India Khetibadi Punjab

ਕਿਸਾਨਾਂ ਨੂੰ ਇਨ੍ਹਾਂ ਮਸ਼ੀਨਾਂ ’ਤੇ ਮਿਲੇਗੀ ਸਬਸਿਡੀ, ਜਾਣੋ ਪੂਰੀ ਜਾਣਕਾਰੀ

Farmers will get subsidy on these machines know complete information

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਸੂਬੇ ਵਿਚ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵਲੋਂ ਮਸ਼ੀਨਾਂ ਤੇ ਸਬਸਿਡੀ ਉਪਲੱਬਧ ਕਰਵਾਉਣ ਲਈ ਆਨ ਲਾਈਨ ਪੋਰਟਲ agrimachinerypb.com ’ਤੇ 03 ਜਨਵਰੀ 2023 ਤੱਕ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।

ਇਨ੍ਹਾਂ ਮਸ਼ੀਨਾਂ ਵਿਚ ਮੁੱਖ ਤੌਰ ’ਤੇ ਮੈਨੂਅਲ/ਬੈਟਰੀ:ਨੈਪ ਸੈਕ ਸਪ੍ਰੇਅਰ, ਫਾਰੇਜ ਬੇਲਰ, ਮਲਟੀ ਕਰਾਪ ਪਲਾਂਟਰ (20 ਐਚ.ਪੀ ਤੋਂ ਘੱਟ ਸਮਰੱਥਾ ਵਾਲੇ ਟ੍ਰੈਕਟਰ ਲਈ),ਪਾਵਰ ਨੈਪ ਸੈਕ ਸਪ੍ਰਅਰ, ਮਿਲੈਟ ਮਿੱਲ, ਫਾਰੇਜ ਹਾਰਵੇਸਟਰ, ਟ੍ਰੈਕਟਰ ਚਾਲਕ ਸਪ੍ਰੇਅਰ,ਆਈਲ ਮਿੱਲ ਅਤੇ ਨੁਮੈਟਿਕ ਪਲਾਂਟਰ ਸ਼ਾਮਲ ਹਨ।

ਐੱਸ.ਸੀ/ਮਹਿਲਾਵਾਂ/ਛੋਟੇ ਅਤੇ ਦਰਮਿਆਨੇ ਕਿਸਾਨਾਂ ਲਈ ਸਬਸਿਡੀ ਦੀ ਦਰ 50 ਫੀਸਦੀ ਅਤੇ ਹੋਰ ਕਿਸਾਨਾਂ ਲਈ 40 ਫੀਸਦੀ ਹੋਵੇਗੀ। ਕਿਸਾਨਾਂ ਨੂੰ ਪੰਜਾਬ ਸਰਕਾਰ ਵਲੋਂ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਰ ਕਰਨ ਦੇ ਮਕਸਦ ਨਾਲ ਮਸ਼ੀਨਰੀ ਤੇ ਦਿੱਤੀ ਜਾ ਰਹੀ ਸਬਸਿਡੀ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ। ਕਿਸਾਨ ਕਿਸੇ ਵੀ ਤਰ੍ਹਾਂ ਦੀ ਸਲਾਹ ਲਈ ਕਿਸਾਨ ਕਾਲ ਸੈਂਟਰ ਦੇ ਟੋਲ ਫ਼ਰੀ ਨੰਬਰ 1800-180-1551 ਤੇ ਵੀ ਸੰਪਰਕ ਕਰ ਸਕਦੇ ਹਨ।