‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਯੁਕਤ ਕਿਸਾਨ ਮੋਰਚੇ ਦੀ ਪੰਜ ਮੈਂਬਰੀ ਕਮੇਟੀ ਦੀ ਅੱਜ ਸਿੰਘੂ ਬਾਰਡਰ ‘ਤੇ ਹੋਈ। ਕਿਸਾਨ ਲੀਡਰਾਂ ਨੇ ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਮੀਡੀਆ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਸਰਕਾਰ ਨੇ ਖੇਤੀ ਕਾਨੂੰਨ ਰੱਦ ਕਰ ਦਿੱਤੇ ਹਨ ਤਾਂ ਸਾਨੂੰ ਵੀ ਸਖਤਾਈ ਨਹੀਂ ਵਰਤਣੀ ਚਾਹੀਦੀ। ਸਾਨੂੰ ਵੀ ਦੋ ਕਦਮ ਪਿੱਛੇ ਹਟਣਾ ਚਾਹੀਦਾ ਹੈ। ਜੇਕਰ ਸਰਕਾਰ ਗੱਲਬਾਤ ਬੰਦ ਕਰ ਦਿੰਦੀ ਹੈ ਤਾਂ ਮੋਰਚਾ ਪਹਿਲਾਂ ਵਾਂਗ ਹੀ ਚੱਲੇਗਾ।
ਚੜੂਨੀ ਨੇ ਕਿਹਾ ਕਿ ਬਚੇ ਹੋਏ ਮੁੱਦਿਆਂ ਉੱਤੇ ਸਰਕਾਰ ਨਾਲ ਗੱਲਬਾਤ ਕਰਾਂਗੇ। ਕੱਲ੍ਹ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਹੋਵੇਗੀ ਅਤੇ ਅਗਲੇ ਪ੍ਰੋਗਰਾਮਾਂ ਦਾ ਫੈਸਲਾ ਲੈ ਲਿਆ ਜਾਵੇਗਾ। ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਕਿਸਾਨ ਲੀਡਰਾਂ ਨੇ ਕਿਹਾ ਕਿ ਕੇਂਦਰ ਦੇ ਰਵੱਈਏ ਤੋਂ ਨਿਰਾਸ਼ਾ ਹੋਈ ਹੈ। ਸਾਡੀਆਂ ਉਹੀ ਮੰਗਾਂ ਹਨ, ਪੂਰੀਆਂ ਕੀਤੀਆਂ ਜਾਣ। ਅਮਿਤ ਸ਼ਾਹ ਨੇ ਪਰਚੇ ਵਾਪਸ ਲੈਣ ਦੀ ਹਾਮੀ ਭਰੀ ਸੀ। ਮੰਗਾਂ ਪੂਰੀਆਂ ਹੋਣ ‘ਤੇ ਹੀ ਘਰ ਵਾਪਸੀ ਕਰਾਂਗੇ। ਜੇ ਸਹਿਮਤੀ ਨਾ ਬਣੀ ਤਾਂ ਪੁਰਾਣਾ ਪ੍ਰੋਗਰਾਮ ਕਰਾਂਗੇ।
Comments are closed.