ਰਿਸਾਵ ਲਗਾਤਾਰ ਹੁੰਦਾ ਰਿਹਾ । ਹੁਣ ਵੀ ਇਸ ਨੂੰ ਕਾਬੂ ਕੀਤਾ ਜਾ ਰਿਹਾ ਹੈ। ਫਿਲਹਾਲ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ ।

ਗੈਸ ਦੀ ਵਜ੍ਹਾ ਕਰਕੇ ਦਮ ਘੁੱਟਿਆ

ਅਮੋਨਿਆ ਗੈਸ ਕਾਫੀ ਜ਼ਹਿਰਲੀ ਮੰਨੀ ਜਾਂਦੀ ਹੈ । ਇਸ ਨਾਲ ਦਮ ਘੁੱਟਣ ਲਗਿਆ ਹੈ ਅਤੇ ਇਹ ਜਾਨਲੇਵਾ ਵੀ ਸਾਬਿਤ ਹੁੰਦੀ ਹੈ । ਇਸੇ ਕਾਰਨ ਫਾਇਰ ਬ੍ਰਿਗੇਡ ਨੇ ਪੂਰੇ ਰਿਹਾਇਸ਼ੀ ਇਲਾਕੇ ਨੂੰ ਖਾਲੀ ਕਰਵਾ ਲਿਆ ਹੈ । ਅਮੋਨਿਆ ਗੈਸ ਕੂਲਿੰਗ ਪ੍ਰੋਡਕਟਸ ਵਿੱਚ ਵਰਤੀ ਜਾਂਦੀ ਹੈ। ਇਸ ਦੇ ਪੁਰਾਣੇ ਸਿਲੰਡਰ ਸਾਹਨੇਵਾਲ ਤੋਂ ਲਿਆਕੇ ਮੰਡੀ ਗੋਬਿੰਦਗੜ੍ਹ ਵਿੱਚ ਰੱਖੇ ਗਏ ਸਨ । ਗੋਦਾਮ ਵਿੱਚ ਸਿਲੰਡਰ ਰੱਖਣ ਦਾ ਤਰੀਕਾ ਸਹੀ ਨਹੀਂ ਸੀ । ਇਸ ਕਾਰਨ ਗੈਸ ਲੀਕ ਹੋਈ ।