Punjab

ਫਤਿਹਗੜ੍ਹ ਦਾ ASI ਲਾਪਤਾ ! ਗੱਡੀ ਵਿੱਚ ਮਿਲੇ ਸਬੂਤਾਂ ਨੇ ਪੁਲਿਸ ਤੇ ਪਰਿਵਾਰ ਦੇ ਹੋਸ਼ ਉਡਾਏ !

ਬਿਉਰੋ ਰਿਪੋਰਟ : ਫਤਿਹਗੜ੍ਹ ਸਾਹਿਬ ਦੇ ਸਰਹਿੰਦ ਵਿੱਚ GRP ਵਿੱਚ ਤਾਇਨਾਤ ASI ਸ਼ੱਕੀ ਹਾਲਤ ਵਿੱਚ ਲਾਪਤਾ ਹੋ ਗਿਆ ਹੈ । ASI ਦੀ ਕਾਰ ਸਰਹਿੰਦ ਭਾਖੜਾ ਨਹਿਰ ਦੇ ਕੰਢੇ ਮਿਲੀ ਹੈ। ਨਜ਼ਦੀਕ ਤੋਂ ਇੱਕ ਨੋਟ ਵੀ ਮਿਲਿਆ ਹੈ। ਜਿਸ ਵਿੱਚ GRP ਸਰਹਿੰਦ ਦੇ SHO ਅਤੇ ਮੁਨਸ਼ੀ ਦਾ ਨਾਂ ਲਿਖਿਆ ਹੈ । ਫਿਲਹਾਲ ਲਾਪਤਾ ASI ਦੀ ਤਲਾਸ਼ ਕੀਤੀ ਜਾ ਰਹੀ ਹੈ ।

ਜਾਣਕਾਰੀ ਦੇ ਮੁਤਾਬਿਕ ASI ਸੁਖਵਿੰਦਰਪਾਲ ਸਿੰਘ ਸਰਹਿੰਦ ਵਿੱਚ ਤਾਇਨਾਤ ਸੀ । ਉਹ ਪਿਛਲੀ ਰਾਤ ਤੋਂ ASI ਡਿਊਟੀ ਦੇ ਪਿੰਡ ਚਨਾਥਲ ਫਤਿਹਗੜ੍ਹ ਸਥਿਤ ਆਪਣੇ ਘਰ ਨਹੀਂ ਪਹੁੰਚਿਆ। ਸਵੇਰ ਉਸ ਦੀ ਕਾਰ ਨਹਿਹ ਦੇ ਕੋਲ ਖੜੀ ਹੋਈ ਮਿਲੀ ਸੀ। ਜਦੋਂ ਆਲੇ ਦੁਆਲੇ ਵੇਖਿਆ ਗਿਆ ਤਾਂ ਇੱਕ ਨੋਟ ਮਿਲਿਆ । ਪੁਲਿਸ ਨੇ ਪਰਿਵਾਰ ਨਾਲ ਮਿਲਕੇ ਲਾਪਤਾ ASI ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ । ਗੋਤਾਖੋਰਾ ਦੀ ਮਦਦ ਨਾਲ ASI ਦੀ ਤਲਾਸ਼ ਕੀਤੀ ਜਾ ਰਹੀ ਹੈ।

ਸੂਸਾਇਡ ਨੋਟ ਵਿੱਚ ਲਿਖੀ ਵਜ੍ਹਾ

ਸੂਸਾਈਟ ਨੋਟ ਵਿੱਚ ਲਿਖਿਆ ਗਿਆ ਹੈ ਕਿ GRP SHO ਗੁਰਦਰਸ਼ਨ ਸਿੰਘ ਅਤੇ ਮੁਨਸ਼ੀ ਗੁਰਿੰਦਰ ਸਿੰਘ ਢੀਂਡਸਾ ਉਸ ਨੂੰ ਤੰਗ ਪਰੇਸ਼ਾਨ ਕਰ ਰਹੇ ਸਨ । ਲਿਖਿਆ ਗਿਆ ਹੈ ਕਿ ਸਾਲ 2022 ਦੀ FIR ਨੰਬਰ 18 ਵਿੱਚ ਚਾਲਾਨ ਪੇਸ਼ ਕਰਨ ਨੂੰ ਲੈਕੇ ਜ਼ਿਆਦਾ ਪਰੇਸ਼ਾਨ ਕੀਤਾ ਜਾ ਰਿਹਾ ਸੀ । ਇਸੇ ਪਰੇਸ਼ਾਨੀ ਦੇ ਚੱਲ ASI ਨੇ ਆਪਣੀ ਜੀਵਨ ਲੀਲਾ ਖਤਮ ਕਰਨ ਦਾ ਪੱਤਰ ਲਿਖਿਆ ਸੀ ।

SP ਨੇ DDR ਦਰਜ SHO ਮੁਨਸ਼ੀ ਲਾਈਨ ਹਾਜ਼ਰ

ਫਤਿਹਗੜ੍ਹ ਸਾਹਿਬ ਦੇ ਐੱਸਪੀ ਰਾਜੇਸ਼ ਯਾਦਵ ਨੇ ਕਿਹਾ ਹੈ ਕਿ ਫਿਲਹਾਲ ASI ਦੇ ਲਾਪਤਾ ਹੋਣ ਦੀ DDR ਥਾਣੇ ਵਿੱਚ ਦਰਜ ਕਕ ਲਈ ਗਈ ਹੈ । ਫਿਲਹਾਲ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਨੋਟ ਕਿਸ ਨੇ ਲਿਖਿਆ ਹੈ । ਗੋਤਾਕੋਰਾ ਦੀ ਮਦਦ ਨਾਲ ਨਹਿਰ ਵਿੱਚ ਤਲਾਸ਼ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ਵਿੱਚ SHO ਅਤੇ ਮੁਨਸ਼ੀ ਨੂੰ ਲਾਈਨ ਹਾਜ਼ਰ ਕਰ ਲਿਆ ਗਿਆ ਹੈ ।