Punjab

ਕਿ ਸਾਨ ਅੱਜ ਰੇਲਵੇ ਟਰੈਕ ‘ਤੇ ਚੜਾਉਣਗੇ ਟਰੈਕਟਰ

‘ਦ ਖਾਲਸ ਬਿਉੁਰੋ:ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਦੇਵੀਦਾਸਪੁਰਾ, ਅੰਮ੍ਰਿਤਸਰ ਵਿਖੇ ਰੇਲਵੇ ਟਰੈਕ ‘ਤੇ ਟਰੈਕਟਰ ਚੜਾ ਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਵੋਟਾਂ ਤੋਂ ਐਨ ਪਹਿਲਾਂ ਬੇ ਅਦਬੀ ਤੇ ਬੰ ਬ ਧਮਾ ਕੇ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਸਰਕਾਰਾਂ ਮੌਜੂਦਾ ਮਸਲਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਵਿੱਚ ਲੱਗੀਆਂ ਹਨ। ਕਿਸਾਨ ਮੋਰਚੇ ਵਿੱਚ ਸ਼ ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਵਿੱਚੋਂ ਹਾਲੇ ਤੱਕ ਬਹੁਤਿਆਂ ਨੂੰ ਕੋਈ ਮੁਆਵਜਾ ਨਹੀਂ ਮਿਲਿਆ ਅਤੇ ਨਾ ਹੀ ਕੋਈ ਨੌਕਰੀ ਮਿਲੀ ਹੈ।

ਪੰਧੇਰ ਨੇ ਕਿਹਾ ਕਿ ਕਾਨੂੰਨਾਂ ਵਾਲੀ ਜੰਗ ਤਾਂ ਅਸੀਂ ਜਿੱਤ ਲਈ ਹੈ ਪਰ ਪੰਜਾਬ ਦੇ ਰਹਿੰਦੇ ਮਸਲਿਆਂ ਬਾਰੇ ਚੰਨੀ ਸਰਕਾਰ ਮੀਟਿੰਗ ਵਿੱਚ ਭਰੋਸਾ ਤਾਂ ਦੇ ਦਿੰਦੀ ਹੈ ਪਰ ਉਸ ‘ਤੇ ਅਮਲ ਬਿਲਕੁਲ ਵੀ ਨਹੀਂ ਹੁੰਦਾ। ਕਿਸਾਨਾਂ, ਮਜਦੂਰਾਂ, ਆਮ ਜਨਤਾ, ਅਧਿਆਪਕ ਵਰਗ ਅਤੇ ਨੌਜਵਾਨ ਵਰਗ ਦੀਆਂ ਸਮੱਸਿਆਵਾਂ ਲਈ ਨਾ ਤਾਂ ਸਰਕਾਰ ਕੁੱਝ ਕਰਦੀ ਹੈ ਅਤੇ ਨਾ ਹੀ ਮੀਡਿਆ ਸਾਥ ਦਿੰਦਾ ਹੈ। ਕਿਸਾਨਾਂ ਨੂੰ ਅਖੀਰ ਮਜਬੂਰ ਹੋ ਕੇ ਸੜਕਾਂ, ਰੇਲਵੇ ਟਰੈਕਾਂ ‘ਤੇ ਆ ਕੇ ਬੈਠਣਾ ਪੈਂਦਾ ਹੈ।