India Khetibadi Punjab

ਅੱਜ ਦਿੱਲੀ ਕੂਚ ਕਰਨਗੇ ਕਿਸਾਨ, ਹਰਿਆਣਾ DGP ਨੇ ਪੰਜਾਬ ਪੁਲਿਸ ਨੂੰ ਲਿਖੀ ਚਿੱਠੀ!

Farmers will migrate to Delhi today, Haryana DGP's letter to Punjab's DGP!

ਸ਼ੰਭੂ : ਕੇਂਦਰ ਸਰਕਾਰ ਨਾਲ ਸਹਿਮਤੀ ਨਾ ਹੋਣ ਤੋਂ ਬਾਅਦ ਸ਼ੰਭੂ ਬਾਰਡਰ ‘ਤੇ ਖੜ੍ਹੇ ਕਿਸਾਨ ਅੱਜ ਦਿੱਲੀ ਵੱਲ ਮਾਰਚ ਕਰਨਗੇ। ਕਿਸਾਨਾਂ ਨੇ ਦੋ ਪੱਧਰਾਂ ‘ਤੇ ਤਿਆਰੀਆਂ ਕੀਤੀਆਂ ਹਨ, ਉਚਿਤ ਯੋਜਨਾਵਾਂ ਏ ਅਤੇ ਬੀ ਬਣਾਈਆਂ ਗਈਆਂ ਹਨ। ਜੇਕਰ ਇੱਕ ਯੋਜਨਾ ਫੇਲ ਹੋ ਜਾਂਦੀ ਹੈ ਤਾਂ ਦੂਜੀ ਨਾਲ ਅੱਗੇ ਵਧਣ ਤਿਆਰੀ।

ਉੱਥੇ ਹੀ ਹਰਿਆਣਾ ਤੋਂ ਦਿੱਲੀ ਸਰਹੱਦ ਤੱਕ ਕਿਸਾਨਾਂ ਦੇ ਮਾਰਚ ਨੂੰ ਲੈ ਕੇ ਪੁਲਿਸ ਅਤੇ ਅਰਧ ਸੈਨਿਕ ਬਲਾਂ ਨੇ ਠੋਸ ਤਿਆਰੀਆਂ ਕਰ ਲਈਆਂ ਹਨ। ਸਾਰੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਹਰਿਆਣਾ ਪੁਲਿਸ ਦੇ ਡੀਜੀਪੀ ਨੇ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਚਿੱਠੀ ਲਿਖ ਕੇ ਪ੍ਰਦਰਸ਼ਨ ਵਾਲੀ ਥਾਂ ਤੋਂ ਮਸ਼ੀਨਾਂ ਜਮ੍ਹਾ ਕਰਨ ਦੇਣ ਲਈ ਕਿਹਾ ਸੀ।

ਦਿੱਲੀ ਤੋਂ ਕਰੀਬ 200 ਕਿੱਲੋਮੀਟਰ ਦੂਰ ਪੰਜਾਬ-ਹਰਿਆਣਾ ਦੇ ਸ਼ੰਭੂ ਬਾਰਡਰ ‘ਤੇ ਹਜ਼ਾਰਾਂ ਕਿਸਾਨ ਖੜ੍ਹੇ ਹਨ ਅਤੇ ਅੱਜ ਉਹ ਟਰੈਕਟਰ-ਟਰਾਲੀਆਂ ਲੈ ਕੇ ਦਿੱਲੀ ਲਈ ਰਵਾਨਾ ਹੋਣਗੇ। ਹਾਲਾਂਕਿ ਪ੍ਰਸ਼ਾਸਨ ਇਨ੍ਹਾਂ ਨੂੰ ਰੋਕਣ ਲਈ ਪੂਰੀ ਤਰ੍ਹਾਂ ਤਿਆਰ ਹੈ। ਹਰਿਆਣਾ ਵਿੱਚ ਹੀ ਨਹੀਂ, ਦਿੱਲੀ ਦੀਆਂ ਹੱਦਾਂ ਵੀ ਛਾਉਣੀਆਂ ਵਿੱਚ ਬਦਲ ਗਈਆਂ ਹਨ। ਦਿੱਲੀ ਪੁਲਿਸ ਨੇ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਹਰ ਪਾਸੇ ਚੌਕਸੀ ਰੱਖੀ ਹੋਈ ਹੈ। ਬੁੱਧਵਾਰ ਨੂੰ ਦਿੱਲੀ ਵੱਲ ਕਿਸਾਨਾਂ ਦੇ ਮਾਰਚ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਕਿਸਾਨਾਂ ਨੂੰ ਸ਼ਾਂਤੀ ਦੀ ਅਪੀਲ ਕੀਤੀ ਹੈ।

ਹਰਿਆਣਾ ਪੁਲਿਸ ਦੇ ਬੈਰੀਕੇਡਸ ਤੋੜਨ ਲਈ ਕਿਸਾਨ ਜੇਸੀਬੀ ਤੇ ਹਾਈਡ੍ਰੋਲਿਕ ਕ੍ਰੇਨ ਵਰਗੀਆਂ ਹੈਵੀ ਮਸ਼ੀਨਰੀ ਲੈ ਕੇ ਪਹੁੰਚ ਗਏ ਹਨ। ਇਸ ਤੋਂ ਇਲਾਵਾ ਬੁਲੇਟਪਰੂਫ ਪੋਕਲੇਨ ਮਸ਼ੀਨ ਵੀ ਲਿਆਂਦੀ ਗਈ ਹੈ। ਇਸ ਨੂੰ ਇਸ ਤਰ੍ਹਾਂ ਤੋਂ ਡਿਜ਼ਾਈਨ ਕੀਤਾ ਗਿਆ ਹੈ ਕਿ ਇਨ੍ਹਾਂ ‘ਤੇ ਅੱਥਰੂ ਗੈਸ ਦੇ ਗੋਲਿਆਂ ਦਾ ਵੀ ਅਸਰ ਨਹੀਂ ਹੋਵੇਗਾ।

ਕਿਸਾਨਾਂ ਨੇ ਇਹ ਫ਼ੈਸਲਾ ਕੇਂਦਰ ਨਾਲ ਹੋਈ ਮੀਟਿੰਗ ਦੇ ਬਾਅਦ ਲਿਆ। ਕੇਂਦਰ ਨੇ ਕਪਾਹ, ਮੱਕੀ, ਮਸੂਰ, ਅਰਹਰ ਤੇ ਉੜਦ ਯਾਨੀ 5 ਫਸਲਾਂ ‘ਤੇ MSP ਦੇਣ ਦਾ ਪ੍ਰਸਤਾਵ ਦਿੱਤਾ ਸੀ। ਕਿਸਾਨਾਂ ਨੇ ਇਹ ਪ੍ਰਸਤਾਵ ਖ਼ਾਰਜ ਕਰ ਦਿੱਤਾ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਅਸੀਂ ਕਿਸਾਨਾਂ ਨਾਲ ਕੇਂਦਰ ਦੇ ਪ੍ਰਸਤਾਵ ‘ਤੇ ਗੱਲਬਾਤ ਕੀਤੀ। ਇਸ ਤੋਂ ਬਾਅਦ ਅਸੀਂ ਇਸ ਨਤੀਜੇ ‘ਤੇ ਪਹੁੰਚੇ ਕਿ ਪ੍ਰਸਤਾਵ ਸਾਡੇ ਹਿੱਤ ਵਿਚ ਨਹੀਂ ਹੈ। ਸਾਡੀ ਐੱਮਐੱਸਪੀ ‘ਤੇ ਗਾਰੰਟੀ ਕਾਨੂੰਨ ਦੀ ਮੰਗ ਪੂਰੀ ਹੋਵੇ। MSP ਦੇਣ ਲਈ 1.75 ਲੱਖ ਕਰੋੜ ਦੀ ਲੋੜ ਨਹੀਂ ਹੈ।