‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੁੰਡਲੀ ਬਾਰਡਰ ‘ਤੇ ਗੋਲਡਨ ਹਟ ਢਾਬੇ ਵਾਲੇ ਰਾਮ ਸਿੰਘ ਰਾਣਾ ਨੇ ਅੱਜ 11 ਹਜ਼ਾਰ 400 ਪਾਣੀ ਦੇ ਕੈਂਟਰਾਂ ਦੀ ਸੇਵਾ ਕੀਤੀ ਹੈ। ਰਾਮ ਸਿੰਘ ਦਾ ਇਨ੍ਹਾਂ ਕੈਂਟਰਾਂ ‘ਤੇ ਰੋਜ਼ਾਨਾ 50 ਹਜ਼ਾਰ ਦਾ ਖਰਚਾ ਆਵੇਗਾ। ਰਾਮ ਸਿੰਘ ਨੇ ਕਿਹਾ ਕਿ ਜਦੋਂ ਤੱਕ ਕਿਸਾਨੀ ਅੰਦੋਲਨ ਚੱਲਦਾ ਰਹੇਗਾ, ਉਦੋਂ ਤੱਕ ਇਹ ਸੇਵਾ ਚੱਲਦੀ ਰਹੇਗੀ। ਰਾਮ ਸਿੰਘ ਰਾਣਾ ਨੇ ਦਿੱਲੀ ਮੋਰਚੇ ‘ਤੇ ਇੱਕ ਆਟਾ ਚੱਕੀ ਵੀ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ, ਜੋ ਕਿਸਾਨੀ ਅੰਦੋਲਨ ਵਿੱਚ ਕਿਸਾਨਾਂ ਨੂੰ ਆਟਾ ਸਪਲਾਈ ਕਰੇਗਾ। ਕਿਸਾਨ ਲੀਡਰਾਂ ਗੁਰਨਾਮ ਸਿੰਘ ਚੜੂਨੀ, ਰਾਕੇਸ਼ ਟਿਕੈਤ, ਬੂਟਾ ਸਿੰਘ ਬੁਰਜਗਿੱਲ ਸਮੇਤ ਸੰਯੁਕਤ ਕਿਸਾਨ ਮੋਰਚਾ ਦੇ ਸਾਰੇ ਲੀਡਰਾਂ ਨੇ ਰਾਮ ਸਿੰਘ ਰਾਣਾ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ।

Related Post
India, International, Sports, Video
ਸਾਡੇ ਖਿਡਾਰੀਆਂ ਦੀ ਬੱਲੇ-ਬੱਲੇ, ਇੱਕੋ ਦਿਨ 3 ਚੈਂਪੀਅਨ ਟਰਾਫੀਆਂ
September 14, 2026
India, International, Khaas Lekh, Khalas Tv Special, Video
4 ਸਾਲਾਂ ਤੱਕ ਮਨੁੱਖ ਨੂੰ ਨਿਗਲ ਜਾਵੇਗੀ AI? ਸਾਬਕਾ
September 14, 2026
