The Khalas Tv Blog Punjab ਅਕਾਲੀ ਦਲ ‘ਚ ਵੱਡੀ ਬਗਾਵਤ ! ‘ਸੁਖਬੀਰ ਕੁਰਸੀ ਛੱਡੇ ਨਹੀਂ ਤਾਂ ਜ਼ਬਰਦਸਤੀ ਉਤਾਰਿਆ ਜਾਵੇਗਾ
Punjab

ਅਕਾਲੀ ਦਲ ‘ਚ ਵੱਡੀ ਬਗਾਵਤ ! ‘ਸੁਖਬੀਰ ਕੁਰਸੀ ਛੱਡੇ ਨਹੀਂ ਤਾਂ ਜ਼ਬਰਦਸਤੀ ਉਤਾਰਿਆ ਜਾਵੇਗਾ

ਮਨਪ੍ਰੀਤ ਇਆਲੀ, ਜਗਮੀਤ ਬਰਾੜ ਨੇ ਪਹਿਲਾਂ ਹੀ ਸੁਖਬੀਰ ਬਾਦਲ ਦੀ ਪ੍ਰਧਾਨਗੀ ‘ਤੇ ਚੁੱਕੇ ਸਨ ਸਵਾਲ

ਦ ਖ਼ਾਲਸ ਬਿਊਰੋ : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਲੀਡਰਸ਼ਿਪ ਨੂੰ ਪਾਰਟੀ ਦੇ ਦਿੱਗਜ ਆਗੂਆਂ ਵੱਲੋਂ ਚੁਣੌਤੀ ਮਿਲਣ ਤੋਂ ਬਾਅਦ ਹੁਣ ਜ਼ਮੀਨੀ ਪੱਧਰ ‘ਤੇ ਵੀ ਉਨ੍ਹਾਂ ਖਿਲਾਫ਼ ਪਾਰਟੀ ਵਿੱਚ ਬਾਗ਼ੀ ਸੁਰ ਤੇਜ਼ ਹੋ ਗਏ ਹਨ। ਫਤਿਹਗੜ੍ਹ ਸਾਹਿਬ ਵਿੱਚ ਟਕਸਾਲੀ ਆਗੂਆਂ ਨੇ ਸੁਖਬੀਰ ਬਾਦਲ ਨੂੰ ਚਿਤਾਵਨੀ ਦਿੱਤੀ ਕਿ ਉਹ ਪਾਰਟੀ ਪ੍ਰਧਾਨ ਦੀ ਕੁਰਸੀ ਛੱਡ ਦੇਣ ਨਹੀਂ ਤਾਂ ਜ਼ਬਰਦਸਤੀ ਉਤਾਰਿਆਂ ਜਾਵੇਗਾ। ਸਿਰਫ ਇੰਨਾਂ ਹੀ ਨਹੀਂ ਆਗੂਆਂ ਨੇ ਇੱਥੋਂ ਤੱਕ ਕਿਹਾ ਕਿ ਉਨ੍ਹਾਂ ਨੂੰ ਅਕਾਲੀ ਦਲ ਦੀ ਜ਼ਰੂਰਤ ਹੈ ਨਾ ਕਿ ਸੁਖਬੀਰ ਬਾਦਲ ਦੀ। ਸੁਖਬੀਰ ਬਾਦਲ ਅਕਾਲੀ ਦਲ ਨੂੰ ਜੱਫਾ ਮਾ ਰ ਨ ਦੀ ਕੋਸ਼ਿਸ਼ ਛੱਡ ਇੱਕ ਪਾਸੇ ਹੋ ਜਾਣ।

ਫਤਿਹਗੜ੍ਹ ਦੇ ਜਿੰਨਾਂ ਅਕਾਲੀ ਟਕਸਾਲੀ ਆਗੂਆਂ ਨੇ ਸੁਖਬੀਰ ਬਾਦਲ ਖਿਲਾਫ਼ ਬਾਗੀ ਆਵਾਜ਼ਾਂ ਬੁਲੰਦ ਕੀਤੀਆਂ ਹਨ ਉਨ੍ਹਾਂ ਵਿੱਚ ਸਾਬਕਾ ਚੇਅਰਮੈਨ ਜ਼ਿਲ੍ਹਾਂ ਯੋਜਨਾ ਬੋਰਡ ਬਲਜੀਤ ਸਿੰਘ,ਸਾਬਕਾ ਚੇਅਰਮੈਨ ਜ਼ਿਲ੍ਹਾਂ ਪ੍ਰੀਸ਼ਦ ਬਲਤੇਜ ਸਿੰਘ ਮਹਿਮੂਦਪੁਰਾ ਅਤੇ ਸਾਬਕਾ SGPC ਦੇ ਮੈਂਬਰ ਜੱਸਾ ਸਿੰਘ ਆਹਲੂਵਾਲੀਆ ਸਮੇਤ 100 ਤੋਂ ਵੱਧ ਆਗੂ ਸ਼ਾਮਲ ਸਨ। ਇਸ ਤੋਂ ਪਹਿਲਾਂ ਜਦੋਂ ਵਿਧਾਇਕ ਮਨਪ੍ਰੀਤ ਇਆਲੀ, ਜਗਮੀਤ ਬਰਾੜ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਸੁਖਬੀਰ ਬਾਦਲ ਦੀ ਪ੍ਰਧਾਨਗੀ ‘ਤੇ ਸਵਾਲ ਚੁੱਕੇ ਸਨ ਤਾਂ ਸੁਖਬੀਰ ਨੇ ਝੂੰਦਾ ਕਮੇਟੀ ਦੀ ਸਿਫਾਰਿਸ਼ਾਂ ਨੂੰ ਲਾਗੂ ਕਰਦੇ ਹੋਏ ਪਾਰਟੀ ਪ੍ਰਧਾਨ ਦਾ ਅਹੁਦਾ ਛੱਡ ਕੇ ਪਾਰਟੀ ਦੀਆਂ ਸਾਰੀਆਂ ਇਕਾਇਆਂ ਨੂੰ ਭੰਗ ਕਰ ਦਿੱਤਾ ਗਿਆ ਸੀ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ

ਇਆਲੀ ਤੇ ਚੰਦੂ ਵੱਲੋਂ ਸੁਖਬੀਰ ਨੂੰ ਘੇਰਿਆ

ਮਨਪ੍ਰੀਤ ਇਆਲੀ ਨੇ ਝੂੰਦਾਂ ਕਮੇਟੀ ਦਾ ਹਵਾਲਾ ਦਿੰਦੇ ਹੋਏ ਅਕਾਲੀ ਦਲ ਦੀ ਲੀਡਰਸ਼ਿਪ ਬਦਲਣ ਦੀ ਮੰਗ ਕੀਤੀ ਸੀ ਇਸ ਤੋਂ ਬਾਅਦ ਪਾਰਟੀ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਝੂੰਦਾਂ ਕਮੇਟੀ ਦੀ ਰਿਪੋਰਟ ਸਿੱਧੇ ਕੋਰ ਕਮੇਟੀ ਵਿੱਚ ਪੇਸ਼ ਕਰਨ ਨੂੰ ਲੈ ਕੇ ਇਤਰਾਜ਼ ਜ਼ਾਹਿਰ ਕੀਤੀ ਸੀ ਅਤੇ ਉਹ ਕੋਰ ਕਮੇਟੀ ਦੀ ਮੀਟਿੰਗ ਵਿੱਚ ਨਹੀਂ ਪਹੁੰਚੇ ਸਨ ਇਸ ਤੋਂ ਬਾਅਦ ਸੁਖਬੀਰ ਬਾਦਲ ਚੰਦੂਮਾਜਰਾ ਨੂੰ ਮਨਾਉਣ ਦੇ ਲਈ ਉਨ੍ਹਾਂ ਦੇ ਘਰ ਵੀ ਗਏ ਸਨ।

ਮਨਪ੍ਰੀਤ ਇਆਲੀ

ਜਗਮੀਤ ਬਰਾੜ ਨੇ ਬਾਗ਼ੀ ਸੁਰ ਵਾਲੀ ਚਿੱਠੀ

ਜਗਮੀਤ ਬਰਾੜ ਨੇ ਆਪਣੀ ਚਿੱਠੀ ਵਿੱਚ ਲਿਖਿਆ ਸੀ ਕਿ ਸਾਨੂੰ ਸਾਰਿਆਂ ਨੂੰ ਆਪਣੇ ਅਹੁਦੇ ਫੌਰਨ ਛੱਡ ਦੇਣੇ ਚਾਹੀਦੇ ਹਨ। ਜਿਸ ਵਿੱਚ ਪਾਰਟੀ ਪ੍ਰਧਾਨ ਯਾਨੀ ਸੁਖਬੀਰ ਬਾਦਲ ਤੋਂ ਵੀ ਅਸਤੀਫਾ ਮੰਗਿਆ ਗਿਆ ਸੀ,ਜਗਮੀਤ ਬਰਾੜ ਨੇ ਸਲਾਹ ਦਿੱਤੀ ਕਿ ਪਾਰਟੀ ਦੇ ਪ੍ਰਧਾਨ ਦਾ ਅਹੁਦਾ 10 ਸਾਲ ਤੋਂ ਵੱਧ ਨਹੀਂ ਹੋਣਾ ਚਾਹੀਦਾ, ਜਗਮੀਤ ਦਾ ਇਹ ਬਿਆਨ ਸਿੱਧੇ-ਸਿੱਧੇ ਸੁਖਬੀਰ ਬਾਦਲ ਵੱਲ ਇਸ਼ਾਰਾ ਕਰ ਰਿਹਾ ਹੈ। ਇਸ ਤੋਂ ਇਲਾਵਾ ਸਲਾਹ ਦਿੱਤੀ ਗਈ ਕਿ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੂੰ ਏਕਤਾ ਲਿਆਉਣ ਦੇ ਲਈ ਸਿੱਖ ਆਗੂਆਂ ਨਾਲ ਗੱਲ ਕਰਨੀ ਚਾਹੀਦੀ ਹੈ।

ਜਗਮੀਤ ਬਰਾੜ ਨੇ ਚਿੱਠੀ ਵਿੱਚ ਇੱਕ ਪਰਿਵਾਰ ਤੋਂ ਇੱਕ ਨੂੰ ਟਿਕਟ ਦੇਣ ਦੇ ਫਾਰਮੂਲੇ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਇਸ ਦਾ ਸਖਤੀ ਨਾਲ ਪਾਲਣ ਹੋਣਾ ਚਾਹੀਦਾ ਹੈ। ਇਹ ਵੀ ਸਿੱਧੇ ਸੁਖਬੀਰ ਬਾਦਲ ਨੂੰ ਚੁਣੌਤੀ ਦੇਣ ਵਾਲੀ ਸਲਾਹ ਹੈ । ਇਸ ਤੋਂ ਇਲਾਵਾ ਬਰਾੜ ਨੇ ਵਕਾਲਤ ਕੀਤੀ ਕਿ ਸੁਖਦੇਵ ਸਿੰਘ ਢੀਂਡਸਾ,ਬੀਰ ਦਵਿੰਦਰ,ਰਵੀ ਇੰਦਰ ਸਿੰਘ,ਸੁਖਦੇਵ ਸਿੰਘ ਭੌਰ, ਪਰਮਜੀਤ ਸਿੰਘ ਸਰਨਾ, ਮਨਜੀਤ ਸਿੰਘ ਜੀਕੇ, ਬਲਵੰਤ ਸਿੰਘ ਰਾਮੂਵਾਲੀਆਂ ਨੂੰ ਮੁੜ ਤੋਂ ਪਾਰਟੀ ਨਾਲ ਜੋੜਿਆ ਜਾਵੇ। ਇਹ ਸਾਰੇ ਉਹ ਆਗੂ ਨੇ ਜਿੰਨਾਂ ਨੇ ਸੁਖਬੀਰ ਦੀ ਪ੍ਰਧਾਨਗੀ ਨੂੰ ਚੁਣੌਤੀ ਦਿੱਤੀ ਸੀ। ਇਸ ਤੋਂ ਇਲਾਵਾ ਜਗਮੀਤ ਬਰਾੜ ਨੇ ਮਾਸਟਰ ਤਾਰਾ ਸਿੰਘ ਦੀ ਪੋਤਰੀ ਕਿਰਨਜੀਤ ਕੌਰ ਨੂੰ ਵੀ ਪਾਰਟੀ ਵਿੱਚ ਅਹਿਮ ਥਾਂ ਦੇਣ ਦੀ ਵਕਾਲਤ ਕੀਤੀ ।

ਅਕਾਲੀ ਦਲ ਦੇ ਸੀਨੀਅਰ ਆਗੂ ਜਗਮੀਤ ਬਰਾੜ

ਜਗਮੀਤ ਬਰਾੜ ਨੇ ਸੰਗਰੂਰ ਜ਼ਿੰਮਨੀ ਚੋਣ ਨੂੰ ਲੈ ਕੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਵਿਸ਼ੇਸ਼ ਦਰਜਾ ਦੇਣ ਦੇ ਮੁੱਖ ਮੁੱਦੇ ‘ਤੇ ਚੋਣ ਲੜਨੀ ਚਾਹੀਦੀ ਸੀ। ਸਾਨੂੰ ਵੰਡਣ ਵਾਲੇ ਅਤੇ ਵੱਖਰੇ ਏਜੰਡੇ ਦੇ ਕਿਸੇ ਵੀ ਜਾਲ ਵਿੱਚ ਨਹੀਂ ਫਸਣਾ ਚਾਹੀਦਾ ਹੈ।

ਜਗਮੀਤ ਬਰਾੜ ਨੇ ਕਿਹਾ 1973 ਵਿੱਚ 11 ਮੈਂਬਰੀ ਕਮੇਟੀ ਵੱਲੋਂ ਤਿਆਰ ਆਨੰਦਪੁਰ ਸਾਹਿਬ ਦਾ ਮੂਲ ਮਤਾ ਆਉਣ ਵਾਲੇ 25 ਸਾਲਾਂ ਦਾ ਮੁੱਖ ਏਜੰਡਾ ਹੋਣਾ ਚਾਹੀਦਾ ਹੈ। ਬਰਾੜ ਨੇ ਦਾਅਵਾ ਕੀਤਾ ਕਿ ਆਨੰਦਪੁਰ ਸਾਹਿਬ ਦਾ ਮਤਾ ਦੇਸ਼ ਦੇ 13 ਸੂਬਿਆਂ ਨੂੰ ਵਿਸ਼ੇਸ਼ ਦਰਜਾ ਪ੍ਰਧਾਨ ਕੀਤੇ ਮਤਿਆਂ ਦੀ ਤਰਜ਼ਮਾਨੀ ਕਰਦਾ ਹੈ। ਜਗਮੀਤ ਬਰਾੜ ਨੇ ਕਿਹਾ ਸਾਡੇ ਦੋਵੇ ਗੁਆਂਢੀ ਸੂਬੇ ਹਿਮਾਚਲ ਅਤੇ ਉੱਤਰਾਖੰਡ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦਿੱਤਾ ਹੋਇਆ ਹੈ।

Exit mobile version