Punjab

ਕਿਸਾਨ ਮੋਰਚੇ ਨੂੰ ਹਟਾਉਣ ਜਾਂ ਰੱਖਣ ਬਾਰੇ ਕਿਸਾਨ ਅੱਜ ਲੈਣਗੇ ਫੈਸਲਾ

ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ (Chandiragh) ਵਿੱਚ ਮੋਰਚਾ ਲਗਾਇਆ ਹੋਇਆ ਹੈ। ਕਿਸਾਨਾਂ ਵੱਲੋਂ ਖੇਤੀ ਨੀਤੀ ਸਮੇਤ 8 ਹੋਰ ਮੰਗਾਂ ਨੂੰ ਲੈ ਕੇ ਮੋਰਚਾ ਲਗਾਇਆ ਹੋਇਆ ਹੈ। ਕੀ ਹੋਰ ਇਸ ਮੋਰਚੇ ਨੂੰ ਹੋਰ ਅੱਗੇ ਵਧਾਉਣਾ ਹੈ ਜਾਂ ਫਿਰ ਅੱਜ ਖਤਮ ਕਰ ਦੇਣਾ ਹੈ, ਇਸ ਸਬੰਧੀ ਅੱਜ 11 ਵਜੇ ਕਿਸਾਨਾਂ ਦੀ ਮੀਟਿੰਗ ਹੋਵੇਗੀ। ਇਹ ਮੀਟਿੰਗ ਸੈਕਟਰ-34 ਵਿੱਚ ਹੋਵੇਗੀ, ਜਿਸ ਵਿੱਚ ਮੋਰਚੇ ਦੀ ਅਗਲੀ ਰਣਨੀਤੀ ਬਾਰੇ ਵਿਚਾਰ ਕੀਤਾ ਜਾਵੇਗਾ।

ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਨਾਲ ਮੀਟਿੰਗ ਕੀਤੀ ਸੀ ਪਰ ਕਿਸਾਨਾਂ ਵੱਲੋਂ ਮੋਰਚੇ ਨੂੰ ਹਟਾਉਣ ਦਾ ਕੋਈ ਫੈਸਲਾ ਨਹੀਂ ਲਿਆ। ਕਿਸਾਨਾਂ ਵੱਲੋਂ 11 ਵਜੇ ਦੀ ਮੀਟਿੰਗ ਵਿੱਚ ਤੈਅ ਕੀਤਾ ਜਾਵੇਗਾ ਕਿ ਮੋਰਚਾ ਚੁੱਕਣਾ ਹੈ ਕਿ ਨਹੀਂ।

ਇਹ ਵੀ ਪੜ੍ਹੋ –   ਭਾਰਤੀ ਪੈਰਾ ਜੂਡੋਕਾ ਕਪਿਲ ਪਰਮਾਰ ਨੇ ਜਿੱਤਿਆ ਕਾਂਸੀ ਦਾ ਤਗਮਾ, ਭਾਰਤ ਦੀ ਝੋਲੀ ਹੁਣ ਤੱਕ 25 ਤਗਮੇ