Punjab

ਕਿਸਾਨ ਪੰਜਾਬ ਭਰ ‘ਚ ਅੱਜ ਕਰਨਗੇ ਰੇਲਾਂ ਦੇ ਚੱਕੇ ਜਾਮ; ਕਿਸਾਨਾਂ ਨੂੰ ਅੰਦੋਲਨ ‘ਚ ਹਿੱਸਾ ਲੈਣ ਦੀ ਅਪੀਲ

ਪੰਜਾਬ ‘ਚ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ‘ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ‘ਚ ਅੱਜ 3 ਘੰਟੇ ਲਈ ਰੇਲਾਂ ਰੋਕੀਆਂ ਜਾਣਗੀਆਂ। ਦੁਪਹਿਰ 12 ਵਜੇ ਤੋਂ 3 ਵਜੇ ਤੱਕ ਕਿਸਾਨ 48 ਥਾਵਾਂ ‘ਤੇ ਪਟੜੀਆਂ ‘ਤੇ ਬੈਠਣਗੇ। ਅੰਮ੍ਰਿਤਸਰ, ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਕਿਸਾਨ ਜ਼ਿਆਦਾਤਰ ਥਾਵਾਂ ’ਤੇ ਜਾਮ ਲਗਾ ਦੇਣਗੇ। ਕਿਸਾਨ ਆਗੂ ਸਰਵਣ ਪੰਧੇਰ ਵੱਲੋਂ 14 ਦਸੰਬਰ ਨੂੰ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਗਿਆ ਸੀ।

ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਕਿਸਾਨ ਰੇਲ ਪਟੜੀਆਂ ’ਤੇ ਧਰਨਾ ਦੇਣਗੇ। ਕਿਸਾਨਾਂ ਦੇ ਇਸ ਅੰਦੋਲਨ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸੇ ਦੌਰਾਨ ਖਨੌਰੀ ਸਰਹੱਦ ’ਤੇ ਚੱਲ ਰਹੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਸਬੰਧੀ ਅੱਜ ਸਾਂਝਾ ਕਿਸਾਨ ਮੋਰਚਾ (ਐਸਕੇਐਮ) ਨੇ ਹੰਗਾਮੀ ਮੀਟਿੰਗ ਸੱਦੀ ਹੈ। ਮੀਟਿੰਗ ਬਾਅਦ ਦੁਪਹਿਰ 2 ਵਜੇ ਕਿਸਾਨ ਭਵਨ ਚੰਡੀਗੜ੍ਹ ਵਿਖੇ ਹੋਵੇਗੀ। ਇਸ ਵਿੱਚ ਡੱਲੇਵਾਲ ਦੇ ਸੰਘਰਸ਼ ਨੂੰ ਸਮਰਥਨ ਦੇਣ ਦਾ ਐਲਾਨ ਹੋ ਸਕਦਾ ਹੈ।

ਇਨ੍ਹਾਂ ਥਾਵਾਂ ‘ਤੇ ਕਿਸਾਨ ਬੈਠਣਗੇ

  1. ਮੋਗਾ -ਜਿਤਵਾਲ, ਡਗਰੂ, ਮੋਗਾ
  2. ਫਰੀਦਕੋਟ – ਫਰੀਦਕੋਟ
  3. ਗੁਰਦਾਸਪੁਰ – ਕਾਦੀਆਂ, ਫਤਿਹਗੜ੍ਹ ਚੂੜੀਆਂ, ਬਟਾਲਾ
  4. ਜਲੰਧਰ – ਲੋਹੀਆਂ ਖਾਸ, ਫਿਲੌਰ, ਜਲੰਧਰ ਕੈਂਟ, ਢਿਲਵਾਂ
  5. ਪਠਾਨਕੋਟ – ਪਰਮਾਨੰਦ
  6. ਹੁਸ਼ਿਆਰਪੁਰ – ਟਾਂਡਾ, ਦਸੂਹਾ, ਹੁਸ਼ਿਆਰਪੁਰ, ਮੰਡਿਆਲਾ, ਮਾਹਿਲਪੁਰ
  7. ਫ਼ਿਰੋਜ਼ਪੁਰ – ਮੱਖੂ, ਮੱਲਾਂ ਵਾਲਾ, ਤਲਵੰਡੀ, ਬਸਤੀ ਟਾਂਕਾਂ ਵਾਲੀ
  8. ਲੁਧਿਆਣਾ – ਸਾਹਨੇਵਾਲ, ਜਗਰਾਉਂ
  9. ਪਟਿਆਲਾ – ਪਟਿਆਲਾ, ਸ਼ੰਭੂ
  10. ਮੋਹਾਲੀ – 11 ਫੇਸ
  11. ਸੰਗਰੂਰ – ਸੁਨਾਮ
  12. ਮਲੇਰਕੋਟਲਾ – ਅਹਿਮਦਗੜ੍ਹ
  13. ਮਾਨਸਾ – ਮਾਨਸਾ ਮੇਨ, ਬਰੇਟਾ
  14. ਰੂਪਨਗਰ – ਰੂਪਨਗਰ
  15. ਅੰਮ੍ਰਿਤਸਰ – ਦੇਵੀਦਾਸਪੁਰਾ, ਬਿਆਸ, ਪੰਧੇਰ ਕਲਾਂ, ਕੱਥੂ ਨੰਗਲ, ਰਾਮਦਾਸ, ਜਹਾਂਗੀਰ, ਝਾਂਡੇ
  16. ਫਾਜ਼ਿਲਕਾ – ਫਾਜ਼ਿਲਕਾ
  17. ਤਰਨਤਾਰਨ – ਪੱਟੀ, ਖੇਮਕਰਨ, ਤਰਨਤਾਰਨ
  18. ਨਵਾਂਸ਼ਹਿਰ – ਬਹਿਰਾਮ
  19. ਬਠਿੰਡਾ – ਰਾਮਪੁਰਾ
  20. ਕਪੂਰਥਲਾ – ਹਮੀਰਾ, ਸੁਲਤਾਨਪੁਰ ਲੋਧੀ ਅਤੇ ਫਗਵਾੜਾ
  21. ਮੁਕਤਸਰ – ਮਲੋਟ