‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਮਨਜੀਤ ਸਿੰਘ ਰਾਏ ਨੇ ਕੈਪਟਨ ਦਾ ਮੂੰਹ ਮਿੱਠਾ ਕਰਵਾਉਣ ਵਾਲੀ ਗੱਲ ਬਾਰੇ ਬੋਲਦਿਆਂ ਕਿਹਾ ਕਿ ਜਦੋਂ ਕੈਪਟਨ ਨੇ ਕਿਸਾਨਾਂ ਦੀ ਗੱਲ ਮੰਨੀ ਤਾਂ ਉਸ ਸਮੇਂ ਮਾਹੌਲ ਖੁਸ਼ਨੁਮਾ ਸੀ ਅਤੇ ਸਾਡੇ ਲਈ ਚਾਹ ਪਾਣੀ ਦੇ ਨਾਲ ਵੇਸਣ ਲਿਆਂਦਾ ਗਿਆ ਸੀ ਅਤੇ ਅਸੀਂ ਉਸ ਨਾਲ ਕੈਪਟਨ ਦਾ ਮੂੰਹ ਮਿੱਠਾ ਕਰਵਾ ਦਿੱਤਾ ਤਾਂ ਉਸ ਵਿੱਚ ਗੁਨਾਹ ਕੀ ਹੈ। ਕੱਲ੍ਹ ਨੂੰ ਜੇ ਮੋਦੀ ਸਾਡੀ ਗੱਲ ਮੰਨ ਲਏ ਤਾਂ ਅਸੀਂ ਉਸਦਾ ਵੀ ਮੂੰਹ ਮਿੱਠਾ ਕਰਾਵਾਉਂਦੇ ਪਰ ਇਨ੍ਹਾਂ ਨੇ ਸਾਡਾ 600 ਕਿਸਾਨ ਸ਼ਹੀਦ ਕਰਾ ਦਿੱਤਾ, ਸੋ ਇਹ ਕਿਸਾਨਾਂ ਦੇ ਦਿਲ ‘ਤੇ ਲਕੀਰ ਬਣ ਗਈ ਹੈ। ਜੇ ਇਹ ਖੇਤੀ ਕਾਨੂੰਨ ਰੱਦ ਵੀ ਕਰਾ ਦੇਣ ਤਾਂ ਵੀ ਇਨ੍ਹਾਂ ਦਾ ਮੂੰਹ ਮਿੱਠਾ ਨਹੀਂ ਕਰਵਾਇਆ ਜਾਵੇਗਾ। ਸਾਡੀ ਮੂੰਹ ਮਿੱਠਾ ਕਰਵਾਉਣ ਵਾਲੀ ਤਸਵੀਰ ‘ਤੇ ਬੀਜੇਪੀ ਨੇ ਰਾਜਨੀਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਖੱਟਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਕੱਲ੍ਹ ਕਿੰਨੀ ਬੇਰਹਿਮੀ ਦੇ ਨਾਲ ਕਿਸਾਨਾਂ ‘ਤੇ ਲਾਠੀਚਾਰਜ ਕੀਤਾ। ਕਿਸਾਨ ਲੀਡਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਜੇ ਸਾਡੀ ਪੰਜਾਬ ਸਰਕਾਰ ਨਾਲ ਮਿਲੀਭੁਗਤ ਹੁੰਦੀ ਤਾਂ ਅਸੀਂ ਸੜਕਾਂ ਤੇ ਰੇਲਾਂ ਜਾਮ ਨਾ ਕਰਦੇ।

Related Post
International, Manoranjan, Punjab, Religion
ਦਿਲਜੀਤ ਦੋਸਾਂਝ ਦੇ ਸਿਡਨੀ ਕਾਨਸਰਟ ’ਚ ਕਿਰਪਾਨ ਵਿਵਾਦ ’ਤੇ
October 28, 2025
