India Khetibadi

ਕਿਸਾਨਾਂ ਨੂੰ ਆਸਾਨੀ ਨਾਲ ਮਿਲ ਸਕੇਗਾ ਕਰਜ਼ਾ, ਸਰਕਾਰ ਨੇ ਕੀਤੀ ਇਹ ਸਕੀਮ ਲਾਗੂ

ਦਿੱਲੀ : ਹੁਣ ਕਿਸਾਨਾਂ ਨੂੰ ਕਰਜ਼ਾ ਆਸਾਨੀ ਨਾਲ ਮਿਲ ਸਕੇਗਾ ਅਤੇ ਨਾਲ ਹੀ ਕਿਸਾਨ ਐਫਪੀਓ, ਖੇਤੀ ਉੱਦਮੀ ਵੀ ਇਸ ਯੋਜਨਾ ਦਾ ਲਾਭ ਲੈ ਸਕਣਗੇ। ਵੱਧ ਤੋਂ ਵੱਧ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਸਰਕਾਰ ਨੇ ਪਿਛਲੇ ਸਾਲ ਦੇ ਮੁਕਾਬਲੇ ਐਗਰੀਕਲਚਰਲ ਇਨਫਰਾਸਟਰਕਚਰ ਫੰਡ (ਏ.ਆਈ.ਐਫ.) ਦੀ ਰਕਮ ਦੁੱਗਣੀ ਕਰ ਦਿੱਤੀ ਹੈ। ਇਸ ਸਕੀਮ ਦਾ ਲਾਭ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁੰਚਾਉਣ ਲਈ ਮੁਹਿੰਮ ਚਲਾਈ ਜਾਵੇਗੀ।

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਅਨੁਸਾਰ, ਇਸ ਸਾਲ ਏਆਈਐਫ ਯੋਜਨਾ ਦੇ ਤਹਿਤ ਕਰਜ਼ੇ ਦਾ ਟੀਚਾ 25000 ਕਰੋੜ ਰੁਪਏ ਰੱਖਿਆ ਗਿਆ ਹੈ। ਪਿਛਲੇ ਸਾਲ ਇਹ ਸਿਰਫ 17000 ਕਰੋੜ ਰੁਪਏ ਦੇ ਕਰੀਬ ਸੀ। ਇਹ ਫੈਸਲਾ ਵੱਧ ਤੋਂ ਵੱਧ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਲਿਆ ਗਿਆ ਹੈ।

ਇਸ ਸਕੀਮ ਰਾਹੀਂ ਕਿਸਾਨ, ਐਫਪੀਓ ਅਤੇ ਖੇਤੀ ਉੱਦਮੀ 2 ਕਰੋੜ ਰੁਪਏ ਤੱਕ ਦਾ ਕਰਜ਼ਾ ਲੈ ਸਕਦੇ ਹਨ। ਮੰਤਰਾਲਾ ਇਸ ਸਕੀਮ ਤਹਿਤ ਕਰਜ਼ਾ ਲੈਣ ‘ਤੇ ਤਿੰਨ ਫੀਸਦੀ ਵਿਆਜ ਸਬਸਿਡੀ (ਛੋਟ) ਦੇ ਰਿਹਾ ਹੈ। ਇਸ ਤਰ੍ਹਾਂ 2 ਕਰੋੜ ਰੁਪਏ ਦੇ ਕਰਜ਼ੇ ‘ਤੇ ਸਾਲਾਨਾ 600,000 ਰੁਪਏ ਤੱਕ ਦੀ ਬਚਤ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਬਜ਼ਾਰ ਤੋਂ ਕਰਜ਼ਾ ਲੈਂਦੇ ਸਮੇਂ ਬੈਂਕ ਨੇ ਸਕਿਓਰਿਟੀ ਦੇਣੀ ਹੁੰਦੀ ਹੈ ਪਰ ਸਕਿਓਰਿਟੀ ਸਰਕਾਰ ਵੱਲੋਂ ਹੀ ਦਿੱਤੀ ਜਾਂਦੀ ਹੈ। ਮੰਤਰਾਲੇ ਨੇ ਇਸ ਸਕੀਮ ਤਹਿਤ ਕਰਜ਼ਾ ਦੇਣ ਲਈ ਸਮਾਂ ਸੀਮਾ ਤੈਅ ਕੀਤੀ ਹੈ। ਬੈਂਕ ਨੂੰ ਵੱਧ ਤੋਂ ਵੱਧ 60 ਦਿਨਾਂ ਦੇ ਅੰਦਰ ਲੋਨ ਫਾਈਲ ਦਾ ਨਿਪਟਾਰਾ ਕਰਨਾ ਹੁੰਦਾ ਹੈ।

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ ਖੁਦ ਕਰਜ਼ਾ ਲੈਣ ਵਿੱਚ ਮਦਦ ਕਰਦਾ ਹੈ। ਜਿਸ ਕਾਰਨ ਕਿਸਾਨ ਬੈਂਕ ਵਿੱਚ ਆਉਣ ਤੋਂ ਬੱਚ ਜਾਂਦੇ ਹਨ। ਜਿਹੜੇ ਕਿਸਾਨ ਭਰਾਵਾਂ ਨੇ ਅਜੇ ਤੱਕ ਇਸ ਸਕੀਮ ਦਾ ਲਾਭ ਨਹੀਂ ਲਿਆ ਹੈ, ਉਹ ਖ਼ਬਰ ਵਿੱਚ ਦਿੱਤੇ ਲਿੰਕ https://agriinfra.dac.gov.in/Home ‘ਤੇ ਕਲਿੱਕ ਕਰਕੇ ਅਪਲਾਈ ਕਰ ਸਕਦੇ ਹਨ।