India

ਕੇਂਦਰ ਖ਼ਿਲਾਫ਼ ਕਿਸਾਨ ਹੋਣ ਇੱਕਜੁੱਟ : ਰਾਜਪਾਲ ਸਤਪਾਲ ਮਿਲਕ

‘ਦ ਖ਼ਾਲਸ ਬਿਊਰੋ : ਮੇਘਾਲਿਆ ਦੇ ਰਾਜਪਾਲ ਸਤਪਾਲ ਮਿਲਕ ਨੇ ਇੱਕ ਵਾਰ ਮੁੜ ਕਿਸਾਨ ਅੰਦੋ ਲਨ ਲਈ ਕੇਂਦਰ ਅਤੇ ਕੇਂਦਰੀ ਲੀਡਰਾਂ ਦੀ ਸਖਤ ਨਿਖੇਪੀ ਕੀਤੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾ ਨਾ ਸਾਧਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਕਾਰਪੋਰੇਟਿਵ ਦੋਸਤ ਪਾਣੀਪਤ ਵਿੱਚ 50 ਏਕੜ ਵਿੱਚ ਗੋਦਾਮ ਬਣਾ ਕੇ ਸਸਤੇ ਭਾਅ ਕਣਕ ਖਰੀਦਣ ਦੀ ਆਸ ਲਗਾਈ ਬੈਠੇ ਹਨ।  ਉਨਾਂ ਨੇ ਕਿਸਾਨਾ ਨੂੰ ਸੱਦਾ ਦਿੱਤਾ ਕਿ ਕਿਸਾਨਾ ਦੀ ਸਰਕਾਰ ਬਣਾਉਣ ਲਈ ਭਾਰਤ ਦੇ ਸਾਰੇ ਕਿਸਾਨ ਇੱਕਜੁੱਟ ਹੋਣ ਅਤੇ  ਸੱਤਾ ਬਦਲਣ।

ਉਨਾਂ ਨੇ ਇਹ ਵੀ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਅੱਧਾ- ਅਧੂਰਾ ਸਮਝੌਤਾ ਕਰਕੇ ਉਨ੍ਹਾਂ ਦਾ ਧਰਨਾ ਚੁੱਕ ਦਿੱਤਾ, ਪਰ ਮਾਮਲਾ ਜਿਉਂ ਦਾ ਤਿਉਂ ਹੈ। ਦੱਸ ਦਈਏ ਕਿ ਰਾਜਪਾਲ ਨੇ ਪਿਛਲੇ ਸਾਲ ਕਿਸਾਨਾ ਵੱਲੋਂ ਲਾਲ ਕਿੱਲੇ ‘ਤੇ ਨਿਸ਼ਾਨ ਸਾਹਿਬ ਲਗਾਏ ਜਾਣ ਨੂੰ ਸਹੀ ਠਹਿਰਾਇਆ ਸੀ ਅਤੇ ਕਿਹਾ ਕਿ ਸੀ ਕਿ ਇਸ ਵਿੱਚ ਕੁਝ ਵੀ ਗਲਤ ਨਹੀਂ ਹੈ।