‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨਾਂ ਨੇ ਰਾਜ ਕਰੇਗਾ ਖਾਲਸਾ ਦੇ ਨਾਅਰੇ ਲਾਉਂਦਿਆਂ ਗੋਦੀ ਮੀਡੀਆ ਦਾ ਡਟ ਕੇ ਵਿਰੋਧ ਕੀਤਾ। ਉਨ੍ਹਾਂ ਨੇ ਗੋਦੀ ਮੀਡੀਆ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਪੰਜਾਬੀਆਂ ਨੂੰ ਗਲਤ ਢੰਗ ਨਾਲ ਨਾ ਦਰਸਾਇਆ ਜਾਵੇ ਕਿਉਂਕਿ ਕਿਸਾਨਾਂ ਦੇ ਸਿਰ ‘ਤੇ ਹੀ ਤੁਹਾਡਾ ਰਾਸ਼ਨ ਆਉਂਦਾ ਹੈ। ਕਿਸਾਨਾਂ ਨੇ ਜ਼ੀ ਨਿਊਜ਼, ਰਿਪਬਲਿਕ ਭਾਰਤ ਅਤੇ ਆਜ ਤੱਕ ਟੀਵੀ ਚੈਨਲਾਂ ਦਾ ਨਾਂ ਲੈਂਦਿਆਂ ਕਿਹਾ ਕਿ ਇਹ ਮੀਡੀਆ ਚੈਨਲ ਗੋਦੀ ਮੀਡੀਆ ਹਨ ਜੋ ਸੱਚੀ ਗੱਲ ਦਿਖਾ ਨਹੀਂ ਸਕਦੇ।
ਕਿਸਾਨਾਂ ਨੇ ਕਿਹਾ ਕਿ ਇਨ੍ਹਾਂ ਚੈਨਲਾਂ ਨੇ ਕਿਸਾਨਾਂ ‘ਤੇ ਪੁਲਿਸ ਨੂੰ ਕੁਚਲਣ ਦੇ ਇਲਜ਼ਾਮ ਲਗਾਏ ਹਨ ਜੋ ਕਿ ਬੇਹੱਦ ਸ਼ਰਮਨਾਕ ਹੈ। ਉਨ੍ਹਾਂ ਨੇ ਗੋਦੀ ਮੀਡੀਆ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਕਿਸਾਨ ਤਾਂ ਇੱਥੇ ਪੁਲਿਸ ਕਰਮੀਆਂ ਨੂੰ ਵੀ ਰੋਟੀ ਛਕਾ ਰਹੇ ਹਨ। ਗੋਦੀ ਮੀਡੀਆ ਕਿਸਾਨਾਂ ਦੇ ਅੰਦੋਲਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਇਨ੍ਹਾਂ ਚੈਨਲਾਂ ਦਾ ਬਾਈਕਾਟ ਕਰਨ ਅਤੇ ਇਨ੍ਹਾਂ ਤੋਂ ਬਚਣ ਦੀ ਅਪੀਲ ਕੀਤੀ।
ਕਿਸਾਨਾਂ ਨੇ ਰਿਪਬਲਿਕ ਭਾਰਤ ਚੈਨਲ ਦੇ ਸੰਪਾਦਕ ਅਰਨਬ ਗੋਸਵਾਮੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਬਹੁਤ ਗੰਦਾ ਬੰਦਾ ਹੈ ਅਤੇ ਮਹਾਰਾਸ਼ਟਰ ਵਿੱਚ ਉਸ ਨਾਲ ਜੋ ਵੀ ਹੋਇਆ, ਉਹ ਬਿਲਕੁਲ ਠੀਕ ਹੋਇਆ। ਉਹ ਕਿਸਾਨਾਂ ਦੀ ਬਣਾਈ ਹੋਈ ਹੀ ਰੋਟੀ ਖਾਂਦਾ ਹੈ।