Punjab

ਬਟਾਲਾ ‘ਚ ਕੱਲ੍ਹ ਹੋਵੇਗਾ ਵੱਡਾ ਐਕਸ਼ਨ! ਐਸਐਸਪੀ ਨੂੰ ਵੱਡੀ ਚੇਤਾਵਨੀ! ਅਕਾਲੀਆਂ ਦੀ ਲਾਈ ਲੋਕਾਂ ਖਾਕੀ ਨਿੱਕਰ

ਬਿਉਰੋ ਰਿਪੋਰਟ- ਕਿਸਾਨ ਲੀਡਰ ਸਰਵਨ ਸਿੰਘ ਪੰਧੇਰ (Sarwan Singh Pandher) ਨੇ ਕਿਹਾ ਕਿ ਕੱਲ੍ਹ ਨੂੰ ਬਟਾਲਾ ਵਿਚ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਜਾਵੇਗਾ ਅਤੇ ਫਗਵਾੜੇ ਵਿਚ ਲਗਾਇਆ ਧਰਨਾ ਮੰਗਾਂ ਮੰਗਣ ਤੱਕ ਜਾਰੀ ਰਹੇਗਾ। ਪੰਧੇਰ ਨੇ ਕਿਹਾ ਕਿ  ਦੋਵਾਂ ਫੋਰਮਾ ਵੱਲੋਂ ਚੰਡੀਗੜ੍ਹ  ਦੀ ਮੀਟਿੰਗ ਵਿਚ ਐਲਾਨ ਕੀਤਾ ਸੀ ਕਿ ਜੇਕਰ ਇਸ ਸਾਲ ਝੋਨੇ ਦੀ ਖਰੀਦ ਨਾ ਹੋਈ ਤਾਂ ਅੰਦੋਲਨ ਕੀਤਾ ਜਾਵੇਗਾ। ਪਰ ਸਰਕਾਰ ਨੇ ਕੋਈ ਵੀ ਧਿਆਨ ਨਹੀਂ ਦਿੱਤਾ। ਪੰਧੇਰ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਨਾਲ ਮੀਟਿੰਗ ਕਰਕੇ ਸਮਾਂ ਤਾਂ ਲੈ ਲਿਆ ਪਰ ਅਜੇ ਤੱਕ ਮਸਲੇ ਦਾ ਕੋਈ ਹੱਲ ਨਹੀਂ ਹੋਇਆ। ਪੰਧੇਰ ਨੇ ਕਿਹਾ ਕਿ ਕਿਸਾਨਾਂ ਦੀ 50 ਫੀਸਦੀ ਤੋਂ ਹੇਠਾਂ ਫਸਲ 200 ਤੋਂ 400 ਰੁਪਏ ਘੱਟ ਖਰੀਦ ਕੇ ਕਿਸਾਨਾਂ ਨਾਲ ਲੁੱਟ ਕੀਤੀ ਹੈ।

ਪੰਧੇਰ ਨੇ ਕਿਹਾ ਕਿ ਫਗਵਾੜੇ ਵਾਲਾ ਮੋਰਚਾ ਕਿਸਾਨ ਮਜ਼ਦੂਰ ਸੰਘਰਸ ਕਮੇਟੀ ਅਤੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਵੱਲੋਂ ਸਾਂਝੇ ਤੌਰ ‘ਤੇ ਲੜਿਆ ਜਾ  ਰਿਹਾ ਹੈ ਅਤੇ ਕੱਲ੍ਹ ਨੂੰ ਬਟਾਲਾ ਵਿਚ ਵੀ ਐਕਸ਼ਨ ਕੀਤਾ ਜਾਵੇਗਾ। ਕੱਲ੍ਹ ਨੂੰ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਅਗਲੇ ਮੋਰਚੇ ਦੀ ਰਣਨੀਤੀ ਘੜੀ ਜਾਵੇਗੀ। ਪੰਧੇਰ ਨੇ ਕਿਹਾ ਕਿ ਪੰਜਾਬ ਦਾ ਅਰਥਚਾਰਾ ਕਿਸਾਨੀ ਕਰਕੇ ਹੈ ਪਰ ਸਰਕਾਰ ਝੋਨੇ ਦੀ ਖਰੀਦ ਨਹੀਂ ਕਰ ਰਹੀਆਂ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਪੰਜਾਬ ਦੀ ਕਿਸਾਨੀ ਨੂੰ ਖਤਮ ਕਰਨ ਦਾ ਫੈਸਲਾ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਾਣਦੇ ਹਨ ਕਿ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਪਰ ਇਸ ਸਮੇਂ ਸਰਕਾਰ ਕਿਸਾਨਾਂ ਦੇ ਖਿਲਾਫ ਹੈ। ਉਨ੍ਹਾਂ ਸਰਕਾਰ ਨੂੰ ਕਿਹਾ ਕਿ ਉਹ ਕਿਸਾਨਾਂ ਦੀਆਂ ਲਾਸ਼ਾਂ ਰਾਹੀਂ ਲੰਘ ਕੇ ਰਾਹ ਖਾਲੀ ਕਰਵਾ ਲਵੇ।

ਪੰਧੇਰ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਇੰਨੀ ਆਸਾਨੀ ਨਾਲ ਖੇਤੀ ਮੰਡੀ ਤੋਂ ਭੱਜ ਨਹੀਂ ਸਕਦੀ। ਕੇਂਦਰ ਸਰਕਾਰ ਨੇ ਟੇਡੇ ਢੰਗ ਨਾਲ ਤਿੰਨ ਵਿਵਾਦਤ ਖੇਤੀ ਕਾਨੂੰਨ ਪੰਜਾਬ ਵਿਚ ਲਾਗੂ ਕਰ ਦਿੱਤੇ ਹਨ। ਕੇਂਦਰ ਸਰਕਾਰ ਨੇ ਗਿਣ ਮਿੱਥ ਕੇ ਖੇਤੀ ਸੰਕਟ ਪੈਦਾ ਕੀਤਾ ਹੈ।

ਪੰਧੇਰ ਨੇ ਆਮ ਆਦਮੀ ਪਾਰਟੀ ਨੂੰ ਕਰਾਰੇ ਹੱਥੀਂ ਲੈਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਰ ਖਾਕੀ ਨਿੱਕਰ ਪਾ ਕੇ ਆਰਐਸਐਸ ਦੇ ਇਸ਼ਾਰਿਆ ‘ਤੇ ਕੰਮ ਕਰ ਰਿਹਾ ਹੈ। ਇਸ ਤੋਂ ਪਹਿਲਾਂ ਅਕਾਲੀ ਦਲ ਨੇ ਵੀ ਖਾਕੀ ਨਿੱਕਰ ਪਾਈ ਸੀ ਪਰ ਲੋਕਾਂ ਨੇ ਉਨ੍ਹਾਂ ਦੀ ਨਿੱਕਰ ਲਾ ਦਿੱਤੀ ਹੈ। ਪੰਧੇਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨੇ ਨੇ ਪੰਜਾਬੀਆਂ ਦੀਆਂ ਪਿੱਠ ‘ਚ ਝੁਰਾ ਮਾਰਿਆ ਹੈ। ਭਗਵੰਤ ਮਾਨ ਖੇਤੀ ਸੰਕਟ ‘ਤੇ ਬਿਲਕੁੱਲ ਚੁੱਪ ਹੈ। ਉਨ੍ਹਾਂ ਕਿਹਾ ਕਿ ਸ਼ੈਲਰਾਂ ਵਾਲੇ ਕਹਿ ਰਹੇ ਹਨ ਕਿ ਜਗ੍ਹਾ ਦੀ ਕੋਈ ਸਮੱਸਿਆ ਨਹੀਂ ਹੈ ਪਰ ਉਹ ਸਰਕਰਾਂ ਤੋਂ ਸਿੰਗਲ ਗਾਰੰਟੀ ਮੰਗ ਰਹੇ ਹਨ ਕਿ ਪੰਜਾਬ ਅਤੇ ਕੇਂਦਰ ਸਰਕਾਰ ਸਿੰਗਲ ਗਾਰੰਟੀ ਤੇ ਸਾਰੀ ਪੈਡੀ ਸ਼ੈਲਰਾਂ ਵਿਚ ਲਾਵੇ। ਸ਼ੈਲਰਾਂ ਨੂੰ ਚੌਲ ਚੁੱਕੇ ਜਾਣ ਦੀ ਕੋਈ ਗਾਰੰਟੀ ਨਹੀਂ ਹੈ ਇਸ ਕਰਕੇ ਉਹ ਇਹ ਗਾਰੰਟੀ ਮੰਗ ਰਹੇ ਹਨ। ਸਾਰੇ ਮਸਲੇ ਦਾ ਹੱਲ ਹੋ ਸਕਦਾ ਹੈ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਸਿੰਗਲ ਗਾਰੰਟੀ ਸ਼ੈਲਰਾਂ ਨੂੰ ਦੇ ਦੇਵੇ।

ਪੰਧੇਰ ਨੇ ਡੀਜੀਪੀ ਗੌਰਵ ਯਾਦਵ ਨੇ ਸਲਾਹ ਦਿੱਤੀ ਕਿ ਜੋ ਲੋਕ ਦਿੱਲੀ ਤੋਂ ਸਰਕਾਰ ਚਲਾ ਰਹੇ ਹਨ ਤੁਸੀਂ ਉਨ੍ਹਾਂ ਨੂੰ ਰਿਪੋਰਟ ਦੇਵੋ ਨਾ ਕਿ ਭਗਵੰਤ ਮਾਨ ਨੂੰ। ਪੰਧੇਰ ਨੇ ਐਸਐਸਪੀ ਬਟਾਲਾ ਨੂੰ ਕਿਹਾ ਕਿ ਜਦੋਂ ਉਹ ਕਿਸਾਨਾਂ ਨੂੰ ਡਿਟੇਨ ਕਰਨ ਆਉਣਗੇ ਤਾਂ ਸਾਰੀ ਤਿਆਰੀ ਕਰ ਕੇ ਆਉਣ।

ਇਹ ਵੀ ਪੜ੍ਹੋ –   ਅੱਜ ਹੋਵੇਗੀ ਮੈਗਾ ਪੇਰੈਂਟਸ ਟੀਚਰ ਮੀਟਿੰਗ!