ਸ਼ੰਭੂ ਬਾਰਡਰ : ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ’ਤੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸੰਯੁਕਤ ਕਿਸਾਨ ਮੋਰਚੇ (ਗ਼ੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚੇ ਨੇ ਕਿਸਾਨੀ ਮੰਗਾਂ ਸਬੰਧੀ ਸੁਪਰੀਮ ਕੋਰਟ ਵੱਲੋਂ ਗਠਿਤ ਕੀਤੀ ਗਈ ਕਮੇਟੀ ਨਾਲ 18 ਦਸੰਬਰ ਨੂੰ ਹੋਣ ਵਾਲੀ ਬੈਠਕ ’ਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਮੇਟੀ ਦੇ ਚੇਅਰਮੈਨ ਪੱਤਰ ਲਿਖ ਕੇ ਇਸ ਸਬੰਧੀ ਜਾਣੂ ਵੀ ਕਰਵਾ ਦਿੱਤਾ ਹੈ। ਪੱਤਰ ’ਚ ਕਿਹਾ ਗਿਆ ਹੈ ਕੇਂਦਰ ਸਰਕਾਰ ਨਾਲ ਸਿੱਧੀ ਗੱਲ ਕਰਨਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੱਲ੍ਹ ਦੇਵਾਂ ਫੋਰਮਾਂ ਵੱਲੋਂ ਐਕਾਨ ਕੀਤਾ ਗਿਆ ਸੀ ਕਿ ਕਿਸਾਨ ਹੁਣ ਸੁਪਰੀਮ ਕੋਰਟ ਦੀ ਕਮੇਟੀ ਨਾਲ ਮੀਟਿੰਗ ਨਹੀਂ ਕਰਨਗੇ ਸਗੋਂ ਕਿਸਾਨ ਹੁਣ ਕੇਂਦਰ ਸਰਕਾਰ ਨਾਲ ਸਿੱਧੀ ਗੱਲ ਕਰਨਗੇ।
ਪੰਧੇਰ ਨੇ ਕਿਹਾ ਕਿ ਸੁਪਰੀਮ ਕੋਰਟ ਦੀ ਕਮੇਟੀ ਨਾਲ ਮੀਟਿੰਗ ਨਹੀਂ ਕਰਨਗੇ ਫੈਸਲਾ ਕਰਨ ਵਿੱਚ ਨਾਕਾਮਯਾਬ ਹੋਈ ਹੈ ਅਤੇ ਹੁਣ ਜਦੋਂ ਜਗਜੀਤ ਸਿੰਘ ਡੱਲੇਵਾਲ 23ਵੇਂ ਦਿਨ ਮਰਨ ਵਰਤ ’ਤੇ ਚਲੇ ਗਏ ਹਨ, ਇਸ ਨੂੰ ਦੇਖਕੇ ਇੰਝ ਲੱਗਦਾ ਹੈ ਕਿ ਉਹ ਕਮੇਟੀ ਕਿਸੇ ਵੱਡੇ ਲੀਡਰ ਦੀ ਸ਼ਹਾਦਤ ਨੂੰ ਉਡੀਕ ਰਹੀ ਹੋਵੇ। ਜਿਸ ਕਾਰਨ ਦੋਵਾਂ ਫੋਰਮਾਂ ਵੱਲੋਂ ਫੈਸਲਾ ਕਰ ਲਿਆ ਗਿਆ ਕਿ ਹੁਣ ਇਹਨਾਂ ਕਾਰਨਾਂ ਕਰਕੇ ਜਿਹੜੇ ਕਾਰਨ ਚਿੱਠੀ ਵਿੱਚ ਲਿਖ ਦਿੱਤੇ ਗਏ,ਅਸੀਂ ਕਮੇਟੀ ਨੂੰ ਨਹੀਂ ਮਿਲ ਸਕਦੇ ਅਤੇ ਜੇਕਰ ਦੁਣ ਕਿਤੇ ਗੱਲਬਾਤ ਹਵੇਗੀ ਜਾਂ ਕੇਂਦਰ ਗੱਲਬਾਤ ਕਰਨਾ ਚਾਹੇਗਾ ਤਾਂ ਕੇਂਦਰ ਨਾਲ ਹੀ ਸਿੱਧੀ ਗੱਲਬਾਤ ਹੋਵੇਗੀ।
ਕੇਂਦਰ ਨਾਲ ਹੀ ਕਰਾਂਗੇ ਗੱਲਬਾਤ
ਦੱਸ ਦਈਏ ਕਿ ਕੱਲ੍ਹ ਦੇਰ ਸ਼ਾਮ ਸੰਯੁਕਤ ਕਿਸਾਨ ਮੋਰਚੇ (ਗ਼ੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਆਗੂਆਂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਦੋਵਾਂ ਮੋਰਚਿਆਂ ਨੂੰ 16 ਦਸੰਬਰ ਨੂੰ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਵੱਲੋਂ ਪੱਤਰ ਮਿਲਿਆ ਹੈ, ਜਿਸ ’ਚ 18 ਦਸੰਬਰ ਨੂੰ ਪੰਚਕੂਲਾ ’ਚ ਮੀਟਿੰਗ ਸੱਦੀ ਗਈ ਹੈ। ਪਰ ਆਪਸੀ ਵਿਚਾਰ ਵਟਾਂਦਰੇ ਤੋਂ ਬਾਅਦ ਕਮੇਟੀ ਦੀ ਮੀਟਿੰਗ ’ਚ ਸ਼ਾਮਲ ਨਾ ਹੋਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਕਮੇਟੀ ਦੇ ਚੇਅਰਮੈਨ ਨੂੰ ਡੱਲੇਵਾਲ ਵੱਲੋਂ ਪੱਤਰ ਲਿਖ ਕੇ ਜਾਣਕਾਰੀ ਦਿੱਤੀ ਗਈ ਹੈ। ਡੱਲੇਵਾਲ ਨੇ ਪੱਤਰ ’ਚ ਲਿਖਿਆ ਹੈ, ਮੈਂ 26 ਨਵੰਬਰ ਤੋਂ ਖਨੌਰੀ ਬਾਰਡਰ ’ਤੇ ਮਰਨ ਵਰਤ ’ਤੇ ਬੈਠਾਂ ਹਾਂ। ਅੱਜ ਮੇਰੇ ਮਰਨ ਵਰਤ ਦਾ 22ਵਾਂ ਦਿਨ ਹੈ ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਮੈਡੀਕਲ ਸਥਿਤੀ ਬਾਰੇ ਜਾਣਕਾਰੀ ਮਿਲ ਰਹੀ ਹੋਵੇਗੀ। ਸੰਯੁਕਤ ਕਿਸਾਨ ਮੋਰਚਾ (ਗ਼ੈਰ ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ 4 ਨਵੰਬਰ ਨੂੰ ਮੇਰੇ ਮਰਨ ਵਰਤ ਦਾ ਐਲਾਨ ਕੀਤਾ ਗਿਆ ਸੀ। 43 ਦਿਨ ਐਲਾਨ ਤੇ ਮਰਨ ਵਰਤ ਸ਼ੁਰੂ ਹੋਏ 22 ਦਿਨ ਹੋ ਗਏ ਹਨ।
ਡੱਲੇਵਾਲ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਵੱਲੋਂ ਕਿਸਾਨਾਂ ਤੇ ਸਰਕਾਰ ’ਚ ਭਰੋਸਾ ਬਹਾਲ ਕਰਨ ਲਈ ‘ਆਪ’ ਦੀ ਕਮੇਟੀ ਬਣਾਈ ਗਈ ਸੀ ਪਰ ਅੱਜ ਤੱਕ ‘ਆਪ’ ਨੇ ਇਸ ਲਈ ਕੋਈ ਠੋਸ ਉਪਰਾਲਾ ਨਹੀਂ ਕੀਤਾ ਤੇ ਨਾ ਹੀ ਸਾਡੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਦਾ ਕੋਈ ਸੰਜੀਦਾ ਯਤਨ ਕੀਤਾ ਹੈ। ਇੰਨੀ ਗੰਭੀਰ ਸਥਿਤੀ ਦੇ ਬਾਵਜੂਦ ਤੁਹਾਡੀ ਕਮੇਟੀ ਖਨੌਰੀ ਤੇ ਸ਼ੰਭੂ ਨਹੀਂ ਪੁੱਜੀ। ਇਹ ਦੇਖ ਕੇ ਬਹੁਤ ਦੁੱਖ ਹੋਇਆ ਕਿ ਤੁਸੀਂ ਐਨੀ ਦੇਰੀ ਬਾਅਦ ਸਰਗਰਮ ਹੋਏ। ਕੀ ਇਹ ਕਮੇਟੀ ਮੇਰੀ ਮੌਤ ਦੀ ਉਡੀਕ ਕਰ ਰਹੀ ਸੀ? ਸਾਨੂੰ ਕਮੇਟੀ ਦੇ ਸਾਰੇ ਸਤਿਕਾਰਯੋਗ ਮੈਂਬਰਾਂ ਤੋਂ ਅਜਿਹੀ ਅਸੰਵੇਦਨਸ਼ੀਲਤਾ ਦੀ ਉਮੀਦ ਨਹੀਂ ਸੀ। ਮੇਰੀ ਮੈਡੀਕਲ ਹਾਲਤ ਅਤੇ ਸ਼ੰਭੂ ਬਾਰਡਰ ’ਤੇ ਜ਼ਖਮੀ ਕਿਸਾਨਾਂ ਦੀ ਹਾਲਤ ਨੂੰ ਦੇਖਦੇ ਹੋਏ ਸਾਡੇ ਦੋਹਾਂ ਮੋਰਚਿਆਂ ਨੇ ਫ਼ੈਸਲਾ ਕੀਤਾ ਹੈ ਕਿ ਅਸੀਂ ਤੁਹਾਡੇ ਨਾਲ ਮੀਟਿੰਗ ਕਰਨ ਤੋਂ ਅਸਮਰੱਥ ਹਾਂ। ਹੁਣ ਸਾਡੀਆਂ ਮੰਗਾਂ ’ਤੇ ਜੋ ਵੀ ਗੱਲਬਾਤ ਹੋਵੇਗੀ, ਅਸੀਂ ਕੇਂਦਰ ਸਰਕਾਰ ਨਾਲ ਹੀ ਕਰਾਂਗੇ।