India Punjab

ਯੂ.ਪੀ. ਦੇ ਇਸ ਟੋਲ ਪਲਾਜ਼ੇ ਨੇ ਕਿਸਾਨਾਂ ਨੂੰ ਰੋਕ ਕੇ ਕੀਤੀ ਵੱਡੀ ਗਲਤੀ !

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਉੱਤਰ ਪ੍ਰਦੇਸ਼ ਵਿੱਚ ਐੱਨਐੱਚ 24 ‘ਤੇ ਗੜ੍ਹਮੁਕਤੇਸ਼ਵਰ ਟੋਲ ਪਲਾਜ਼ਾ ‘ਤੇ ਕਿਸਾਨਾਂ ਨੂੰ ਰੋਕਿਆ ਗਿਆ ਅਤੇ ਉਨ੍ਹਾਂ ਨਾਲ ਜ਼ਬਰਦਸਤੀ ਕੀਤੀ ਗਈ ਅਤੇ ਪਰਚੀ ਕਟਵਾਉਣ ਲਈ ਕਿਹਾ। ਹਾਲਾਂਕਿ, ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਹਰੀਸ਼ ਹੂਣ ਨੇ ਕਿਸਾਨਾਂ ਦੇ ਵਾਹਨਾਂ ਨੂੰ ਟੋਲ ਫਰੀ ਕਰਵਾਇਆ। ਹੂਣ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਿਸਾਨ ਪਰਚੀ ਨਹੀਂ ਕਟਵਾਇਆ। ਉਨ੍ਹਾਂ ਨੇ ਕਿਹਾ ਕਿ ਸਾਰੇ ਕਿਸਾਨ ਤਿਆਰ ਰਹਿਣ ਕਿਉਂਕਿ ਕਿਸੇ ਵੀ ਵਕਤ ਸਾਰੇ ਕਿਸਾਨਾਂ, ਨੌਜਵਾਨਾਂ ਨੂੰ ਇਸ ਟੋਲ ਪਲਾਜ਼ਾ ‘ਤੇ ਪਹੁੰਚਣ ਦੀ ਅਪੀਲ ਕੀਤੀ ਜਾ ਸਕਦੀ ਹੈ। ਇੱਥੇ ਵੀ ਧਰਨਾ ਲਗਾਇਆ ਜਾ ਸਕਦਾ ਹੈ ਜਦੋਂ ਤੱਕ ਸਰਕਾਰ ਕਿਸਾਨਾਂ ਨੂੰ ਪਰੇਸ਼ਾਨ ਕਰਨ ਤੋਂ ਨਹੀਂ ਹਟਦੀ। ਹਾਲਾਂਕਿ, ਫਿਲਹਾਲ ਕਿਸਾਨ ਉਸ ਟੋਲ ਪਲਾਜ਼ਾ ਤੋਂ ਚਲੇ ਗਏ ਹਨ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਜੇ ਮੁੜ ਫਿਰ ਇੱਦਾਂ ਦੀ ਕੋਈ ਗਤੀਵਿਧੀ ਹੋਈ ਤਾਂ ਇਸ ਟੋਲ ਪਲਾਜ਼ਾ ‘ਤੇ ਵੀ ਪੱਕਾ ਧਰਨਾ ਲਾਇਆ ਜਾਵੇਗਾ।