‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਮੋਰਚੇ ਵਿੱਚ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਪ੍ਰਸ਼ਾਸਨ ਨੇ ਰਸਤਿਆਂ ਵਿੱਚ ਬੈਰੀਗੇਟਸ ਲਗਾ ਕੇ ਰਸਤੇ ਬੰਦ ਕਰ ਦਿੱਤੇ ਸਨ। ਪਰ ਹੁਣ ਕਿਸਾਨ ਮੋਰਚੇ ਦੀ ਫਤਿਹ ਤੋਂ ਬਾਅਦ ਪ੍ਰਸ਼ਾਸਨ ਨੇ ਜੋ ਬੈਰੀਕੇਗਟ ਲਗਾਏ ਹੋਏ ਸਨ, ਸੀਮਿੰਟ ਦੀਆਂ ਜੋ ਕੰਧਾਂ ਬਣਾਈਆਂ ਹੋਈਆਂ ਸਨ, ਉਸਨੂੰ ਤੋੜਨ ਦੀ ਕਾਰਵਾਈ ਪ੍ਰਸ਼ਾਸਨ ਨੇ ਸ਼ੁਰੂ ਕਰ ਦਿੱਤੀ ਹੈ। ਹੋ ਸਕਦਾ ਹੈ ਕਿ ਇੱਕ ਜਾਂ ਦੋ ਦਿਨਾਂ ਦੇ ਵਿੱਚ ਸੜਕ ਪੂਰੀ ਤਰ੍ਹਾਂ ਖੁੱਲ੍ਹ ਜਾਵੇ।
