‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਕੇਂਦਰ ਸਰਕਾਰ ਦੇ ਟਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲੇ ਨੇ 15 ਫਰਵਰੀ ਦੀ ਅੱਧੀ ਰਾਤ ਤੋਂ ਸਾਰੇ ਨੈਸ਼ਨਲ ਹਾਈਵੇਅਜ਼ ‘ਤੇ ਫਾਸਟੈਗ ਜ਼ਰੀਏ ਹੀ ਟੋਲ ਫ਼ੀਸ ਦਾ ਭੁਗਤਾਨ ਕਰਨ ਦਾ ਐਲ਼ਾਨ ਕੀਤਾ ਹੈ। ਜੇਕਰ ਹਾਲੇ ਵੀ ਕਿਸੇ ਨੇ ਫਾਸਟਟੈਗ ਨਹੀਂ ਲਗਵਾਇਆ ਹੈ ਤਾਂ ਦੁੱਗਣਾ ਟੋਲ ਅਦਾ ਕਰਨਾ ਪਵੇਗਾ।
ਮੰਤਰਾਲੇ ਅਨੁਸਾਰ 15 ਫਰਵਰੀ ਦੀ ਅੱਧੀ ਰਾਤ ਤੋਂ ਭਾਰਤ ਵਿੱਚ ਟੋਲ ਫ਼ੀਸ ਦਾ ਭੁਗਤਾਨ ਫਾਸਟ ਟੈਗ ਰਾਹੀਂ ਕਰਨ ਦਾ ਫੈਸਲਾ ਲਿਆ ਗਿਆ ਹੈ। ਬਿਨ੍ਹਾਂ ਫਾਸਟੈਗ ਦੇ ਹੁਣ ਹਾਈਵੇਅ ਦੀ ਵਰਤੋਂ ਨਹੀਂ ਕੀਤੀ ਜਾ ਸਕੇਗੀ। ਦੱਸ ਦਈਏ ਕਿ ਫਾਸਟਟੈਗ ਇੱਕ ਡਿਜੀਟਲ ਟੈਗ ਹੈ ਜਿਹੜਾ ਰੇਡੀਓ ਫਰੀਕੁਐਂਸੀ ਟੈਕਨੌਲੋਜੀ (RFID) ਨਾਲ ਕੰਮ ਕਰਦਾ ਹੈ। ਇਸ ਨਾਲ ਪੈਸੇ ਆਪਣੇ ਆਪ ਹੀ ਤੁਹਾਡੇ ਪ੍ਰੀਪੇਡ ਅਕਾਊਂਟ ਜਾਂ ਲਿੰਕ ਕੀਤੇ ਗਏ ਬੈਂਕ ਅਕਾਊਂਟ ਵਿੱਚੋਂ ਕੱਟ ਲਏ ਜਾਂਦੇ ਹਨ। ਫਾਸਟ ਟੈਗ ਲਈ ਵੈਬਸਾਈਟ www.fastag.org ‘ਤੇ ਅਪਲਾਈ ਕੀਤਾ ਜਾ ਸਕਦਾ ਹੈ।